ਗੁਆਂਢੀ ਸੂਬਿਆਂ ਨਾਲੋਂ ਪੰਜਾਬ ਵਿੱਚ ਮਹਿੰਗਾ ਹੋਇਆ ਪੈਟਰੋਲ-ਡੀਜ਼ਲ

ਚੰਡੀਗੜ੍ਹ, ਹਰਿਆਣਾ ਤੇ ਹਿਮਾਚਲ ਨਾਲੋਂ ਪੰਜਾਬ ਵਿੱਚ ਪੈਟਰੋਲ ਮਹਿੰਗਾ ਹੋ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਮੁਕਾਬਲੇ ਪੰਜਾਬ ਨੂੰ ਹੁਣ ਡੀਜ਼ਲ ਲਈ 3.19 ਰੁਪਏ ਵਾਧੂ ਅਦਾ ਕਰਨੇ ਪੈਣਗੇ। ਨਵੀਂਆਂ ਦਰਾਂ ਲਾਗੂ ਹੋਣ ਕਾਰਨ ਪੰਜਾਬ ਵਿੱਚ ਪੈਟਰੋਲ ਹਿਮਾਚਲ ਨਾਲੋਂ 2 ਰੁਪਏ ਮਹਿੰਗਾ ਹੋ ਗਿਆ ਹੈ। ਇਸ ਦੇ ਨਾਲ ਹੀ ਹੁਣ ਇਸ ਦੇ ਲਈ ਪੰਜਾਬ ਨੂੰ ਹਰਿਆਣਾ ਦੇ ਮੁਕਾਬਲੇ 27 ਪੈਸੇ ਜ਼ਿਆਦਾ ਦੇਣੇ ਪੈਣਗੇ।

ਪੰਜਾਬ ਕੈਬਨਿਟ ਵਿੱਚ ਫ਼ੈਸਲਾ

ਪੰਜਾਬ ਸਰਕਾਰ ਵੱਲੋਂ ਸ਼ੁੱਕਰਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 90 ਪੈਸੇ ਦੇ ਵਾਧੇ ਕਾਰਨ ਸੂਬੇ ਦੇ ਸਾਰੇ ਸ਼ਹਿਰਾਂ ਵਿੱਚ ਕੀਮਤਾਂ ਵਧ ਗਈਆਂ ਹਨ। ਇਸ ਕਾਰਨ ਜਿੱਥੇ ਸਰਕਾਰ ਦਾ ਮਾਲੀਆ ਵਧੇਗਾ, ਉੱਥੇ ਹੀ ਆਮ ਲੋਕ ਮਹਿੰਗਾਈ ਦੀ ਮਾਰ ਹੇਠ ਆਉਣਗੇ।

ਵਧੇ ਹੋਏ ਨਵੇਂ ਰੇਟ

ਵੈਟ ਵਿੱਚ 90 ਪੈਸੇ ਦੇ ਵਾਧੇ ਕਾਰਨ ਮੁਹਾਲੀ ਵਿੱਚ ਡੀਜ਼ਲ ਦੀ ਕੀਮਤ 88.40 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਗੁਆਂਢੀ ਰਾਜਾਂ ਵਿੱਚ ਡੀਜ਼ਲ ਦੀ ਕੀਮਤ ਦੀ ਤੁਲਨਾ ਕਰੀਏ ਤਾਂ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿੱਚ ਡੀਜ਼ਲ 84.26 ਰੁਪਏ, ਹਿਮਾਚਲ ਦੇ ਬੱਦੀ ਵਿੱਚ 84.67 ਰੁਪਏ ਅਤੇ ਜੰਮੂ ਵਿੱਚ 83.26 ਰੁਪਏ ਪ੍ਰਤੀ ਲੀਟਰ ਸੀ। ਜਦਕਿ ਚੰਡੀਗੜ੍ਹ ‘ਚ ਪੈਟਰੋਲ ਦੀ ਕੀਮਤ 96.20 ਰੁਪਏ, ਬੱਦੀ ‘ਚ 95.26 ਰੁਪਏ ਅਤੇ ਜੰਮੂ ‘ਚ 97.50 ਰੁਪਏ ਪ੍ਰਤੀ ਲੀਟਰ ਦਰਜ ਕੀਤੀ ਗਈ। ਜਾਣਕਾਰੀ ਅਨੁਸਾਰ ਪੰਜਾਬ ‘ਚ ਪ੍ਰਤੀ ਲੀਟਰ ਡੀਜ਼ਲ ‘ਤੇ 1.5 ਰੁਪਏ ਸੈੱਸ, 10 ਪੈਸੇ ਅਰਬਨ ਟਰਾਂਸਪੋਰਟ ਫੰਡ, 25 ਪੈਸੇ ਸਪੈਸ਼ਲ ਇਨਫਰਾਸਟਰੱਕਚਰ ਡਿਵੈਲਪਮੈਂਟ ਫੰਡ, 9.92 ਫੀਸਦੀ ਵੈਟ ਅਤੇ 10 ਫੀਸਦੀ ਵਾਧੂ ਟੈਕਸ ਲਾਗੂ ਹੈ। ਇਨ੍ਹਾਂ ‘ਚੋਂ ਹੁਣ 90 ਪੈਸੇ ਵਧਾ ਦਿੱਤੇ ਗਏ ਹਨ।

ਤਸਕਰੀ ਦਾ ਖ਼ਤਰਾ

ਇਹ ਵੀ ਕਿਹਾ ਜਾ ਰਿਹਾ ਹੈ ਕਿ ਪੈਟਰੋਲ ਅਤੇ ਡੀਜ਼ਲ ’ਤੇ ਵੈਟ ਵਿੱਚ ਵਾਧਾ ਪੰਜਾਬ ਵਿੱਚ ਤੇਲ ਦੀ ਤਸਕਰੀ ਨੂੰ ਉਤਸ਼ਾਹਿਤ ਕਰੇਗਾ ਕਿਉਂਕਿਪੰਜਾਬ ਵਿੱਚ ਪਹਿਲਾਂ ਵੀ ਪੈਟਰੋਲ ਅਤੇ ਡੀਜ਼ਲ ਦੀ ਤਸਕਰੀ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਹਾਲਾਂਕਿ ਸਰਕਾਰ ਨੂੰ ਇਸ ਤੋਂ ਸਾਲਾਨਾ 300 ਤੋਂ 400 ਕਰੋੜ ਰੁਪਏ ਦੀ ਆਮਦਨ ਹੋਣ ਦੀ ਉਮੀਦ ਹੈ ।

hacklink al hack forum organik hit kayseri escort mariobet girişMostbetslot sitelerideneme bonusu veren sitelertiktok downloadergrandpashabetdeneme bonusu veren sitelerescort1xbet girişstarzbetbahiscom giriş güncelparibahis giriş güncelextrabet giriş güncelpadişahbet güncelpadişahbet girişsahabetYalova escort