ਭਾਰਤ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ Omicron ਦਾ ਇਹ ਸਬ-ਵੇਰੀਐਂਟ

ਇੰਡੀਅਨ SARS-CoV-2 ਜੀਨੋਮਿਕਸ ਕੰਸੋਰਟੀਅਮ (ਇਨਸਾਕੋਗ) ਨੇ ਆਪਣੇ ਬੁਲੇਟਿਨ ਵਿੱਚ ਕਿਹਾ ਹੈ ਕਿ ਕੋਰੋਨੋਵਾਇਰਸ ਦਾ ਓਮੀਕਰੋਨ ਰੂਪ ਅਤੇ ਇਸ ਦੇ ਡੈਰੀਵੇਟਿਵਜ਼ ਭਾਰਤ ਵਿੱਚ ਪ੍ਰਮੁੱਖਤਾ ਨਾਲ ਬਣੇ ਹੋਏ ਹਨ, ਜਿਸ ਵਿਚ ‘ਐਕਸਬੀਬੀ’ ਪ੍ਰਮੁੱਖ ਹੈ। INSACOG ਦਾ ਬੁਲੇਟਿਨ ਸੋਮਵਾਰ ਨੂੰ ਜਾਰੀ ਕੀਤਾ ਗਿਆ। ਬੁਲੇਟਿਨ ਅਨੁਸਾਰ BA.2.75 ਅਤੇ BA.2.10 ਫਾਰਮੈਟ ਵੀ ਫੈਲ ਰਹੇ ਸਨ ਪਰ ਕੁਝ ਹੱਦ ਤੱਕ।

ਬੁਲੇਟਿਨ ਦੇ ਅਨੁਸਾਰ ਵਿਸ਼ੇਸ਼ ਰੂਪ ਵਿਚ ਉੱਤਰ-ਪੂਰਬੀ ਭਾਰਤ ਵਿਚ BA.2.75 ਵਾਇਰਸ ਦਾ ਪ੍ਰਚਲਿਤ ਰੂਪ ਰਿਹਾ ਹੈ, ਹਾਲਾਂਕਿ, ਇਸ ਸਮੇਂ ਦੌਰਾਨ ਗੰਭੀਰ ਬਿਮਾਰੀ ਜਾਂ ਹਸਪਤਾਲ ਵਿੱਚ ਭਰਤੀ ਹੋਣ ਦੇ ਮਾਮਲਿਆਂ ਵਿੱਚ ਕੋਈ ਵਾਧਾ ਨਹੀਂ ਦੇਖਿਆ ਗਿਆ ਹੈ।

ਇਨਸਾਕੋਗ ਨੇ ਕਿਹਾ ਕਿ ਓਮੀਕਰੋਨ ਅਤੇ ਇਸ ਦੇ ਰੂਪ ਭਾਰਤ ਵਿੱਚ ਪ੍ਰਮੁੱਖਤਾ ਨਾਲ ਬਣੇ ਹੋਏ ਹਨ। XBB ਭਾਰਤ ਭਰ ਵਿੱਚ ਸਭ ਤੋਂ ਵੱਧ ਪ੍ਰਚਲਿਤ ਰੂਪ (63.2 ਪ੍ਰਤੀਸ਼ਤ) ਹੈ। ਬੁਲੇਟਿਨ ਵਿੱਚ ਕਿਹਾ ਕਿ ਸਮੁੱਚੀ ਲਾਗ ਦਰ ਪ੍ਰਤੀ ਦਿਨ 500 ਤੋਂ ਘੱਟ ਹੈ।

INSACOG ਨੇ 28 ਨਵੰਬਰ ਦੇ ਆਪਣੇ ਬੁਲੇਟਿਨ ਵਿੱਚ ਕਿਹਾ ਸੀ ਕਿ Omicron ਅਤੇ ਇਸ ਦੇ ਵੇਰੀਐਂਟ ਭਾਰਤ ਵਿੱਚ ਪ੍ਰਮੁੱਖ ਰੂਪ ਵਿੱਚ ਬਣੇ ਹਨ। ਕੁਝ ਦੇਸ਼ਾਂ ਵਿੱਚ ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਭਾਰਤ ਨੇ ਨਿਗਰਾਨੀ ਵਧਾ ਦਿੱਤੀ ਹੈ।

ਭਾਰਤ ਵਿੱਚ ਇੱਕ ਦਿਨ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ 173 ਨਵੇਂ ਕੇਸਾਂ ਦੇ ਆਉਣ ਤੋਂ ਬਾਅਦ, ਦੇਸ਼ ਵਿੱਚ ਹੁਣ ਤੱਕ ਸੰਕਰਮਿਤ ਲੋਕਾਂ ਦੀ ਗਿਣਤੀ 4,46,78,822 ਹੋ ਗਈ ਹੈ, ਜਦੋਂ ਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 2,670 ਹੋ ਗਈ ਹੈ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸੋਮਵਾਰ ਸਵੇਰੇ 8 ਵਜੇ ਜਾਰੀ ਕੀਤੇ ਗਏ ਅੱਪਡੇਟ ਅੰਕੜਿਆਂ ਮੁਤਾਬਕ ਉੱਤਰਾਖੰਡ ਵਿੱਚ ਇਨਫੈਕਸ਼ਨ ਕਾਰਨ ਇੱਕ ਮਰੀਜ਼ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 5,30,707 ਹੋ ਗਈ ਹੈ। ਤਾਜ਼ਾ ਅੰਕੜਿਆਂ ਅਨੁਸਾਰ, ਕੋਰੋਨਾ ਵਾਇਰਸ ਦੀ ਲਾਗ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 2,670 ਹੋ ਗਈ ਹੈ, ਜੋ ਕਿ ਕੁੱਲ ਮਾਮਲਿਆਂ ਦਾ 0.01 ਪ੍ਰਤੀਸ਼ਤ ਹੈ।

hacklink al hack forum organik hit kayseri escort mariobet girişMostbetslot sitelerideneme bonusu veren sitelertiktok downloadergrandpashabetdeneme bonusu veren sitelerescort1xbet giriştipobetfixbetjojobetmatbetpadişahbetpadişahbetYalova escortholiganbet