ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲਾ ਜਲੰਧਰ ਦੇ ਆਗੂਆਂ ਦੀ ਪਿੰਡ ਰਾਜੇਵਾਲ ਵਿਖੇ ਹੋਈ ਮੀਟਿੰਗ ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲਾ ਜਲੰਧਰ ਦੇ ਆਗੂਆਂ ਦੀ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਅਤੇ ਸੰਗਠਨ ਸਕੱਤਰ ਗੁਰਮੇਲ ਸਿੰਘ ਰੇੜਵਾਂ ਦੀ ਅਗਵਾਈ ਵਿੱਚ ਪਿੰਡ ਰਾਜੇਵਾਲ ਵਿਖੇ ਮੀਟਿੰਗ ਹੋਈ ਜਿਸ ਵਿੱਚ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ ਉਚੇਚੇ ਤੋਰ ਤੇ ਪੁੱਜੇ ਇਸ ਮੋਕੇ ਤੇ ਸੰਬੋਧਨ ਕਰਦੇ ਹੋਏ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਜਥੇਬੰਦੀ ਵੱਲੋ ਮੁਹਾਲੀ ਵਿਖੇ ਚੱਲ ਰਹੇ ਮੋਰਚੇ ਨੂੰ ਬੱਲ ਦੇਣ ਵਾਸਤੇ 1 ਫ਼ਰਵਰੀ ਨੂੰ ਵੱਡਾ ਜਥਾ ਰਵਾਨਾ ਕੀਤਾ ਗਿਆ ਸੀ ਅਤੇ ਸਾਡੇ ਕਿਸਾਨ ,ਮਜ਼ਦੂਰ ਆਗੂ ਅੱਜ ਵੀ ਵੱਡੀ ਗਿਣਤੀ ਵਿੱਚ ਉੱਥੇ ਮੌਜੂਦ ਹਨ ਉਹਨਾਂ ਕਿਹਾ ਕਿ ਸਰਕਾਰ ਨੂੰ ਸਜਾਵਾ ਪੂਰੀਆਂ ਕਰ ਚੁੱਕੇ ਬੰਦੀ ਸਿੰਘਾ ਅਤੇ ਬੁੱਧੀ ਜੀਵੀ ਵਰਗ ਦੀ ਰਿਹਾਈ ਦਾ ਫੈਸਲਾ ਜਲਦ ਲੈ ਲੈਣਾ ਚਾਹੀਦਾ ਹੈ ।ਉਹਨਾਂ ਅੱਗੇ ਕਿਹਾ ਕਿ ਠੇਕੇਦਾਰਾਂ ਵੱਲੋ ਪਿੰਡ ਰਾਮੇ ਸਮੇਤ ਕਈ ਪਿੰਡਾਂ ਵਿੱਚ ਗੈਰ ਕਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ ਸਰਕਾਰ ਨੂੰ ਇਸ ਵੱਲ ਤਵੱਜੋ ਦੇਣ ਦੀ ਜ਼ਰੂਰਤ ਹੈ ।ਸਰਕਾਰ ਨੂੰ ਰੇਤ ਕੱਢਣ ਦਾ ਹੱਕ ਕਾਰਪੋਰੇਟ ਘਰਾਣਿਆਂ ਦੇ ਠੇਕੇਦਾਰਾਂ ਦੀ ਬਜਾਏ ਜ਼ਮੀਨ ਮਾਲਕਾ ਨੂੰ ਦੇਣਾ ਚਾਹੀਦਾ ਹੈ ਅਤੇ ਰੇਤ ਕੱਢਣ ਵਾਸਤੇ ਮਸ਼ੀਨਾਂ ਦੀ ਜਗਾ ਬੱਠਲ਼ਾਂ ਦੀ ਵਰਤੋ ਹੋਣੀ ਚਾਹੀਦੀ ਹੈ ਤਾਂ ਜੋ ਮਜ਼ਦੂਰ ਨੂੰ ਰੋਜ਼ਗਾਰ ਮਿਲ ਸਕੇ।ਉਹਨਾਂ ਕਿਹਾ ਕਿ ਜਿਨਾਂ ਚਿਰ ਸਰਕਾਰ ਡਾ ਸਵਾਮੀਨਾਥਨ ਦੀ ਰਿਪੋਰਟ ਲਾਗੂ ਨਹੀਂ ਕਰਦੀ, ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਜਲਦ ਪੂਰੇ ਨਹੀਂ ਕਰਦੀ , ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਨਹੀਂ ਕੀਤਾ ਜਾਂਦਾ , 23 ਫ਼ਸਲਾਂ ਦੀ ਖ਼ਰੀਦ ਦੀ ਗਰੰਟੀ ਕਾਨੂੰਨ ਬਣਾਇਆ ਨਹੀਂ ਜਾਂਦਾ , ਅਬਾਦਕਾਰਾਂ ਦੀਆਂ ਜ਼ਮੀਨਾਂ ਦੀਆਂ ਕੁਰਕੀਆਂ ਕਰਵਾਉਣੀਆਂ ਬੰਦ ਨਹੀਂ ਕਰਦੀ , ਲਤੀਫ਼ ਪੁਰ ਮੁਹੱਲੇ ਦੇ ਵਸਨੀਕਾਂ ਨੂੰ ਇਨਸਾਫ਼ ਨਹੀਂ ਦਿੰਦੀ, ਕਿਸਾਨਾਂ ਮਜ਼ਦੂਰਾਂ ਤੇ ਕੀਤੇ ਝੂਠੇ ਪਰਚੇ ਰੱਦ ਨਹੀਂ ਕਰਦੀ,ਦਿੱਲੀ ਸੰਘਰਸ਼ ਵਿੱਚ ਸ਼ਹੀਦ ਹੋ ਚੁੱਕੇ ਕਿਸਾਨਾਂ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਸਰਕਾਰੀ ਨੋਕਰੀ ਨਹੀਂ ਦਿੰਦੀ,ਪੰਜਾਬ ਭਰ ਵਿੱਚ ਪੂਰਨ ਨਸ਼ਾਬੰਦੀ ਨਹੀਂ ਕਰਦੀ ,ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦਿੰਦੀ ,ਬੰਦੀ ਸਿੰਘਾ ਨੂੰ ਰਿਹਾਅ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦਿੰਦੀ,ਮਾਂਵਾਂ ਭੈਣਾਂ ਦੇ ਖਾਤੇ ਵਿੱਚ ਵਾਅਦੇ ਅਨੂਸਾਰ 1000 ਰੂ ਨਹੀਂ ਪਾਉਂਦੀ ,ਮਜ਼ਦੂਰ ਬੇਟੀਆਂ ਨੂੰ 51000 ਸ਼ਗਨ ਸਕੀਮ ਜਾਰੀ ਨਹੀਂ ਕਰਦੀ ਤਾਂ ਸਾਡਾ ਸੰਘਰਸ਼ ਨਿਰੰਤਰ ਜਾਰੀ ਰਹੇਗਾ ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ,ਸਲਵਿੰਦਰ ਸਿੰਘ ਜਾਣੀਆਂ, ਗੁਰਮੇਲ ਸਿੰਘ ਰੇੜਵਾਂ ,ਹਰਪ੍ਰੀਤ ਸਿੰਘ ਕੋਟਲੀ ਗਾਜਰਾਂ,ਜਗਦੀਸ਼ ਪਾਲ ਸਿੰਘ ਚੱਕ ਬਾਹਮਣੀਆਂ ,ਸ਼ੇਰ ਸਿੰਘ ,ਤੇਜਾ ਸਿੰਘ ਰਾਮੇ,ਕੁਲਦੀਪ ਰਾਏ ,ਰਾਮ
ਸਿੰਘ ਤਲਵੰਡੀ ਸੰਘੇੜਾ, ਹਰਫੂਲ ਸਿੰਘ ,ਬਲਜਿੰਦਰ ਸਿੰਘ ,ਵਿਜੇ ਰਾਜੇਵਾਲ, ਤੀਰਥ ਸਿੰਘ ਕੋਟਲਾ ਭਾਗੂ ,ਜਸਵਿੰਦਰ ਸਿੰਘ ਜਾਣੀਆਂ ਅਤੇ ਹੋਰ ਵੀ ਕਿਸਾਨ ਮਜ਼ਦੂਰ ਆਗੂ ਮੋਜੂਦ ਸਨ।