05/17/2024 5:10 PM

ਜਿਲ੍ਹਾ ਜਲੰਧਰ ਦਿਹਾਤੀ ਦੀ ਕ੍ਰਾਇਮ ਬ੍ਰਾਂਚ ਦੀ ਟੀਮ ਵੱਲੋਂ 01 ਨਸ਼ਾ ਤਸਕਰ ਨੂੰ 40 ਕਿਲੋ ਗ੍ਰਾਮ ਡੋਡੇ ਚੂਰਾ ਪੋਸਤ ਸਮੇਤ ਕਾਰ ਨੰਬਰੀ PB-413-0551, ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ।

ਸ਼੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ,ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਜਸਵਿੰਦਰ ਸਿੰਘ ਚਾਹਲ, ਪੀ.ਪੀ.ਐਸ, ਉਪ ਪੁਲਿਸ ਕਪਤਾਨ, ਇੰਵੈਸਟੀਗੇਸ਼ਨ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਸਬ ਇਸਪੈਕਟਰ ਪੁਸ਼ਪ ਬਾਲੀ ਇੰਚਾਰਜ ਕ੍ਰਾਇਮ ਬ੍ਰਾਂਚ ਜਲੰਧਰ ਦਿਹਾਤੀ ਦੀ ਸਪੈਸ਼ਲ ਪੁਲਿਸ ਟੀਮ ਵੱਲੋਂ । ਨਸ਼ਾ ਤਸਕਰ ਨੂੰ 40 ਕਿਲੋ ਗ੍ਰਾਮ ਡੋਡੇ ਚੂਰਾ ਪੋਸਤ ਸਮੇਤ ਕਾਰ ਨੰਬਰੀ PB-410-0551 ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ. ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 26,12,2022 ਨੂੰ $। ਪੁਸ਼ਪ ਬਾਲੀ, ਇਚਾਰਜ ਕਰਾਇਮ ਬ੍ਰਾਂਚ ਨੂੰ ਗੁਪਤ ਸੂਚਨਾ ਮਿਲੀ ਸੀ। ਜਿਸ ਤੇ ਐਸ.ਆਈ ਨਿਰਮਲ ਸਿੰਘ ਸਮੇਤ ਸਾਥੀ ਕਰਮਚਾਰੀਆ ਦੀ ਸਪੈਸ਼ਲ ਟੀਮ ਤਿਆਰ ਕਰਕੇ ਲਾਂਬੜਾ ਇਲਾਕਾ ਵਿੱਚ ਭੇਜੀ ਗਈ, ਜਦੋਂ ਪੁਲਿਸ ਪਾਰਟੀ ਵਾਈ ਪੁਆਇੰਟ ਨੇੜੇ ਸਿਵਲ ਪਸ਼ੂ ਹਸਪਤਾਲ ਕੋਹਾਲਾ ਮੌਜੂਦ ਸੀ ਕਿ ਇਕ ਸਵਿਫਟ ਕਾਰ ਨੰਬਰੀ PB-41D-0551 ਰੰਗ ਚਿੱਟਾ ਪਿੰਡ ਨਿਝਰਾ ਦੀ ਤਰਫੋਂ ਆਉਂਦੀ ਦਿਖਾਈ ਦਿੱਤੀ ਜੋ ਪੁਲਿਸ ਪਾਰਟੀ ਦੀ ਮੌਜੂਦਗੀ ਨੂੰ ਦੇਖ ਕੇ ਕਾਰ ਦੇ ਡਰਾਇਵਰ ਨੇ ਕਾਰ ਪਿੱਛੇ ਵੱਲ ਨੂੰ ਮੋੜ ਕੇ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ 81 ਨਿਰਮਲ ਸਿੰਘ ਨੇ ਸਾਥੀ ਕਮਚਾਰੀਆ ਦੀ ਮਦਦ ਨਾਲ ਗੱਡੀ ਨੂੰ ਕਾਬੂ ਕਰਕੇ ਗਡੀ ਦੇ ਡਰਾਇਵਰ ਨੂੰ ਕਾਰ ਵਿਚੋਂ ਬਾਹਰ ਕੱਢ ਕੇ ਨਾਮ ਪਤਾ ਪੁੱਛਿਆਂ ਜਿਸ ਨੇ ਆਪਣਾ ਨਾਮ ਸਤਨਾਮ ਸਿੰਘ ਉਰਫ ਸਤ੍ਰ ਪੁੱਤਰ ਜੀਤ ਸਿੰਘ ਵਾਸੀ ਪਿੰਡ ਲਾਟੀਆਂਵਾਲ ਥਾਣਾ ਸੁਲਤਾਨਪੁਰ ਲੋਧੀ ਜਿਲਾ ਕਪੂਰਥਲਾ ਦੱਸਿਆ ਅਤੇ ਸਤਨਾਮ ਸਿੰਘ ਉਕਤ ਦੀ ਗੱਡੀ ਚੈਕ ਕਰਨ ਪਰ ਡਿੱਗੀ ਵਿਚ ਇਕ ਬਰਾਂ ਪਲਾਸਟਿਕ ਝੰਡੇ ਚੂਰਾ ਪੋਸਤ ਬ੍ਰਾਮਦ ਹੋਇਆ ਜਿਸ ਦਾ ਇਲੈਕਟਰਨਿਕ ਕੰਡਾ ਨਾਲ ਵਜਨ ਕਰਨ ਪਰ ਉਸਦਾ ਵਚਨ 40 ਕਿਲੋ ਗ੍ਰਾਮ ਹੋਇਆ ਜਿਸ ਤੇ SI ਨਿਰਮਲ ਸਿੰਘ ਨੇ ਮੁਸਮੀ ਸਤਨਾਮ ਸਿੰਘ ਉਰਫ ਸੰਧੂ ਉਕਤ ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕਰਕੇ ਮੁਕਦਮਾ ਨੰਬਰ 102 ਮਿਤੀ 25.12.2022 ਅੱਧ 15-B-61-85 NDPS ACT ਥਾਣਾ ਲਾਂਬੜਾ

ਜਿਲਾ ਜਲੰਧਰ ਦਿਹਾਤੀ ਦਰਜ ਰਜਿਸਟਰ ਕੀਤਾ ਗਿਆ। ਇਸ ਸਬੰਧੀ ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਉਕਤ ਦੋਸ਼ੀ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋਸ਼ੀ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਦੋਸ਼ੀ ਪਾਸੋ ਇਹ ਜਾਣਕਾਰੀ ਹਾਸਿਲ ਕੀਤੀ ਜਾਵੇਗੀ ਕਿ ਉਕਤ ਦੋਸ਼ੀ ਇਹ ਡੋਡੇ ਚੂਰਾ ਪੋਸਤ ਕਿਸ ਪਾਸੋ ਖਰੀਦ ਕਰਦਾ ਹੈ ਅਤੇ ਕਿਸ-ਕਿਸ ਨੂੰ ਅੱਗੇ ਸਪਲਾਈ ਕਰਦਾ ਹੈ ਅਤੇ ਇਸ ਦੇ ਬੈਕਵਰਡ-ਫਾਰਵਰਡ ਲਿੰਕ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ ਜਾਵੇਗੀ।

ਕੁੱਲ ਬ੍ਰਾਮਦਗੀ : 1. 40 ਕਿਲੋ ਗ੍ਰਾਮ ਡੋਡੇ ਚੂਰਾ ਪੋਸਤ 2. ਇਕ ਸਵਿਫਟ ਕਾਰ ਨੰਬਰੀ PB-413-0551 ਰੰਗ ਚਿੱਟਾ