ਟੀਵੀ ਅਦਾਕਾਰਾ ਤੁਨੀਸ਼ਾ ਸ਼ਰਮਾ ਦੀ ਮੌਤ (Tunisha Sharma Death) ਦੇ ਮਾਮਲੇ ਵਿਚ ਆਏ ਦਿਨ ਨਵੇਂ ਖੁਲਾਸੇ ਹੋ ਰਹੇ ਹਨ। ਇਸ ਮਾਮਲੇ ‘ਚ ਅਭਿਨੇਤਾ ਸ਼ੀਜਾਨ ਖਾਨ ਦੇ ਵਕੀਲ ਨੇ ਤੁਨੀਸ਼ਾ ਸ਼ਰਮਾ ਦੀ ਮਾਂ ‘ਤੇ ਸਨਸਨੀਖੇਜ਼ ਦੋਸ਼ ਲਗਾਏ ਹਨ।
ਸੋਮਵਾਰ ਨੂੰ ਸ਼ੀਜਾਨ ਦੀਆਂ ਭੈਣਾਂ ਫਲਕ ਅਤੇ ਸ਼ਫਾਕ ਨਾਜ਼, ਮਾਂ ਕਾਹਕਸ਼ਾਂ ਖਾਨ ਅਤੇ ਮੁਲਜ਼ਮ ਦੇ ਵਕੀਲ ਸ਼ੈਲੇਂਦਰ ਮਿਸ਼ਰਾ ਨੇ ਆਪਣਾ ਪੱਖ ਪੇਸ਼ ਕੀਤਾ। ਇਸ ਦੌਰਾਨ ਸੀਰੀਅਲ ਦੇ ਸੈੱਟ ‘ਤੇ ਖੁਦਕੁਸ਼ੀ ਕਰਨ ਵਾਲੀ ਤੁਨੀਸ਼ਾ ਸ਼ਰਮਾ ਦੀ ਮਾਂ ਅਤੇ ਉਸ ਦੇ ਹੋਰ ਰਿਸ਼ਤੇਦਾਰਾਂ ‘ਤੇ ਗੰਭੀਰ ਦੋਸ਼ ਲਗਾਏ ਗਏ ਸਨ।
ਇਸੇ ਕੜੀ ‘ਚ ਸ਼ੀਜਾਨ ਦੇ ਵਕੀਲ ਸ਼ੈਲੇਂਦਰ ਨੇ ਤੁਨੀਸ਼ਾ ਦੀ ਮਾਂ ਵਨੀਤਾ ਸ਼ਰਮਾ ‘ਤੇ ਹੈਰਾਨ ਕਰਨ ਵਾਲੇ ਦੋਸ਼ ਲਾਏ ਹਨ। ਉਸ ਨੇ ਦਾਅਵਾ ਕੀਤਾ ਕਿ ਵਨੀਤਾ ਨੇ ਇਕ ਵਾਰ ਤੁਨੀਸ਼ਾ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਸੀ। ਐਡਵੋਕੇਟ ਸ਼ੈਲੇਂਦਰ ਨੇ ਇਹ ਵੀ ਦਾਅਵਾ ਕੀਤਾ ਕਿ ਤੁਨੀਸ਼ਾ ਦੇ ਆਪਣੀ ਮਾਂ ਨਾਲ ਰਿਸ਼ਤੇ ਚੰਗੇ ਨਹੀਂ ਸਨ। ਇਸ ਤੋਂ ਇਲਾਵਾ ਤੁਨੀਸ਼ਾ ਦੇ ਮਾਮਾ ਅਤੇ ਚਾਚੇ ਬਾਰੇ ਵੀ ਹੈਰਾਨ ਕਰਨ ਵਾਲੇ ਦਾਅਵੇ ਕੀਤੇ ਗਏ ਹਨ।
ਤੁਨੀਸ਼ਾ ਸ਼ਰਮਾ ਦੇ ਵਕੀਲ ਸ਼ੈਲੇਂਦਰ ਮਿਸ਼ਰਾ ਦਾ ਕਹਿਣਾ ਹੈ ਕਿ ਅਦਾਕਾਰਾ ਦੇ ਆਪਣੀ ਮਾਂ ਵਨੀਤਾ ਸ਼ਰਮਾ ਨਾਲ ਚੰਗੇ ਰਿਸ਼ਤੇ ਨਹੀਂ ਸਨ। ਉਨ੍ਹਾਂ ਕਿਹਾ ਕਿ ਸੰਜੀਵ ਕੌਸ਼ਲ ਜੋ ਕਿ ਤੁਨੀਸ਼ਾ ਦਾ ਚਾਚਾ ਹੋਣ ਦਾ ਦਾਅਵਾ ਕਰਦਾ ਸੀ, ਦਾ ਨਾ ਤਾਂ ਉਸ ਨਾਲ ਅਤੇ ਨਾ ਹੀ ਉਸ ਦੇ ਪਰਿਵਾਰ ਨਾਲ ਕੋਈ ਸਬੰਧ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਸ਼ੀਜਾਨ ਦੇ ਵਕੀਲ ਨੇ ਦਾਅਵਾ ਕੀਤਾ ਕਿ ਵਨੀਤਾ ਅਤੇ ਸੰਜੀਵ ਕੌਸ਼ਲ ਨੇ ਤੁਨੀਸ਼ਾ ਨੂੰ ਉਸ ਦੀ ਮਰਜ਼ੀ ਦੇ ਖ਼ਿਲਾਫ਼ ਕੰਮ ਕਰਨ ਲਈ ਮਜਬੂਰ ਕੀਤਾ। ਸ਼ੈਲੇਂਦਰ ਨੇ ਇਹ ਵੀ ਦੋਸ਼ ਲਾਇਆ ਕਿ ਵਨੀਤਾ ਤੁਨੀਸ਼ਾ ਦੇ ਖਰਚਿਆਂ ਨੂੰ ਕੰਟਰੋਲ ਕਰਦੀ ਸੀ ਅਤੇ ਉਸ ਨੂੰ ਖਾਣਾ ਖਰੀਦਣ ਲਈ ਵੀ ਪੈਸੇ ਨਹੀਂ ਦਿੰਦੀ ਸੀ।
ਤੁਨੀਸ਼ਾ ਸ਼ਰਮਾ ਮੌਤ ਮਾਮਲੇ ‘ਚ ਮੁਲਜ਼ਮ ਸ਼ੀਜਾਨ ਦੇ ਵਕੀਲ ਸ਼ੈਲੇਂਦਰ ਮਿਸ਼ਰਾ ਨੇ ਕਈ ਸਨਸਨੀਖੇਜ਼ ਦਾਅਵੇ ਕੀਤੇ ਹਨ। ਸ਼ੈਲੇਂਦਰ ਨੇ ਅੱਗੇ ਕਿਹਾ, ‘ਲਾਕਡਾਊਨ ਤੋਂ ਬਾਅਦ ਤੁਨੀਸ਼ਾ ਦੀ ਮਾਂ ਵਨੀਤਾ ਸ਼ਰਮਾ ਅਤੇ ਸੰਜੀਵ ਕੌਸ਼ਲ ਨੇ ਅਦਾਕਾਰਾ ‘ਤੇ ਚੰਡੀਗੜ੍ਹ ਜਾਣ ਲਈ ਦਬਾਅ ਪਾਇਆ। ਜਦੋਂ ਤੁਨੀਸ਼ਾ ਨੇ ਇਸ ਗੱਲ ਤੋਂ ਇਨਕਾਰ ਕੀਤਾ ਤਾਂ ਵਨੀਤਾ ਨੇ ਉਸ ਦਾ ਮੋਬਾਈਲ ਫੋਨ ਤੋੜ ਦਿੱਤਾ ਅਤੇ ਉਸ ਦਾ ਗਲਾ ਘੁੱਟਣ ਦੀ ਕੋਸ਼ਿਸ਼ ਵੀ ਕੀਤੀ।
ਤੁਨੀਸ਼ਾ ਨੇ ਇਹ ਸਾਰੀਆਂ ਗੱਲਾਂ ਡਾਇਰੈਕਟਰ (ਉਸ ਸਮੇਂ ਉਸ ਸ਼ੋਅ ਦੇ) ਨਾਲ ਸਾਂਝੀਆਂ ਕੀਤੀਆਂ ਸਨ। ਸ਼ੈਲੇਂਦਰ ਨੇ ਦਾਅਵਾ ਕੀਤਾ ਕਿ ਤੁਨੀਸ਼ਾ ਨੇ ਇਹ ਗੱਲਾਂ ਆਪਣੇ ਕੁਝ ਦੋਸਤਾਂ ਅਤੇ ਸਹਿਯੋਗੀਆਂ ਨੂੰ ਵੀ ਦੱਸੀਆਂ ਸਨ।