ਨੌਜਵਾਨ ਤੇ ਮੁਟਿਆਰ ਨੇ ਰੇਲਗੱਡੀ ਥੱਲੇ ਆ ਕੇ ਕੀਤੀ ਖ਼ੁਦਕੁਸ਼ੀ

ਜ਼ੀਰਕਪੁਰ ‘ਚ ਭਾਂਖਰਪੁਰ-ਘੱਗਰ ਰੇਲਵੇ ਪੁਲ ‘ਤੇ ਪਿੰਡ ਨਗਲਾ ਨੇੜੇ ਰੇਲਗੱਡੀ ਅੱਗੇ ਆ ਕੇ ਇੱਕ ਨੌਜਵਾਨ ਅਤੇ ਮੁਟਿਆਰ ਨੇ ਖੁਦਕੁਸ਼ੀ ਕਰ ਲਈ। ਪੁਲਿਸ ਮੁਤਾਬਕ ਇਹ ਮਾਮਲਾ ਪਿਆਰ ਦਾ ਜਾਪਦਾ ਹੈ ਪਰ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ ਅਤੇ ਨਾ ਹੀ ਰੇਲਵੇ ਪੁਲਿਸ ਨੂੰ ਉਨ੍ਹਾਂ ਕੋਲੋਂ ਕੋਈ ਸੁਸਾਈਡ ਨੋਟ ਮਿਲਿਆ ਹੈ।

ਦੋਵੇਂ ਮ੍ਰਿਤਕ ਜ਼ੀਰਕਪੁਰ ਦੇ ਵੀਆਈਪੀ ਰੋਡ ਦੇ ਵਸਨੀਕ ਦੱਸੇ ਜਾਂਦੇ ਹਨ। ਹਾਲਾਂਕਿ ਮ੍ਰਿਤਕ ਨੌਜਵਾਨ ਦੇ ਆਧਾਰ ਕਾਰਡ ‘ਤੇ ਲੜਕੀ ਦੇ ਆਧਾਰ ਕਾਰਡ ‘ਤੇ ਉੱਤਰ ਪ੍ਰਦੇਸ਼ ਦੇ ਮੇਰਠ ਅਤੇ ਵੀਆਈਪੀ ਰੋਡ ਦਾ ਪਤਾ ਦਰਜ ਹੈ। ਆਧਾਰ ਕਾਰਡ ਅਨੁਸਾਰ ਨੌਜਵਾਨ ਦੀ ਪਛਾਣ ਰਾਹੁਲ ਕੁਮਾਰ ਸਿੰਘ (33) ਵਾਸੀ ਰਘੂਕੁਲ ਨਗਰ, ਸ਼ਾਸਤਰੀ ਨਗਰ ਮੇਰਠ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ ਅਤੇ ਲੜਕੀ ਦੀ ਪਛਾਣ ਸੁਨੀਤਾ ਸੈਨਾਪਤੀ (32) ਵਾਸੀ ਹਾਲੀਵੁੱਡ ਹਾਈਟਸ-1 ਵੀਆਈਪੀ ਰੋਡ ਜ਼ੀਰਕਪੁਰ ਵਜੋਂ ਹੋਈ ਹੈ।  ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਹਾਦਸੇ ਬਾਬਤ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਨੇ ਸ਼ਾਮ 5.40 ਵਜੇ ਖੁਦਕੁਸ਼ੀ ਕਰ ਲਈ। ਇਸ ਸਮੇਂ ਯਾਤਰੀ ਰੇਲਗੱਡੀ ਅੰਬਾਲਾ ਤੋਂ ਕਾਲਕਾ ਵੱਲ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਦੋਵਾਂ ਨੂੰ ਇਕੱਠਿਆ ਦੇਖ ਦੇ ਇਹ ਮਾਮਲਾ ਪਿਆਰ ਦਾ ਜਾਪਦਾ ਹੈ ਫਿਲਹਾਲ ਉਨ੍ਹਾਂ ਦੇ ਆਧਾਰ ਕਾਰਡ ਤੋਂ ਜਾਂਚ ਕਰਕੇ ਉਨ੍ਹਾਂ ਦੇ ਪਰਿਵਾਰ ਨਾਲ ਸਪੰਰਕ ਸਾਧਿਆ ਜਾ ਰਿਹਾ ਹੈ।ਜਾਂਚ ਅਧਿਕਾਰੀ ਨੇ ਦੱਸਿਆ ਕਿ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਲੜਕੀ ਨੂੰ ਜ਼ਖਮੀ ਹਾਲਤ ‘ਚ 108 ਐਂਬੂਲੈਂਸ ਰਾਹੀਂ ਡੇਰਾਬੱਸੀ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਇੱਥੇ ਉਸ ਦੀ ਮੌਤ ਹੋ ਗਈ।

hacklink al hack forum organik hit kayseri escort mariobet girişslot sitelerideneme bonusu veren sitelertiktok downloadergrandpashabetdeneme bonusu veren sitelerescort1xbet girişgrandpashabetpadişahbetpadişahbet girişmarsbahisimajbetgrandpashabet