ਅੰਮ੍ਰਿਤਸਰ ਵੇਰਕਾ ਬਾਈਪਾਸ ‘ਤੇ ਟਰੱਕ ਦਾ ਟਾਇਰ ਫਟਣ ਕਾਰਨ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਦੌਰਾਨ ਕਣਕ ਦਾ ਭਰਿਆ ਟਰੱਕ ਸੜਕ ’ਤੇ ਪਲਟਿਆ ਹੈ। ਟਰੱਕ ਦੇ ਪਲਟਣ ਕਾਰਨ ਸੜਕ ‘ਤੇ ਪ੍ਰਭਾਵਿਤ ਵਾਹਨਾਂ ਦਾ ਇਕਦਮ ਜਾਮ ਲੱਗ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਟਰੱਕ ਗੁਰਦਾਸਪੁਰ ਤੋਂ ਅੰਮ੍ਰਿਤਸਰ ਆ ਰਿਹਾ ਸੀ, ਜਿਸ ਦੌਰਾਨ ਟਾਇਰ ਫਟਣ ਕਾਰਨ ਟਰੱਕ ਸੜਕ ‘ਤੇ ਪਲਟ ਗਿਆ ਹੈ। ਇਸ ਦੁਰਘਟਨਾ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।