ਉੱਤਰ ਪ੍ਰਦੇਸ਼ ਦੀ ਬਸਤੀ ‘ਚ ਇੰਸਪੈਕਟਰ ਨੂੰ ਉਸ ਦੀ ਪਤਨੀ ਨੇ ਪ੍ਰੇਮਿਕਾ ਸਮੇਤ ਫੜ ਲਿਆ। ਇਸ ਤੋਂ ਬਾਅਦ ਕਾਫੀ ਹਾਈ ਵੋਲਟੇਜ ਡਰਾਮਾ ਹੋਇਆ। ਕੁਝ ਹੀ ਸਮੇਂ ਵਿੱਚ ਇਹ ਘਟਨਾ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣ ਗਈ। ਆਪਣੀ ਪ੍ਰੇਮਿਕਾ ਨਾਲ ਫੜਿਆ ਗਿਆ ਇੰਸਪੈਕਟਰ ਦੋ ਬੱਚਿਆਂ ਦਾ ਪਿਤਾ ਹੈ। ਇੰਸਪੈਕਟਰ ਦੀ ਪਤਨੀ ਦਾ ਦੋਸ਼ ਹੈ ਕਿ ਉਸ ਦੇ ਪਤੀ ਦੇ ਕਿਸੇ ਹੋਰ ਔਰਤ ਨਾਲ ਪਿਛਲੇ ਛੇ ਸਾਲਾਂ ਤੋਂ ਪ੍ਰੇਮ ਸਬੰਧ ਚੱਲ ਰਹੇ ਹਨ। ਹੁਣ ਸਬ-ਇੰਸਪੈਕਟਰ ਦੀ ਪਤਨੀ ਉਸ ਵਿਰੁੱਧ ਕੇਸ ਦਰਜ ਕਰਨ ‘ਤੇ ਅੜੀ ਹੋਈ ਹੈ। ਫਿਲਹਾਲ ਪੁਲਸ ਪੂਰੇ ਮਾਮਲੇ ਦੀ ਜਾਂਚ ‘ਚ ਲੱਗੀ ਹੋਈ ਹੈ।
ਜਾਣਕਾਰੀ ਮੁਤਾਬਕ ਇੰਸਪੈਕਟਰ ਦੀਪਕ ਸ਼ਰਮਾ ਦਾ ਵਿਆਹ ਬਸਤੀ ਦੇ ਪਿੰਡ ਬੜਗਾਡਵਾ ‘ਚ ਹੋਇਆ। ਵਿਆਹ ਤੋਂ ਬਾਅਦ ਸਭ ਕੁਝ ਠੀਕ ਚੱਲ ਰਿਹਾ ਸੀ। ਇੰਸਪੈਕਟਰ ਦੀ ਪਤਨੀ ਦਾ ਦੋਸ਼ ਹੈ ਕਿ ਉਸ ਦਾ ਪਤੀ 6 ਸਾਲ ਪਹਿਲਾਂ ਕਿਸੇ ਹੋਰ ਔਰਤ ਦੇ ਪ੍ਰੇਮ ਜਾਲ ‘ਚ ਫਸ ਗਿਆ। ਉਸ ਨੂੰ ਦੋ ਸਾਲ ਪਹਿਲਾਂ ਉਸ ਦੇ ਪ੍ਰੇਮ ਸਬੰਧਾਂ ਬਾਰੇ ਪਤਾ ਲੱਗਾ ਸੀ। ਹਾਲ ਹੀ ‘ਚ ਜਦੋਂ ਉਸ ਦਾ ਪਤੀ ਘਰ ਆਇਆ ਤਾਂ ਉਹ ਬੇਟੀ ਨੂੰ ਲੱਡੂ ਖੁਆਉਣ ਦੇ ਬਹਾਨੇ ਬਾਹਰ ਆ ਗਿਆ। ਪਤਨੀ ਮੁਤਾਬਕ ਪਰ ਉਸ ਨੂੰ ਪਤੀ ਉਤੇ ਸ਼ੱਕ ਸੀ, ਇਸ ਲਈ ਉਸ ਦਾ ਪਿੱਛਾ ਕੀਤਾ। ਉਸ ਨੇ ਰੌਤਾ ਕਰਾਸਿੰਗ ‘ਤੇ ਆਪਣੇ ਪਤੀ ਨੂੰ ਇਕ ਹੋਰ ਔਰਤ ਨਾਲ ਰੰਗੇ ਹੱਥੀਂ ਫੜ ਲਿਆ।
ਚੌਕੀ ‘ਚ ਸਬ-ਇੰਸਪੈਕਟਰ ਦੀ ਪਤਨੀ ਨੇ ਕੀਤੀ ਕੁੱਟਮਾਰ
ਇਸ ਤੋਂ ਬਾਅਦ ਹੰਗਾਮਾ ਹੋ ਗਿਆ। ਇਸ ਨੂੰ ਲੈ ਕੇ ਦੋਵਾਂ ਵਿਚਕਾਰ ਤਕਰਾਰ ਹੋ ਗਈ। ਹੰਗਾਮਾ ਹੋਣ ਦੀ ਸੂਚਨਾ ‘ਤੇ ਸਥਾਨਕ ਪੁਲਸ ਉਥੇ ਪਹੁੰਚੀ ਅਤੇ ਉਨ੍ਹਾਂ ਨੂੰ ਚੌਕੀ ‘ਤੇ ਪਹੁੰਚਾਇਆ। ਇਸ ਮਗਰੋਂ ਪੁਲੀਸ ਚੌਕੀ ਵਿੱਚ ਹਾਈ ਵੋਲਟੇਜ ਡਰਾਮਾ ਸ਼ੁਰੂ ਹੋ ਗਿਆ। ਦੋਵਾਂ ਧਿਰਾਂ ਵੱਲੋਂ ਦੋਸ਼ਾਂ ਅਤੇ ਜਵਾਬੀ ਦੋਸ਼ਾਂ ਦਾ ਸਿਲਸਿਲਾ ਚੱਲ ਰਿਹਾ ਸੀ। ਚੌਕੀ ਵਿੱਚ ਹੰਗਾਮਾ ਹੁੰਦਾ ਦੇਖ ਕੇ ਬਾਹਰ ਭੀੜ ਇਕੱਠੀ ਹੋ ਗਈ। ਇਸ ਦੌਰਾਨ ਪਤਨੀ ਨੇ ਉਥੇ ਇੰਸਪੈਕਟਰ ਦੀ ਕੁੱਟਮਾਰ ਵੀ ਕੀਤੀ। ਇਸ ਦੇ ਬਾਵਜੂਦ ਪ੍ਰੇਮਿਕਾ ਆਪਣੇ ਪ੍ਰੇਮੀ ਨੂੰ ਛੱਡਣ ਲਈ ਤਿਆਰ ਨਹੀਂ ਸੀ। ਪਤਨੀ ਵੀ ਪ੍ਰੇਮਿਕਾ ਅੱਗੇ ਬੇਵੱਸ ਨਜ਼ਰ ਆਉਣ ਲੱਗੀ।
ਇੰਸਪੈਕਟਰ ਦੀ ਪਤਨੀ ਦਾ ਕਹਿਣਾ ਹੈ ਕਿ ਇੰਸਪੈਕਟਰ ਪਤੀ ਨੇ ਉਸ ਔਰਤ ਨੂੰ ਗੋਰਖਪੁਰ ‘ਚ ਕਿਤੇ ਰੱਖਿਆ ਹੋਇਆ ਹੈ। ਉਸ ਦਾ ਕਹਿਣਾ ਹੈ ਕਿ ਉਹ ਪਹਿਲਾਂ ਵੀ ਸੁਲ੍ਹਾ ਕਰਨ ਲਈ ਤਿਆਰ ਸੀ। ਪਰ ਉਸਦਾ ਪਤੀ ਆਪਣੀ ਪ੍ਰੇਮਿਕਾ ਨਾਲ ਰਹਿਣਾ ਚਾਹੁੰਦਾ ਹੈ। ਇਸ ਲਈ ਉਹ ਵੀ ਹੁਣ ਆਪਣੇ ਪਤੀ ਨਾਲ ਨਹੀਂ ਰਹਿਣਾ ਚਾਹੁੰਦੀ। ਉਹ ਉਸ ਵਿਰੁੱਧ ਕੇਸ ਦਰਜ ਕਰਨਾ ਚਾਹੁੰਦੀ ਹੈ।