ਕਿਸਾਨਾਂ ਲਈ ਖੁਸ਼ਖਬਰੀ!

ਕਿਸਾਨਾਂ ਲਈ ਖੁਸ਼ਖਬਰੀ ਹੈ। ਇਸ ਵਾਰ ਕਣਕ ਦੀ ਫਸਲ ਵਾਰੇ ਨਿਆਰੇ ਕਰ ਦੇਵੇਗੀ। ਖੇਤੀ ਮਾਹਿਰਾਂ ਮੁਤਾਬਕ ਠੰਢ ਜ਼ਿਆਦਾ ਪੈਣ ਕਰਕੇ ਝਾੜ ਵਧਣ ਦੇ ਆਸਾਰ ਹਨ। ਇਸ ਤੋਂ ਇਲਾਵਾ ਕੌਮਾਂਤਰੀ ਪੱਧਰ ਉੱਪਰ ਕਣਕ ਦੀ ਮੰਗ ਕਾਫੀ ਵਧ ਗਈ ਹੈ। ਇਸ ਵੇਲੇ ਕਣਕ ਕਣਕ ਤੇ ਇਸ ਦੇ ਆਟੇ ਤੋਂ ਬਣੀਆਂ ਚੀਜ਼ਾਂ ਆਸਮਾਨੀਂ ਚੜ੍ਹ ਰਹੀਆਂ ਹਨ। ਦੱਸ ਦਈਏ ਕਿ ਪਿਛਲੇ ਵਰ੍ਹੇ ਪੰਜਾਬ ’ਚ ਕਣਕ ਦੇ ਝਾੜ ਵਿੱਚ ਲਗਪਗ 15 ਫ਼ੀਸਦ ਦੀ ਕਮੀ ਦਰਜ ਕੀਤੀ ਗਈ ਸੀ, ਜਿਸ ਕਰਕੇ ਜ਼ਮੀਨਾਂ ਦੇ ਠੇਕੇ ਵੀ ਘਟ ਗਏ ਸੀ।

ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਾਰ ਮੌਸਮ ਠੀਕ ਰਿਹਾ ਹੈ। ਇਸ ਤੋਂ ਇਲਾਵਾ ਕਿਸੇ ਵੱਡੀ ਬਿਮਾਰੀ ਤੋਂ ਵੀ ਕਣਕ ਦਾ ਬਚਾਅ ਰਿਹਾ ਹੈ। ਜੇਕਰ ਹਾਲਾਤ ਅਜਿਹੇ ਹੀ ਰਹੇ ਤਾਂ ਕਣਕ ਦਾ ਝਾੜ ਚੰਗਾ ਨਿਕਲੇਗਾ। ਖੇਤੀ ਮਹਿਰਾਂ ਦਾ ਕਹਿਣਾ ਹੈ ਕਿ ਜੇਕਰ ਅੱਧ ਮਾਰਚ ਚੱਕ ਪਾਰਾ ਹੇਠ ਰਹਿੰਦਾ ਹੈ ਤਾਂ ਕਣਕ ਦਾ ਝਾੜ ਚੰਗੇ ਰਹੇਗਾ। ਇਸ ਤੋਂ ਇਲਾਵਾ ਬਾਰਸ਼ ਉੱਪਰ ਵੀ ਨਿਰਭਰ ਕਰਦਾ ਹੈ। ਦੱਸ ਦਈਏ ਕਿ ਇਸ ਵਾਰ ਪੰਜਾਬ ਵਿੱਚ 35.08 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਂਦ ਹੈ ਤੇ ਖੇਤੀ ਮਹਿਕਮੇ ਵੱਲੋਂ ਕਣਕ ਦੀ ਪੈਦਾਵਾਰ 164.75 ਲੱਖ ਮੀਟਰਿਕ ਟਨ ਹੋਣ ਦੀ ਸੰਭਾਵਨਾ ਜਤਾਈ ਗਈ ਹੈ, ਜਦਕਿ ਪਿਛਲੇ ਵਰ੍ਹੇ ਪੈਦਾਵਾਰ 148.68 ਲੱਖ ਮੀਟਰਿਕ ਟਨ ਸੀ।

ਦੂਜੇ ਪਾਸੇ ਰੂਸ-ਯੂਕਰੇਨ ਜੰਗ ਕਰਕੇ ਕੌਮਾਂਤਰੀ ਪੱਧਰ ’ਤੇ ਕਣਕ ਦੀ ਮੰਗ ਵਧੀ ਹੈ। ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ ਮੁਫ਼ਤ ਅਨਾਜ ਦਿੱਤੇ ਜਾਣ ਦੀ ਮਿਆਦ ਵਿੱਚ ਵੀ ਵਾਧਾ ਕੀਤਾ ਗਿਆ ਹੈ, ਜਿਸ ਕਰਕੇ ਕਣਕ ਦੀ ਮੰਗ ਹਾਲੇ ਹੋਰ ਵਧੇਗੀ। ਪੰਜਾਬ ਵਿੱਚ ਇਸ ਸਾਲ ਇੱਕ ਤੋਂ ਦੂਜੇ ਥਾਂ ਅਨਾਜ ਪਹੁੰਚਾਉਣ ਦਾ ਅਮਲ ਵੀ ਤੇਜ਼ ਰਿਹਾ ਹੈ ਤੇ ਸੂਬੇ ਵਿੱਚ ਅਨਾਜ ਦੇ ਭੰਡਾਰ ਤੇਜ਼ੀ ਨਾਲ ਖ਼ਾਲੀ ਹੋ ਰਹੇ ਹਨ।

ਆਮ ਤੌਰ ’ਤੇ ਇਨ੍ਹਾਂ ਦਿਨਾਂ ਵਿੱਚ ਪੰਜਾਬ ਦੇ ਅਨਾਜ ਭੰਡਾਰਾਂ ਵਿੱਚ 40 ਤੋਂ 50 ਲੱਖ ਮੀਟਰਿਕ ਟਨ ਕਣਕ ਮੌਜੂਦ ਹੁੰਦੀ ਹੈ, ਪਰ ਇਸ ਵਾਰ ਸਿਰਫ਼ 20 ਲੱਖ ਮੀਟਰਿਕ ਟਨ ਕਣਕ ਹੀ ਬਚੀ ਹੈ। ਮਾਰਚ ਮਹੀਨੇ ਤੱਕ ਸਮੁੱਚੇ ਸੂਬੇ ਦੇ ਗੁਦਾਮਾਂ ’ਚੋਂ ਕਣਕ ਖ਼ਤਮ ਹੋ ਜਾਵੇਗੀ। ਭਾਰਤੀ ਖ਼ੁਰਾਕ ਨਿਗਮ ਕੋਲ ਪੰਜਾਬ ਵਿੱਚ ਸਿਰਫ਼ ਛੇ ਲੱਖ ਮੀਟਰਿਕ ਟਨ ਕਣਕ ਬਚੀ ਹੈ ਤੇ 14 ਲੱਖ ਮੀਟਰਿਕ ਟਨ ਕਣਕ ਸਟੇਟ ਏਜੰਸੀਆਂ ਕੋਲ ਪਈ ਹੈ।

hacklink al hack forum organik hit kayseri escort mariobet girişslot sitelerideneme bonusu veren sitelertiktok downloadergrandpashabetdeneme bonusu veren sitelerescort1xbet girişAdana escortpadişahbetpadişahbetsweet bonanzagrandpashabetmarsbahis