ਬਹੁਤ ਸਾਰੇ ਲੋਕ ਨਿਵੇਸ਼ ਕਰਨ ਤੋਂ ਪਹਿਲਾਂ ਇਹ ਨਿਸ਼ਚਿਤ ਕਰਦੇ ਹਨ ਕਿ ਕੀ ਉਹਨਾਂ ਦਾ ਪੈਸਾ ਸੁਰੱਖਿਅਤ ਰਹੇਗਾ ਜਾਂ ਨਹੀਂ। ਇਸ ਲਈ ਨਿਵੇਸ਼ ਕਰਦੇ ਸਮੇਂ ਲੋਕ ਸਰਕਾਰੀ ਸਕੀਮਾਂ ਵੱਲ ਜ਼ਿਆਦਾ ਧਿਆਨ ਦਿੰਦੇ ਹਨ ਕਿਉਂਕਿ ਇੱਥੇ ਧੋਖਾ ਹੋਣ ਦਾ ਖਤਰਾ ਨਹੀਂ ਹੁੰਦਾ। ਕੇਂਦਰ ਸਰਕਾਰ ਬਹੁਤ ਸਾਰੀਆਂ ਛੋਟੀਆਂ ਬੱਚਤ ਯੋਜਨਾਵਾਂ ਚਲਾਉਂਦੀ ਹੈ ਜਿਹਨਾਂ ਦਾ ਲਾਭ ਨਾਗਰਿਕ ਕਿਸੇ ਵੀ ਸਰਕਾਰੀ ਬੈਂਕ ਜਾਂ ਡਾਕਖਾਨੇ ਵਿੱਚ ਲੈ ਸਕਦੇ ਹਨ।
ਨਵੇਂ ਸਾਲ ‘ਤੇ ਸਰਕਾਰ ਨੇ ਸਮਾਲ ਸੇਵਿੰਗ ਸਕੀਮਾਂ ‘ਚ ਪੈਸਾ ਲਗਾਉਣ ਵਾਲਿਆਂ ਲਈ ਤੋਹਫ਼ਾ ਦਿੱਤਾ ਹੈ। ਸਰਕਾਰ ਨੇ ਪਿਛਲੇ ਮਹੀਨੇ ਇਹਨਾਂ ਯੋਜਨਾਵਾਂ ਦੇ ਵਿਆਜ ਨੂੰ ਵਧਾਉਣ ਦੀ ਗੱਲ ਕਹੀ ਸੀ। ਤੁਹਾਨੂੰ ਦੱਸ ਦੇਈਏ ਕਿ ਵਿਆਜ ਦਰਾਂ ਵਿੱਚ ਇਹ ਵਾਧਾ 1.1% ਤੱਕ ਹੋ ਸਕਦਾ ਹੈ। ਇਸ ਵਿੱਚ ਪੋਸਟ ਆਫਿਸ ਟਾਈਮ ਡਿਪਾਜ਼ਿਟ, NSC ਅਤੇ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਸ਼ਾਮਲ ਹੈ। ਇਨ੍ਹਾਂ ਤੋਂ ਇਲਾਵਾ ਮਹੀਨਾਵਾਰ ਆਮਦਨ ਖਾਤਾ ਯੋਜਨਾ ‘ਤੇ ਵੀ ਵਿਆਜ ਵਧਾਇਆ ਗਿਆ ਹੈ।
-
- 1 ਸਾਲ ਦਾ ਟਾਈਮ ਡਿਪੋਜ਼ਿਟ- ਪੁਰਾਣੀ ਵਿਆਜ ਦਰ 5.5%, ਨਵੀਂ ਵਿਆਜ ਦਰ 6.6%
-
- 2 ਸਾਲ ਦਾ ਟਾਈਮ ਡਿਪੋਜ਼ਿਟ – ਪੁਰਾਣੀ ਦਰ 5.7%, ਨਵੀਂ ਦਰ 6.8%
-
- 3-ਸਾਲ ਦਾ ਟਾਈਮ ਡਿਪੋਜ਼ਿਟ – ਪੁਰਾਣੀ ਦਰ 5.8%, ਨਵੀਂ ਦਰ 6.9%
-
- 5 ਸਾਲ ਦਾ ਟਾਈਮ ਡਿਪੋਜ਼ਿਟ – ਪੁਰਾਣੀ ਦਰ 6.7%, ਨਵੀਂ ਦਰ 7%
-
- ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ – ਪੁਰਾਣੀ ਦਰ 7.6%, ਨਵੀਂ ਦਰ 8%
-
- ਮਹੀਨਾਵਾਰ ਆਮਦਨ ਖਾਤਾ ਸਕੀਮ – ਪੁਰਾਣੀ ਦਰ 6.7%, ਨਵੀਂ ਦਰ 7.1%
-
- ਨੈਸ਼ਨਲ ਸੇਵਿੰਗ ਸਰਟੀਫਿਕੇਟ – ਪੁਰਾਣੀ ਦਰ 6.8%, ਨਵੀਂ ਦਰ 7%
ਇੱਥੇ ਉਹ ਯੋਜਨਾਵਾਂ ਵੀ ਹਨ ਜਿਹਨਾਂ ਵਿੱਚ ਸਰਕਾਰ ਨੇ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਕੀਤਾ। ਇਸ ਵਿੱਚ ਪਬਲਿਕ ਪ੍ਰੋਵੀਡੈਂਟ ਫੰਡ (ਪੀਪੀਐਫ) ਅਤੇ ਸੁਕੰਨਿਆ ਸਮ੍ਰਿਧੀ ਯੋਜਨਾ ਹਨ। ਇਸ ਸਮੇਂ PPF ਖਾਤਾਧਾਰਕਾਂ ਨੂੰ 7.1% ਵਿਆਜ ਮਿਲਦਾ ਹੈ ਅਤੇ ਸੁਕੰਨਿਆ ਸਮ੍ਰਿਧੀ ‘ਤੇ 7.6% ਵਿਆਜ ਮਿਲਦਾ ਹੈ।