ਮਲੇਰਕੋਟਲਾ ਤੋਂ ਇੱਕ ਸ਼ਰਮਸਾਰ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਜ਼ਿਮੀਦਾਰ ਵੱਲੋਂ ਇੱਕ ਬੱਚੇ ਨੂੰ ਮਹਿਜ਼ ਇਸ ਲਈ ਕੁੱਟਿਆ ਜਾਂਦਾ ਹੈ ਕਿਉਂਕਿ ਉਹ ਖੇਤ ਵਿੱਚ ਡਿੱਗੀ ਆਪਣੀ ਚੱਪਲ ਚੁੱਕਣ ਲਈ ਜਾਂਦਾ ਹੈ।
ਇਹ ਪੂਰਾ ਮਾਮਲਾ ਮਲੇਰਕੋਟਲਾ ਦੇ ਪਿੰਡ ਮੋਰਾਂਵਾਲੀ ਦਾ ਹੈ ਜਿੱਥੇ ਇੱਕ ਅਨੁਸੁਚੀਤ ਜਾਤੀ ਦੇ ਬੱਚੇ ਵਿੱਚ ਖੇਤ ਵਿੱਚ ਜਾਣ ਤੇ ਬੇਰਹਿਮੀ ਨਾਲ ਕੁੱਟਿਆ ਗਿਆ ਹੈ। ਇਸ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਤੋਂ ਬਾਅਦ ਐਸਸੀ ਕਮਿਸ਼ਨ ਨੇ ਵੀ ਇਸ ਮਾਮਲੇ ਵਿੱਚ ਦਖ਼ਲ ਲਿਆ ਹੈ ਜਿਸ ਤੋਂ ਬਾਅਦ ਦੋਸ਼ੀ ਵਿਅਕਤੀ ਦੀ ਗ੍ਰਿਫ਼ਤਾਰੀ ਵੀ ਕੀਤੀ ਗਈ ਹੈ।
ਕੀ ਹੈ ਪੂਰਾ ਮਾਮਲਾ
ਇਸ ਪੂਰੇ ਮਾਮਲੇ ਬਾਰੇ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ ਦੋਹਤਾ ਸਿਮਰਨ ਸਿੰਘ ਮਹਿਜ 13 ਸਾਲਾਂ ਦਾ ਹੈ ਤੇ ਉਹ ਆਪਣੇ ਦੋਸਤਾਂ ਨਾਲ ਖੇਡ ਰਿਹਾ ਸੀ ਤੇ ਇਸ ਦੌਰਾਨ ਉਸ ਦੀ ਚੱਪਲ ਖੇਤ ਵਿੱਚ ਡਿੱਗ ਗਈ ਜਦੋਂ ਉਹ ਚੱਪਲ ਚੁੱਕਣ ਲਈ ਗਿਆ ਤਾਂ ਖੇਤ ਦੇ ਮਾਲਕ ਗੁਰਬੀਰ ਸਿੰਘ ਨੇ ਉਸ ਨੂੰ ਫੜ੍ਹ ਕੇ ਬੇਰਹਿਮੀ ਨਾਲ ਕੁੱਟਮਾਰ ਕੀਤੀ।
ਐਸਸੀ ਕਮਿਸ਼ਨ ਨੇ ਲਿਆ ਨੋਟਿਸ
ਇਸ ਪੂਰੇ ਮਾਮਲੇ ਵੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਐਸਸੀ ਕਮਿਸ਼ਨ ਦੇ ਮੈਂਬਰ ਪੂਨਮ ਕਾਂਗੜ ਨੇ ਇਸ ਮਾਮਲੇ ਵਿੱਚ ਦਖਲ ਲਿਆ ਤੇ ਦੋਸ਼ੀ ਦੇ ਖ਼ਿਲਾਫ਼ ਬਣਦੀ ਕਾਰਵਾਈ ਕਰਨ ਲਈ ਕਿਹਾ ਜਿਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਗੁਰਬੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਉੱਤੇ ਕਮਿਸ਼ਨ ਵੱਲੋਂ ਸੰਤੁਸ਼ਟੀ ਪ੍ਰਗਟ ਕੀਤੀ ਗਈ ਹੈ।
ਪੀੜਤ ਨੂੰ ਹਸਪਤਾਲ ਕਰਵਾਇਆ ਭਰਤੀ
ਇਸ ਕੁੱਟਮਾਰ ਵਿੱਚ ਜ਼ਖ਼ਮੀ ਬੱਚੇ ਨੂੰ ਅਹਿਮਦਗੜ੍ਹ ਦੇ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ ਪਰ ਇੱਥੇ ਐਂਮਰਜੈਂਸੀ ਮੈਡੀਕਲ ਅਫ਼ਸਰ ਦੇ ਡਿਊਟੀ ਉੱਤੇ ਨਾ ਹੋਣ ਕਾਰਨ ਉਸ ਨੂੰ ਮਲੇਰਕੋਟਲਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਸ ਦੌਰਾਨ ਪ੍ਰਸ਼ਾਸਨਕ ਵੱਲੋਂ ਬੱਚੇ ਦੇ ਮੁਫ਼ਤ ਇਲਾਜ ਦਾ ਜਿੰਮਾ ਚੁੱਕਿਆ ਗਿਆ ਹੈ
https://youtube.com/shorts/9W92g_KDwko?feature=share