ਜਿਲਾ ਗੁਰਦਾਸਪੁਰ ਵਿੱਚ ਬਟਾਲਾ ਰੇਲਵੇ ਸਟੇਸ਼ਨ ਵਿਖੇ ਮੋਰਚਾ ਰਹੇਗਾ ਲਗਾਤਾਰ ਜਾਰੀ -ਸੁਖਵਿੰਦਰ ਸਿੰਘ ਸਭਰਾ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲ੍ਹਾ ਜਲੰਧਰ ਦੇ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਅਤੇ ਜਿਲਾ ਕਪੂਰਥਲਾ ਪ੍ਰਧਾਨ ਸਰਵਣ ਸਿੰਘ ਬਾਉਪੁਰ ਦੀ ਅਗਵਾਈ ਵਿੱਚ ਕੇਂਟ ਰੇਲਵੇ ਸਟੇਸ਼ਨ ਜਲੰਧਰ ਉੱਤੇ 3 ਘੰਟੇ ਵਾਸਤੇ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ ਜਿਸ ਵਿੱਚ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ ਅਤੇ ਸੂਬਾ ਖਜਾਨਚੀ ਗੁਰਲਾਲ ਸਿੰਘ ਪੰਡੋਰੀ ਜੀ ਉਚੇਚੇ ਤੋਰ ਤੇ ਪਹੁੰਚੇ। ਜਿਕਰਯੋਗ ਹੈ ਕਿ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਜੀ ਨੂੰ ਗਹਿਰਾ ਸਦਮਾ ਪੁੱਜਾ ਹੈ ਉਹਨਾਂ ਦੀ ਪਤਨੀ ਬੀਬੀ ਦਵਿੰਦਰ ਜੀਤ ਕੌਰ ਜੀ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ । ਖਬਰ ਸੁਣਦੇ ਹੀ ਸਾਰੀ ਸੰਗਤ ਵਿੱਚ ਦੁੱਖ ਦੀ ਲਹਿਰ ਦੋੜ ਗਈ ।ਮੰਚ ਨੂੰ ਸੰਬੋਧਨ ਕਰਦੇ ਹੋਏ ਆਗੂਆ ਨੇ ਸਰਕਾਰ ਤੋਂ ਮੰਗ ਕੀਤੀ ਕਿ ਲਖੀਮ ਪੁਰ ਖੀਰੀ ਹੱਤਿਆ ਕਾਂਡ ਦੇ ਮਾਸਟਰ ਪਲੇਨਰਾਂ ਨੂੰ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ, ਦਿਲੀ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਮਜਦੂਰਾਂ ਦੇ ਪਰਿਵਾਰਾਂ ਨੂੰ 5 ਲੱਖ ਰੂ ਦੀ ਸਹਾਇਤਾ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੋਕਰੀ ਅਤੇ ਪਰਿਵਾਰ ਦਾ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ, ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾ ਅਤੇ ਹੋਰ ਬੁੱਧੀ ਜੀਵੀਆਂ ਨੂੰ ਰਿਹਾਅ ਕੀਤਾ ਜਾਵੇ ,ਉਹਨਾਂ ਖੇਤੀ ਵਾਸਤੇ ਯੂਰੀਆ ਅਤੇ ਡਾਇਆ ਖਾਦ ਦੀ ਕਿੱਲਤ ਦੂਰ ਕਰਨ,23 ਫ਼ਸਲਾਂ ਦੀ ਖ਼ਰੀਦ ਦੀ ਗਰੰਟੀ ਵਾਲਾ ਕਾਨੂੰਨ ਬਣਾਉਣ, ਤੇਲ ਪਦਾਰਥਾਂ ਦੀਆਂ ਕੀਮਤਾਂ ਵਿੱਚ ਕੀਤਾ ਭਾਰੀ ਵਾਧਾ ਵਾਪਸ ਲੈਣ, ਡਾ.ਸੁਆਮੀਨਾਥਨ ਦੀ ਰਿਪੋਰਟ ਲਾਗੂ ਕਰਨ, ਦੀ ਮੰਗ ਕੀਤੀ ,ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਭਰ ਵਿੱਚ ਪੂਰਨ ਨਸ਼ਾਬੰਦੀ ਕੀਤੀ ਜਾਵੇ, ਸਤਲੁਜ , ਬਿਆਸ, ਆਦਿ ਦਰਿਆਵਾਂ ਅਤੇ ਨਹਿਰਾਂ ਵੇਈਂਆਂ ਵਿੱਚ ਪੇਂਦਾ ਜਲੰਧਰ , ਫ਼ੈਕਟਰੀਆਂ ਤੇ ਵਾਟਰ ਟਰੀਟਮੈਂਟ ਪਲਾਂਟ ਲਾਜ਼ਮੀ ਕੀਤੇ ਜਾਣ ਅਤੇ ਉਹਨਾਂ ਦਾ ਨਿਰੀਖਣ ਕਰਕੇ ਚਾਲੂ ਹੋਣਾ ਯਕੀਨੀ ਬਣਾਇਆ ਜਾਵੇ ਅਤੇ ਲੁਧਿਆਣੇ ,ਫ਼ਿਲੋਰ ਸਮੇਤ ਹੋਰ ਸ਼ਹਿਰਾਂ ਦੇ ਸੀਵਰੇਜ ਅਤੇ ਫ਼ੈਕਟਰੀਆਂ ਦਾ ਗੰਦਾ ਪਾਣੀ ਸੋਧ ਕੇ ਨਹਿਰਾ ਰਾਹੀ ਖੇਤੀ ਬਾੜੀ ਲਈ ਦਿੱਤਾ ਜਾਵੇ, ਪੰਜਾਬ ਭਰ ਵਿੱਚ ਨਾਕਸ ਨਹਿਰ ਪ੍ਰਬੰਧ ਠੀਕ ਕਰਕੇ ਪਾਣੀ ਟੇਲਾਂ ਤੱਕ ਪਹੁੰਚਾਇਆਂ ਜਾਵੇਂ ।ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਾਡੀਆ ਮੰਨੀਆਂ ਹੋਈਆਂ ਮੰਗਾਂ ਨਾਂ ਪੁਰੀਆਂ ਕੀਤੀਆਂ ਗਈਆ ਤਾਂ ਜਥੇਬੰਦੀ ਅਗਲੇ ਵੱਡੇ ਅੇਕਸ਼ਨ ਦਾ ਏਲਾਨ ਕਰੇਗੀ। ਇਸ ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਜਿਲਾ ਸੰਗਠਨ ਸਕੱਤਰ ਗੁਰਮੇਲ ਸਿੰਘ ਰੇੜਵਾਂ ,ਲੋਹੀਆਂ ਜੋਨ ਪ੍ਰਧਾਨ ਸਤਨਾਮ ਸਿੰਘ ਰਾਈਵਾਲ , ਪ੍ਰਧਾਨ ਸੰਦੀਪ ਕੁਮਾਰ ਤਲਵੰਡੀ ਸੰਘੇੜਾ ਜ਼ੋਨ ਨਿਰਮਲ ਸਿੰਘ ਢੰਡੋਵਾਲ, ਜਗਦੀਸ਼ ਪਾਲ ਸਿੰਘ ਚੱਕ ਬਾਹਮਣੀਆਂ , ਲਵਪ੍ਰੀਤ ਸਿੰਘ ਕੋਟਲੀ ਗਾਜਰਾਂ ,ਕਿਸ਼ਨ ਦੇਵ ਮਿਆਣੀ,ਸ਼ੇਰ ਸਿੰਘ ਰਾਮੇ,ਕੁਲਦੀਪ ਰਾਏ ਤਲਵੰਡੀ ਸੰਘੇੜਾ,ਜਗਤਾਰ ਸਿੰਘ ਜੱਗਾ ਚੱਕ ਬਾਹਮਣੀਆਂ ,ਰਣਜੀਤ ਬੱਲ ਨੋ,ਗੁਰਪਾਲ ਈਦਾਂ,ਜੱਗਾ ਹੁੰਦਲ਼ ਢੱਡਾ,ਰਜਿੰਦਰ ਸਿੰਘ ਨੰਗਲ ਅੰਬੀਆਂ,ਬਲਬੀਰ ਸਿੰਘ ਕਾਕੜਾ,ਦਲਬੀਰ ਮੁੰਡੀ ਸ਼ੇਰੀਆਂ,ਟਹਿਲ ਸਿੰਘ ,ਰਾਜਵਿੰਦਰ ਸਿੰਘ ਰਾਈਆਲ,ਤੀਰਥ ਸਿੰਘ ਕੋਟਲਾ ਭਾਗੂ ,ਤਰਸੇਮ ਸਿੰਘ ਰੇੜਵਾਂ,ਦਲਵਿੰਦਰ ਸਿੰਘ ,ਰਵਿੰਦਰ ਸਿੰਘ ਇਨੋਵਾਲ,ਬਲਵਿੰਦਰ ਸਿੰਘ ਗੱਟਾ ਮੁੰਡੀ ਕਾਸੂ,ਕਰਨ ਪਿਪਲੀ, ਅਤੇ ਦੋਨਾਂ ਜਿਲਿਆਂ ਤੋਂ ਅਣਗਿਣਤ ਕਿਸਾਨ ਮਜ਼ਦੂਰ ,ਬੱਚੇ ਅਤੇ ਬੀਬੀਆਂ ਹਾਜ਼ਰ ਹੋਈਆਂ।