ਪੰਜਾਬ ਦਾ ਰੂਪਨਗਰ, ਹਰਿਆਣਾ ਦਾ ਹਿਸਾਰ ਸਭ ਤੋਂ ਠੰਡਾ

ਪੰਜਾਬ ਅਤੇ ਹਰਿਆਣਾ ਵਿੱਚ ਕੜਾਕੇ ਦੀ ਠੰਡ ਜਾਰੀ ਹੈ। ਵੀਰਵਾਰ ਨੂੰ ਦੋਵਾਂ ਰਾਜਾਂ ਦੇ ਕਈ ਇਲਾਕਿਆਂ ‘ਚ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਹੇਠਾਂ ਦਰਜ ਕੀਤਾ ਗਿਆ। ਧੁੰਦ ਨੇ ਦੋਹਾਂ ਰਾਜਾਂ ਦੇ ਕਈ ਹਿੱਸਿਆਂ ਨੂੰ ਵੀ ਘੇਰ ਲਿਆ, ਜਿਸ ਨਾਲ ਸਵੇਰ ਦੇ ਸਮੇਂ ਵਿਜ਼ੀਬਿਲਟੀ ਘਟ ਗਈ। ਮੌਸਮ ਵਿਭਾਗ ਮੁਤਾਬਕ ਹਰਿਆਣਾ ਦਾ ਹਿਸਾਰ ਸਭ ਤੋਂ ਠੰਢਾ ਸਥਾਨ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 4.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦਕਿ ਪੰਜਾਬ ਦੇ ਰੂਪਨਗਰ ਵਿੱਚ 4.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਹਰਿਆਣਾ ਵਿੱਚ ਕਰਨਾਲ ਵਿੱਚ 6.2 ਡਿਗਰੀ ਸੈਲਸੀਅਸ, ਨਾਰਨੌਲ ਵਿੱਚ 6.4 ਡਿਗਰੀ ਸੈਲਸੀਅਸ, ਅੰਬਾਲਾ ਵਿੱਚ 8.6 ਡਿਗਰੀ ਸੈਲਸੀਅਸ, ਸਿਰਸਾ ਵਿੱਚ 8.2 ਡਿਗਰੀ ਸੈਲਸੀਅਸ ਅਤੇ ਰੋਹਤਕ ਵਿੱਚ 8.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਪੰਜਾਬ ‘ਚ ਅੰਮ੍ਰਿਤਸਰ ‘ਚ ਘੱਟੋ-ਘੱਟ ਤਾਪਮਾਨ 7.8 ਡਿਗਰੀ ਸੈਲਸੀਅਸ, ਲੁਧਿਆਣਾ ‘ਚ 8.4 ਡਿਗਰੀ, ਪਟਿਆਲਾ ‘ਚ 8.1 ਡਿਗਰੀ ਸੈਲਸੀਅਸ, ਬਠਿੰਡਾ ‘ਚ 6 ਡਿਗਰੀ ਸੈਲਸੀਅਸ ਅਤੇ ਮੋਹਾਲੀ ‘ਚ 8.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ ਵਿੱਚ ਘੱਟੋ-ਘੱਟ ਤਾਪਮਾਨ 8.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਜਲੰਧਰ ‘ਚ ਵੀਰਵਾਰ ਨੂੰ ਪੂਰਵ-ਅਨੁਮਾਨ ਤੋਂ ਪਹਿਲਾਂ ਹੀ ਬਾਅਦ ਦੁਪਹਿਰ ਪਈ ਬੂੰਦਾ-ਬਾਂਦੀ ਨੇ ਜਿੱਥੇ ਸ਼ਹਿਰ ਨੂੰ ਧੁੰਦ ਦੀ ਚਾਦਰ ਤੋਂ ਮੁਕਤ ਕਰ ਦਿੱਤਾ, ਉਥੇ ਹੀ ਸੁੱਕੀ ਠੰਡ ਤੋਂ ਵੀ ਰਾਹਤ ਮਿਲੀ। ਬੱਦਲਵਾਈ ਕਾਰਨ ਧੁੰਦ ਵੀ ਘੱਟ ਜਾਵੇਗੀ। ਧੂੰਏਂ ਨਾਲ ਘਿਰੇ ਸ਼ਹਿਰ ਵਿੱਚ ਹਵਾ ਦੇ ਪੱਧਰ ਵਿੱਚ ਬੂੰਦਾ-ਬਾਂਦੀ ਤੋਂ ਬਾਅਦ ਸੁਧਾਰ ਹੋਇਆ ਹੈ ਅਤੇ AQI 250 ਤੋਂ 300 ਦੇ ਵਿਚਕਾਰ ਦਰਜ ਕੀਤਾ ਗਿਆ ਸੀ, ਜੋ ਕਿ ਪਿਛਲੇ ਦਿਨ 400 ਦੇ ਨੇੜੇ ਸੀ। ਬਰਸਾਤ ਕਾਰਨ ਠੰਡੀਆਂ ਹਵਾਵਾਂ ਤੇਜ਼ ਹੋ ਗਈਆਂ ਹਨ, ਜਿਸ ਕਾਰਨ ਠੰਡ ਹੋਰ ਵਧਣ ਜਾ ਰਹੀ ਹੈ। ਬਾਹਰ ਕੰਮ ਕਰਨ ਵਾਲੇ ਲੋਕ ਆਪਣੇ ਆਪ ਨੂੰ ਠੰਡ ਤੋਂ ਬਚਾਉਣ ਲਈ ਅੱਗ ਦਾ ਸਹਾਰਾ ਲੈ ਰਹੇ ਹਨ। ਬਾਰਿਸ਼ ਤੋਂ ਬਾਅਦ ਅਸਮਾਨ ‘ਚ ਧੁੰਦ ਵੀ ਫੈਲਣੀ ਸ਼ੁਰੂ ਹੋ ਗਈ ਹੈ। ਰਾਤ ਨੂੰ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਮੁਤਾਬਕ ਸ਼ੁੱਕਰਵਾਰ ਤੋਂ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਬਰਸਾਤ ਦਾ ਮੌਸਮ ਐਤਵਾਰ ਤੱਕ ਰਹਿਣ ਦੀ ਸੰਭਾਵਨਾ ਹੈ। ਮਾਹਿਰਾਂ ਅਨੁਸਾਰ ਇਹ ਮੀਂਹ ਕਣਕ ਦੀ ਫ਼ਸਲ ਲਈ ਕਿਸੇ ਖਾਦ ਤੋਂ ਘੱਟ ਨਹੀਂ ਹੈ ਕਿਉਂਕਿ ਧੁੰਦ ਦੇ ਨਾਲ-ਨਾਲ ਮੀਂਹ ਕਣਕ ਲਈ ਬਹੁਤ ਜ਼ਰੂਰੀ ਸੀ। ਵੀਰਵਾਰ ਤੋਂ ਸ਼ੁਰੂ ਹੋਈ ਬਾਰਿਸ਼ ਨੇ ਵੀ ਕਿਸਾਨਾਂ ਨੂੰ ਕਾਫੀ ਰਾਹਤ ਦਿੱਤੀ ਹੈ। ਹੁਣ ਅਗਲੇ ਤਿੰਨ ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਕਾਰਨ ਕਿਸਾਨਾਂ ਦੀਆਂ ਚਿੰਤਾਵਾਂ ਦੂਰ ਹੋ ਗਈਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸੀਜ਼ਨ ਦੀ ਇਹ ਬਾਰਿਸ਼ ਉਨ੍ਹਾਂ ਲਈ ਲਾਹੇਵੰਦ ਸਾਬਤ ਹੋਵੇਗੀ। ਇਸ ਦੇ ਨਾਲ ਹੀ ਡਾਕਟਰਾਂ ਨੇ ਮੀਂਹ ਕਾਰਨ ਮੌਸਮ ਵਿੱਚ ਆਏ ਬਦਲਾਅ ਤੋਂ ਬਾਅਦ ਲੋਕਾਂ ਨੂੰ ਠੰਡ ਤੋਂ ਬਚਣ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ ਕਮਰਾ ਬੰਦ ਕਰਕੇ ਚੁੱਲ੍ਹਾ ਨਾ ਜਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਬਠਿੰਡਾ: ਰੁਕ-ਰੁਕ ਕੇ ਪਏ ਮੀਂਹ ਤੋਂ ਬਾਅਦ ਹਵਾਵਾਂ ਨੇ ਠੰਡ ਵਧਾ ਦਿੱਤੀ ਹੈ
ਸਵੇਰ ਤੋਂ ਦੁਪਹਿਰ ਤੱਕ ਰੁਕ-ਰੁਕ ਕੇ ਹੋਈ ਬਾਰਿਸ਼ ਤੋਂ ਬਾਅਦ ਚੱਲੀਆਂ ਹਵਾਵਾਂ ਨੇ ਠੰਡ ਨੂੰ ਹੋਰ ਵਧਾ ਦਿੱਤਾ। ਭਾਵੇਂ ਸਵੇਰੇ ਥੋੜੀ ਧੁੱਪ ਪੈਣ ਨਾਲ ਲੋਕਾਂ ਨੇ ਠੰਡ ਤੋਂ ਰਾਹਤ ਮਹਿਸੂਸ ਕੀਤੀ ਸੀ ਪਰ ਬਾਅਦ ਦੁਪਹਿਰ ਹਲਕੀ ਬਾਰਿਸ਼ ਤੋਂ ਬਾਅਦ ਹਵਾਵਾਂ ਚੱਲਣ ਕਾਰਨ ਠੰਢ ਫਿਰ ਵਧ ਗਈ। ਮੌਸਮ ਵਿਭਾਗ ਮੁਤਾਬਕ ਵੀਰਵਾਰ ਨੂੰ ਘੱਟੋ-ਘੱਟ ਤਾਪਮਾਨ 6 ਡਿਗਰੀ ਅਤੇ ਵੱਧ ਤੋਂ ਵੱਧ 17 ਡਿਗਰੀ ਤੱਕ ਦਰਜ ਕੀਤਾ ਗਿਆ। ਮੰਗਲਵਾਰ ਸਭ ਤੋਂ ਠੰਡਾ ਦਿਨ ਸੀ। ਮੰਗਲਵਾਰ ਨੂੰ ਘੱਟੋ-ਘੱਟ ਤਾਪਮਾਨ 1 ਡਿਗਰੀ ਅਤੇ ਵੱਧ ਤੋਂ ਵੱਧ 18 ਡਿਗਰੀ ਦਰਜ ਕੀਤਾ ਗਿਆ। ਦਸੰਬਰ ਦੇ ਪੂਰੇ ਮਹੀਨੇ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਨੇ ਘੱਟੋ-ਘੱਟ ਤਾਪਮਾਨ 1 ਤੋਂ 9 ਡਿਗਰੀ ਤੱਕ ਦਰਜ ਕੀਤਾ ਹੈ। ਦੂਜੇ ਪਾਸੇ ਮੌਸਮ ਵਿਭਾਗ ਵੱਲੋਂ 2 ਦਸੰਬਰ ਨੂੰ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਤੱਕ ਦਰਜ ਕੀਤਾ ਗਿਆ ਸੀ।

hacklink al hack forum organik hit kayseri escort mariobet girişMostbetslot sitelerideneme bonusu veren sitelertiktok downloadergrandpashabetdeneme bonusu veren sitelerescort1xbet giriştipobetfixbetjojobetmatbetpadişahbetpadişahbetYalova escortholiganbet