ਪੰਜਾਬ ਵਿੱਚ ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ਦਾ ਕਹਿਰ ਜਾਰੀ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਮੰਗਲਵਾਰ ਨੂੰ ਸੰਘਣੀ ਧੁੰਦ ਦੇ ਨਾਲ ਕੜਾਕੇ ਦੀ ਠੰਢ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਪਸ਼ੂ ਪਕਸ਼ੀ ਵੀ ਠੰਡ ਨਹੀਂ ਸਹਾਰ ਰਹੇ। ਇਸ ਕਾਰਨ ਕਈ ਸ਼ਹਿਰਾਂ ਦਾ ਘੱਟੋ-ਘੱਟ ਤਾਪਮਾਨ ਥੱਲੇ ਆ ਗਿਆ ਹੈ ਅਤੇ ਤ੍ਰੇਲ ਦੀਆਂ ਬੂੰਦਾਂ ਬਾਰਿਸ਼ ਦੀ ਤਰ੍ਹਾਂ ਡਿੱਗਦੀਆਂ ਰਹੀਆਂ । ਇਸ ਦੋਰਾਨ ਪਿੰਡ ਮਲਸੀਆਂ ਲਾਗੇ ਸਿਧਵਾਂ ਬੇਟ ਵਿੱਖੇ ਖੇਤਾਂ ’ਚ ਜਿੱਥੇ ਇੱਕ ਘੁੱਗੀ ਦਾ ਬੱਚਾ ਮਰਿਆ ਹੋਇਆ ਮਿਲਿਆ । ਦੱਸਿਆ ਜਾ ਰਹਿਆ ਹੈ ਕਿ ਇਸਦੀ ਮੋਤ ਠੰਡ ਕਾਰਨ ਹੋਈ ਹੈ।