ਜੇਕਰ ਤੁਸੀਂ ਚਾਰ ਪਹੀਆ ਵਾਹਨ ਉੱਪਰ ਸਵਾਰ ਹੋ ਤਾਂ ਅੰਮ੍ਰਿਤਸਰ ਦੇ ਰੀਗੋ ਬ੍ਰਿਜ ਤੋਂ ਨਹੀਂ ਲੰਘ ਸਕੋਗੇ। ਰੀਗੋ ਬ੍ਰਿਜ ਤੋਂ ਚਾਰ ਪਹੀਆ ਵਾਹਨਾਂ ਦੀ ਆਵਾਜਾਈ ’ਤੇ ਰੋਕ ਲਗਾ ਦਿੱਤੀ ਹੈ। ਪ੍ਰਸ਼ਾਸਨ ਦਾ ਕਹਿਣ ਹੈ ਕਿ ਇਹ ਪੁਲ ਭਾਰੀ ਆਵਾਜਾਈ ਲਈ ਖ਼ਤਰਾ ਹੈ। ਇਸ ਲਈ ਇਸ ਨੂੰ ਰੀਗੋ ਬ੍ਰਿਜ ਤੋਂ ਚਾਰ ਪਹੀਆ ਵਾਹਨ ਨਹੀਂ ਲੰਘਣਗੇ।
ਹਾਸਲ ਜਾਣਕਾਰੀ ਮੁਤਾਬਕ ਜ਼ਿਲ੍ਹਾ ਮੈਜਿਸਟਰੇਟ ਹਰਪ੍ਰੀਤ ਸਿੰਘ ਸੂਦਨ ਨੇ ਰੀਗੋ ਬ੍ਰਿਜ ਤੋਂ ਚਾਰ ਪਹੀਆ ਵਾਹਨਾਂ ਦੀ ਆਵਾਜਾਈ ’ਤੇ ਰੋਕ ਲਗਾ ਦਿੱਤੀ ਹੈ। ਆਪਣੇ ਹੁਕਮਾਂ ਵਿੱਚ ਉਨ੍ਹਾਂ ਕਿਹਾ ਕਿ ਉਪ ਮੰਡਲ ਮੈਜਿਸਟਰੇਟ ਅੰਮ੍ਰਿਤਸਰ-1 ਨੇ ਰੇਲਵੇ ਵਿਭਾਗ ਅਤੇ ਆਈਆਈਟੀ ਰੁੜਕੀ ਦੀਆਂ ਟੀਮਾਂ ਨਾਲ ਮਿਲ ਕੇ ਪੁਲ ਦੀ ਮੌਜੂਦਾ ਹਾਲਤ ਬਾਰੇ ਜਾਂਚ ਕੀਤੀ ਹੈ, ਜਿਸ ਵਿੱਚ ਇਹ ਸਾਹਮਣੇ ਆਇਆ ਕਿ ਇਹ ਪੁਲ ਭਾਰੀ ਆਵਾਜਾਈ ਲਈ ਖ਼ਤਰਾ ਹੈ।
ਇਸ ਰਿਪੋਰਟ ਨੂੰ ਵੇਖਦੇ ਹੋਏ ਰੀਗੋ ਬ੍ਰਿਜ ਤੋਂ ਚਾਰ ਪਹੀਆ ਵਾਹਨਾਂ ਦੇ ਆਉਣ ਜਾਣ ’ਤੇ ਰੋਕ ਲਗਾਈ ਹੈ ਤੇ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਇਨ੍ਹਾਂ ਵਾਹਨਾਂ ਦੀ ਆਵਾਜਾਈ ਰੋਕਣ ਲਈ ਪੁਲ ਦੇ ਦੋਵੇਂ ਪਾਸੇ ਗਾਡਰ ਲਗਾਉਣ। ਉਨ੍ਹਾਂ ਨੇ ਪੁਲਿਸ ਨੂੰ ਹਦਾਇਤ ਕੀਤੀ ਕਿ ਇਸ ਪੁਲ ਦੀ ਥਾਂ ਲੋਕਾਂ ਨੂੰ ਬਦਲਵੇਂ ਰੂਟ ਮੁਹੱਈਆ ਕਰਵਾਏ ਜਾਣ।
ਉਧਰ, ਰੀਗੋ ਬ੍ਰਿਜ ਤੋਂ ਚਾਰ ਪਹੀਆ ਵਾਹਨਾਂ ਉੱਪਰ ਰੋਕ ਲੱਗਣ ਨਾਲ ਟ੍ਰੈਫਿਕ ਦੀ ਸਮੱਸਿਆ ਵਧ ਸਕਦੀ ਹੈ। ਇਸ ਲਈ ਟਰੈਫਿਕ ਪੁਲਿਸ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਇਸ ਲਈ ਨਾਲ ਇਸ ਪੁਲ ਉੱਪਰੋਂ ਰੋਜ਼ਾਨਾ ਲੰਘਣ ਵਾਲੇ ਲੋਕਾਂ ਨੂੰ ਵੀ ਪ੍ਰੇਸ਼ਾਨ ਹੋਣਾ ਪਏਗਾ ਕਿਉਂਕਿ ਉਨ੍ਹਾਂ ਨੂੰ ਹੁਣ ਬਦਲਵੇਂ ਰਸਤਿਆਂ ਰਾਹੀਂ ਆਉਣਾ ਪਏਗਾ।