ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਸਹੀ ਕਾਰੋਬਾਰ ਦੀ ਚੋਣ ਕਰਨਾ ਸਭ ਤੋਂ ਜ਼ਰੂਰੀ ਅਤੇ ਪਹਿਲਾ ਕਦਮ ਹੁੰਦਾ ਹੈ। ਬਹੁਤ ਵਾਰ ਨੌਜਵਾਨ ਸਹੀ ਕਾਰੋਬਾਰ ਨਾ ਮਿਲਣ ਕਰਕੇ ਹੀ ਆਪਣੇ ਕਾਰੋਬਾਰ ਦਾ ਖਿਆਲ ਛੱਡ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਕਾਰੋਬਾਰ ਬਾਰੇ ਦੱਸਾਂਗੇ, ਜਿਸ ਦੀ ਆਉਣ ਵਾਲੇ ਭਵਿੱਖ ਵਿੱਚ ਬਹੁਤ ਜ਼ਿਆਦਾ ਮੰਗ ਹੋਣ ਵਾਲੀ ਹੈ। ਅਸੀਂ ਗੱਲ ਕਰ ਰਹੇ ਹਾਂ ਪੇਪਰ ਬੈਗ ਬਣਾਉਣ ਦੇ ਕਾਰੋਬਾਰ ਦੀ।
ਵੈਸੇ ਤਾਂ ਦੇਸ਼ ਵਿਚ ਪਲਾਸਟਿਕ ਬੈਨ ਹੋਣ ਦੇ ਬਾਵਜੂਦ ਵੀ ਪੂਰੀ ਤਰ੍ਹਾਂ ਪਲਾਸਟਿਕ ਦੀਆਂ ਥੈਲੀਆਂ ਤੋਂ ਛੁਟਕਾਰਾ ਨਹੀਂ ਪਾਇਆ ਗਿਆ। ਇਸ ਦਾ ਵੱਡਾ ਕਾਰਨ ਪਲਾਸਟਿਕ ਦਾ ਹੋਰ ਕੋਈ ਵਿਕਲਪ ਨਹੀਂ ਦਿਖਦਾ। ਫਿਰ ਵੀ ਪੇਪਰ ਬੈਗ ਪਲਾਸਟਿਕ ਦੇ ਵਿਕਲਪ ਵੱਜੋਂ ਵਧੀਆ ਕੰਮ ਕਰ ਰਿਹਾ ਹੈ।
ਲੋਕ ਵੀ ਥੋੜ੍ਹੇ ਜਾਗਰੂਕ ਹੋ ਰਹੇ ਹਨ ਅਤੇ ਉਹ ਪਲਾਸਟਿਕ ਦੀ ਬਜਾਏ ਪੇਪਰ ਬੈਗ ਨੂੰ ਤਰਜੀਹ ਵੀ ਦੇ ਰਹੇ ਹਨ। ਅੱਜ ਐਸ ਤੁਹਾਨੂੰ ਇਸ ਕਾਰੋਬਾਰ ਨੂੰ ਸ਼ੁਰੂ ਕਰਨ ਬਾਰੇ ਸਾਰੀਆਂ ਜਾਣਕਾਰੀਆਂ ਵਿਸਥਾਰ ਵਿੱਚ ਦੇਵਾਂਗੇ ਤਾਂ ਜੋ ਤੁਸੀਂ ਇਸਨੂੰ ਸ਼ੁਰੂ ਕਰਕੇ ਵਧੀਆ ਕਮਾਈ ਕਰ ਸਕੋ।
ਆਓ ਜਾਣਦੇ ਹਾਂ ਕਿਵੇਂ ਸ਼ੁਰੂ ਕਰਨਾ ਹੈ ਕਾਰੋਬਾਰ: ਇਸ ਕਾਰੋਬਾਰ ਨੂੰ ਸ਼ੁਰੂ ਕਰਨਾ ਬਹੁਤ ਹੀ ਆਸਾਨ ਹੈ। ਇਸ ਲਈ ਤੁਹਾਨੂੰ ਪੇਪਰ ਰੋਲ, ਪੋਲੀਮਰ ਸਟੀਰੀਓ, ਫਲੈਕਸੋ ਕਲਰ ਅਤੇ ਪੇਪਰ ਬੈਗ ਬਣਾਉਣ ਵਾਲੀ ਮਸ਼ੀਨ ਆਦਿ ਦੀ ਲੋੜ ਪਵੇਗੀ। ਤੁਸੀਂ ਇਹਨਾਂ ਚੀਜ਼ਾਂ ਨੂੰ ਆਸਾਨੀ ਨਾਲ ਬਾਜ਼ਾਰ ਵਿੱਚੋਂ ਖਰੀਦ ਸਕਦੇ ਹੋ। ਜੇਕਰ ਪੇਪਰ ਬੈਗ ਬਣਾਉਣ ਵਾਲੀ ਮਸ਼ੀਨ ਦੀ ਗੱਲ ਕਰੀਏ ਤਾਂ ਇਸ ਲਈ ਤੁਹਾਨੂੰ 3 ਲੱਖ ਰੁਪਏ ਖਰਚ ਕਰਨੇ ਹੋਣਗੇ।
ਜੇਕਰ ਤੁਹਾਡਾ ਬਜਟ ਇੰਨਾ ਨਹੀਂ ਹੈ ਤਾਂ ਤੁਸੀਂ ਬਿਨ੍ਹਾਂ ਮਸ਼ੀਨ ਦੇ ਵੀ ਪੇਪਰ ਬੈਗ ਬਣਾ ਸਕਦੇ ਹੋ। ਇਸ ਲਈ ਤੁਹਾਨੂੰ ਆਪਣੇ ਹੱਥਾਂ ਨਾਲ ਪੇਪਰ ਬੈਗ ਬਣਾਉਣੇ ਪੈਣਗੇ। ਪੇਪਰ ਬੈਗ ਨੂੰ ਘਰ ਵਿੱਚ ਬਣਾਉਣਾ ਬਹੁਤ ਆਸਾਨ ਹੈ ਅਤੇ ਇਸਦੀ ਕੀਮਤ ਵੀ ਬਹੁਤ ਘੱਟ ਹੈ। ਇਸ ਦੇ ਲਈ ਤੁਹਾਨੂੰ ਬਾਕੀ ਸਮੱਗਰੀ ਦੇ ਨਾਲ ਮਸ਼ੀਨ ਦੀ ਬਜਾਏ ਗੂੰਦ, ਕੈਂਚੀ, ਪੰਚਿੰਗ ਮਸ਼ੀਨ ਆਦਿ ਦੀ ਲੋੜ ਪਵੇਗੀ। ਬੇਸ਼ੱਕ ਮਸ਼ੀਨ ਦੀ ਬਜਾਏ ਹੱਥ ਨਾਲ ਉਤਪਾਦਨ ਘੱਟ ਹੋਵੇਗਾ ਪਰ ਸ਼ੁਰੂਆਤ ਕੀਤੀ ਜਾ ਸਕਦੀ ਹੈ।
ਸਟਾਰਟਅੱਪ ਇੰਡੀਆ ਤਹਿਤ ਮਿਲਦਾ ਹੈ ਲੋਨ: ਤੁਹਾਨੂੰ ਦੱਸ ਦੇਈਏ ਕਿ ਕਿ ਜੇਕਰ ਤੁਸੀਂ ਮਸ਼ੀਨ ਨਾਲ ਹੀ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਸੀ ਇਸ ਲਈ ਲੋਨ ਲੈ ਸਕਦੇ ਹੋ। ਇਸ ਲਈ ਕੇਂਦਰ ਸਰਕਾਰ ਸਟਾਰਟਅੱਪ ਇੰਡੀਆ ਤਹਿਤ ਲੋਨ ਦਿੰਦੀ ਹੈ। ਤੁਸੀਂ ਇਸ ਲਈ ਬੈਂਕ ਵਿੱਚ ਅਰਜ਼ੀ ਦੇ ਸਕਦੇ ਹੋ। ਇਸ ਤਰ੍ਹਾਂ ਤੁਸੀਂ ਪੇਪਰ ਬੈਗ ਦੀ ਵਧਦੀ ਮੰਗ ਨੂੰ ਦੇਖਦੇ ਹੋਏ ਇਹ ਕਾਰੋਬਾਰ ਸ਼ੁਰੂ ਕਰਕੇ ਵਧੀਆ ਮੁਨਾਫ਼ਾ ਕਮਾ ਸਕਦੇ ਹੋ।