ਮਾਨਯੋਗ ਸ਼੍ਰੀ ਕੁਲਦੀਪ ਸਿੰਘ ਚਾਹਲ IPS ਕਮਿਸ਼ਨਰ ਪੁਲਿਸ ਜਲੰਧਰ ਜੀ ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਜਸਕਿਰਨਜੀਤ ਸਿੰਘ ਤੇਜਾ PPS ਡੀ.ਸੀ.ਪੀ ਇੰਨਵੈਸਟੀਗੇਸ਼ਨ ਜਲੰਧਰ, ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ PPS ਏ.ਡੀ.ਸੀ.ਪੀ ਇੰਨਵੈਸਟੀਗੇਸ਼ਨ ਜਲੰਧਰ ਅਤੇ ਸ੍ਰੀ ਪਰਮਜੀਤ ਸਿੰਘ PPS ਏ.ਸੀ.ਪੀ. ਡਿਟੈਕਟਿਵ ਕਮਿਸ਼ਨਰੇਟ ਜਲੰਧਰ ਜੀ ਦੀ ਯੋਗ ਅਗਵਾਈ ਹੇਠ ਸਬ ਇੰਸਪੈਕਟਰ ਸੁਰਜੀਤ ਸਿੰਘ ਜੋੜਾ ਇੰਚਾਰਜ ਪੀ.ਓ ਸਟਾਫ ਜਲੰਧਰ ਵਲੋਂ ਸਮੇਤ ਸਟਾਫ ਮੁੱਕਦਮਾ ਨੰਬਰ 158 ਮਿਤੀ 22.07.2019 ਜੁਰਮ 61.1.14 ਆਬਕਾਰੀ ਐਕਟ ਥਾਣਾ ਰਾਮਾ ਮੰਡੀ ਜਲੰਧਰ ਵਿੱਚ ਦੋਸ਼ੀ ਸਿਕੰਦਰ ਉਰਫ ਬਿੱਟੂ ਪੁੱਤਰ ਜੀਤ ਰਾਮ ਵਾਸੀ ਮਕਾਨ ਨੰਬਰ 34, ਏਕਤਾ ਨਗਰ ਜਲੰਧਰ ਜਿਸ ਨੂੰ ਮਾਣਯੋਗ ਅਦਾਲਤ ਵੱਲੋਂ ਮਿਤੀ 23-12-2022 ਨੂੰ 299 ਸੀ.ਆਰ.ਪੀ.ਸੀ ਤਹਿਤ ਭਗੌੜਾ ਕਰਾਰ ਦਿੱਤਾ ਗਿਆ ਸੀ ਅਤੇ ਮੁਕੱਦਮਾ ਨੰਬਰ 208 ਮਿਤੀ 26.07 2020 ਜੁਰਮ 188 ਭ.ਦ ਥਾਣਾ ਨਵੀਂ ਬਸਤੀ ਬਾਵਾ ਖੇਲ ਜਲੰਧਰ ਵਿੱਚ ਦੋਸ਼ੀ ਰਿੰਕੂ ਪੁੱਤਰ ਸਤਵੀਰ ਸਿੰਘ ਵਾਸੀ ਮਕਾਨ ਨੰਬਰ 497 ਬਸਤੀ ਮਿੱਠੂ ਜਲੰਧਰ ਜਿਸ ਨੂੰ ਮਾਨਯੋਗ ਅਦਾਲਤ ਵੱਲੋਂ ਮਿਤੀ 21.01.2023 ਨੂੰ 299 ਸੀ.ਆਰ.ਪੀ.ਸੀ. ਤਹਿਤ ਪੀ.ਓ. ਕਰਾਰ ਦਿੱਤਾ ਗਿਆ ਸੀ ਜੋ ਇਹਨਾ ਦੋਸ਼ੀਆਂ ਨੂੰ ਮੁਖਬਰ ਖਾਸ ਦੀ ਇਤਲਾਹ ਪਰ ਇਹਨਾ ਦੇ ਘਰੋ ਕਾਬੂ ਕੀਤਾ ਗਿਆ ਹੈ।
ਗ੍ਰਿਫਤਾਰ ਸ਼ੁਦਾ ਭਗੌੜੇ ਦੋਸ਼ੀਆਨ ਦਾ ਨਾਮ ਅਤੇ ਪਤਾ:- 1. ਸਿਕੰਦਰ ਉਰਫ ਬਿੱਟੂ ਪੁੱਤਰ ਜੀਤ ਰਾਮ ਵਾਸੀ ਮਕਾਨ ਨੰਬਰ 34, ਏਕਤਾ ਨਗਰ ਜਲੰਧਰ 2. ਰਿੰਕੂ ਪੁੱਤਰ ਸਤਵੀਰ ਸਿੰਘ ਵਾਸੀ ਮਕਾਨ ਨੰਬਰ 497 ਬਸਤੀ ਮਿੱਠੂ ਜਲੰਧਰ