ਫਿਲਮ ‘ਪਠਾਨ’ ਨੂੰ ਰਿਲੀਜ਼ ਹੋਏ 18 ਦਿਨ ਬੀਤ ਚੁੱਕੇ ਹਨ ਅਤੇ ਇਹ ਫਿਲਮ ਬਾਕਸ ਆਫਿਸ ‘ਤੇ ਸ਼ਾਨਦਾਰ ਕਲੈਕਸ਼ਨ ਕਰਨ ਦੇ ਨਾਲ-ਨਾਲ ਲਗਾਤਾਰ ਸੁਰਖੀਆਂ ਬਟੋਰ ਰਹੀ ਹੈ। ਸ਼ਾਹਰੁਖ ਖਾਨ ਦੀ ‘ਪਠਾਨ’ ਨੂੰ ਦੇਖਣ ਲਈ ਥੀਏਟਰ ‘ਚ ਲੋਕਾਂ ਦੀ ਭੀੜ ਘੱਟ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਸ਼ਾਹਰੁਖ ਖਾਨ ਦੀ ਫਿਲਮ ਪਠਾਨ ਦਾ ਬਾਕਸ ਆਫਿਸ ਕਲੈਕਸ਼ਨ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਅਸੀਂ ਤੁਹਾਡੇ ਲਈ ਹਰ ਰੋਜ਼ ਫਿਲਮ ਦਾ ਬਾਕਸ ਆਫਿਸ ਕਲੈਕਸ਼ਨ ਲੈ ਕੇ ਆਉਂਦੇ ਹਾਂ। ਨਾਲ ਹੀ ਤੁਹਾਨੂੰ ਉਨ੍ਹਾਂ ਨਾਲ ਜੁੜੇ ਨਵੇਂ ਅਪਡੇਟਸ ਅਤੇ ਨਵੇਂ ਰਿਕਾਰਡਾਂ ਬਾਰੇ ਦੱਸਦੇ ਹਾਂ।
ਸ਼ਾਹਰੁਖ ਖਾਨ ਦੀ ‘ਪਠਾਨ’ ਦਾ ਬਾਕਸ ਆਫਿਸ ਕਲੈਕਸ਼ਨ
18ਵੇਂ ਦਿਨ ਵੀ ‘ਪਠਾਨ’ ਕਾਫੀ ਕਮਾਈ ਕਰਦੀ ਨਜ਼ਰ ਆ ਰਹੀ ਹੈ। ਤੀਜੇ ਵੀਕੈਂਡ ‘ਚ ਸ਼ਾਹਰੁਖ ਖਾਨ ਦੀ ਫ਼ਿਲਮ ਨੇ ਬਾਕਸ ਆਫਿਸ ‘ਤੇ ਧਮਾਲ ਮਚਾ ਦਿੱਤੀ। ਤਰਨ ਆਦਰਸ਼ ਦੇ ਅਨੁਸਾਰ ਫਿਲਮ ਨੇ ਸਾਰੀਆਂ ਭਾਸ਼ਾਵਾਂ ‘ਚ 464 ਕਰੋੜ ਦੀ ਕਮਾਈ ਕੀਤੀ ਹੈ। ਜਲਦੀ ਹੀ ਇਹ ਅੰਕੜੇ ਵੀ 500 ਕਰੋੜ ਤੋਂ ਵੱਧ ਹੋਣ ਵਾਲੇ ਹਨ। ਦੂਜੇ ਪਾਸੇ ਰਿਪੋਰਟਾਂ ਮੁਤਾਬਕ ਵਰਲਡ ਵਾਈਡ ਫਿਲਮ ਸ਼ਨੀਵਾਰ ਦੇ ਕਲੈਕਸ਼ਨ ਨਾਲ 930 ਕਰੋੜ ਕਮਾ ਲਵੇਗੀ ਅਤੇ ਨਜ਼ਰਾਂ 1000 ਕਰੋੜ ਦੇ ਕਲੱਬ ‘ਤੇ ਟਿਕੀਆਂ ਹੋਈਆਂ ਹਨ।
ਜਿਸ ਰਫਤਾਰ ਨਾਲ ‘ਪਠਾਨ’ ਦਾ ਕਲੈਕਸ਼ਨ ਵੱਧ ਰਿਹਾ ਹੈ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਜਲਦ ਹੀ ਸ਼ਾਹਰੁਖ ਖਾਨ ਦੀ ‘ਪਠਾਨ’ ਹਜ਼ਾਰ ਕਰੋੜ ਦਾ ਅੰਕੜਾ ਪਾਰ ਕਰ ਜਾਵੇਗੀ। ‘ਦੰਗਲ’ ਅਤੇ ‘ਵਾਰ’ ਵਰਗੀਆਂ ਸੁਪਰਹਿੱਟ ਫ਼ਿਲਮਾਂ ਦੇ ਰਿਕਾਰਡ ਤੋੜਨ ਤੋਂ ਬਾਅਦ ਹੁਣ ਸ਼ਾਹਰੁਖ ਖਾਨ ਦੀ ‘ਪਠਾਨ’ ਫਿਲਮ ‘ਬਾਹੂਬਲੀ’ ਦਾ ਵੀ ਰਿਕਾਰਡ ਤੋੜਨ ਜਾ ਰਹੀ ਹੈ।
ਇਸ ਜਾਸੂਸੀ ਥ੍ਰਿਲਰ ਫ਼ਿਲਮ ‘ਚ ਸ਼ਾਹਰੁਖ ਖਾਨ, ਦੀਪਿਕਾ ਪਾਦੁਕੋਣ ਅਤੇ ਜੌਨ ਅਬ੍ਰਾਹਮ ਦੀ ਤਿਕੜੀ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ। ਰੋਮਾਂਟਿਕ ਬਾਦਸ਼ਾਹ ਨੂੰ ਸਕ੍ਰੀਨ ‘ਤੇ ਐਕਸ਼ਨ ਕਰਦੇ ਦੇਖ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ‘ਪਠਾਨ’ ‘ਤੇ ਖੂਬ ਡਾਂਸ ਕੀਤਾ। ਸ਼ਾਹਰੁਖ ਖਾਨ ਨੂੰ 4 ਸਾਲ ਬਾਅਦ ਵੱਡੇ ਪਰਦੇ ‘ਤੇ ਦੇਖ ਦਰਸ਼ਕ ਥੀਏਟਰ ਜਾਣ ਤੋਂ ਖੁਦ ਨੂੰ ਰੋਕ ਨਹੀਂ ਸਕੇ। ਸ਼ਾਹਰੁਖ ਖਾਨ ਨੇ ਆਪਣੇ ਫੈਨਜ਼ ਦੇ ਬਹੁਤ ਸਾਰੇ ਪਿਆਰ ਲਈ ਇੱਕ ਖ਼ਾਸ ਸੰਦੇਸ਼ ਵੀ ਸਾਂਝਾ ਕੀਤਾ ਸੀ। ‘ਪਠਾਨ’ ਦਾ ਬਾਕਸ ਆਫਿਸ ਕਲੈਕਸ਼ਨ ਭਾਰਤ ‘ਚ ਹੀ ਨਹੀਂ, ਵਿਦੇਸ਼ਾਂ ‘ਚ ਵੀ ਕਾਫੀ ਚੰਗਾ ਹੈ। ਫਿਲਮ ਨੇ ਪਹਿਲੇ ਦਿਨ ਹੀ ਹਰ ਪਾਸੇ ਸ਼ਾਨਦਾਰ ਓਪਨਿੰਗ ਕੀਤੀ ਸੀ।