ਵੈਲੇਨਟਾਈਨ ਡੇਅ ਖਤਮ ਹੁੰਦੇ ਹੀ ਇਸ ਦੇ ਕੁਝ ਨੈਗੇਟਿਵ ਰੁਝਾਨ ਸਾਹਮਣੇ ਆਉਣ ਲੱਗੇ ਹਨ। ਇਹ ਦਿਨ ਪਿਆਰ ਕਰਨ ਵਾਲਿਆਂ ਲਈ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ ਅਤੇ 14 ਫ਼ਰਵਰੀ ਤੋਂ ਇਕ ਹਫ਼ਤਾ ਤੋਂ ਚਾਕਲੇਟ ਡੇਅ, ਟੈਡੀ ਡੇਅ, ਪ੍ਰਪੋਜ਼ ਡੇਅ, ਪ੍ਰੋਮਿਸ ਡੇਅ, ਕਿੱਸ ਡੇਅ ਆਦਿ ਜਿਹੇ ਰੋਮਾਂਟਿਕ ਅਤੇ ਕਿਊਟ ਦਿਨ ਵਜੋਂ ਵੱਖ-ਵੱਖ ਤਰੀਕਿਆਂ ਨਾਲ ਮਨਾਇਆ ਜਾਂਦਾ ਹੈ। ਜਿੱਥੇ ਲੋਕ ਇਸ ਦਿਨ ਨੂੰ ਖ਼ਾਸ ਬਣਾਉਣ ਲਈ ਆਪਣੇ ਬੁਆਏਫ੍ਰੈਂਡ ਅਤੇ ਗਰਲਫ੍ਰੈਂਡ ਨੂੰ ਕਈ ਤਰ੍ਹਾਂ ਦੇ ਸਰਪ੍ਰਾਈਜ਼ ਦੇ ਕੇ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ, ਉੱਥੇ ਹੀ ਇੱਕ ਅਜਿਹੀ ਵੀਡੀਓ ਵੀ ਵਾਇਰਲ ਹੋਈ ਹੈ, ਜਿਸ ‘ਚ ਇੱਕ ਲੜਕੇ ਨੂੰ ਆਪਣੀ ਗਰਲਫ੍ਰੈਂਡ ਨੂੰ ਸਰਪ੍ਰਾਈਜ਼ ਦੇਣਾ ਉਦੋਂ ਭਾਰੀ ਪੈ ਗਿਆ, ਜਦੋਂ ਕੁੜੀ ਦੀ ਮਾਂ ਨੇ ਉਨ੍ਹਾਂ ਦੋਹਾਂ ਨੂੰ ਮਿਲਦੇ ਹੋਏ ਦੇਖ ਲਿਆ ਅਤੇ ਮੁੰਡੇ ਦੀ ਰੱਜ ਕੇ ਕੁਟਾਈ ਕੀਤੀ।
ਇਹ ਵੀਡੀਓ ਵੈਲੇਨਟਾਈਨ ਡੇਅ ਤੋਂ ਠੀਕ ਇਕ ਦਿਨ ਪਹਿਲਾਂ ਮਤਲਬ ਮਤਲਬ ਕਿੱਸ ਡੇਅ ਦੀ ਦੱਸੀ ਜਾ ਰਹੀ ਹੈ। ਇਸ ਵੀਡੀਓ ‘ਚ ਲੜਕੀ ਦੀ ਮਾਂ ਲੜਕੇ ਨੂੰ ਕੁੱਟਦੀ ਨਜ਼ਰ ਆ ਰਹੀ ਹੈ। ਵਾਇਰਲ ਵੀਡੀਓ ‘ਚ ਲੜਕੀ ਨੇ ਸਕਰਟ ਅਤੇ ਟਾਪ ਪਾਇਆ ਹੋਇਆ ਹੈ, ਜਦਕਿ ਲੜਕਾ ਸਕੂਲ ਦੀ ਵਰਦੀ ਪਾਏ ਨਜ਼ਰ ਆ ਰਿਹਾ ਹੈ। ਦੋਵੇਂ ਸ਼ਾਇਦ ਲੜਕੀ ਦੇ ਘਰ ਦੀ ਛੱਤ ‘ਤੇ ਮਿਲ ਰਹੇ ਸਨ। ਉਦੋਂ ਇੱਕ ਬਜ਼ੁਰਗ ਔਰਤ, ਜੋ ਸ਼ਾਇਦ ਲੜਕੀ ਦੀ ਮਾਂ ਵਰਗੀ ਦਿਖਾਈ ਦਿੰਦੀ ਹੈ, ਉਨ੍ਹਾਂ ਦੀ ਇਸ ਮੁਲਾਕਾਤ ਨੂੰ ਬਰਬਾਦ ਕਰ ਦਿੰਦੀ ਹੈ।
ਕੁੱਟ-ਕੁੱਟ ਕੇ ਭਜਾਇਆ ਮੁੰਡਾ
ਵੀਡੀਓ ‘ਚ ਤੁਸੀਂ ਦੇਖਿਆ ਕਿ ਲੜਕੀ ਦੀ ਮਾਂ ਨੂੰ ਦੇਖ ਕੇ ਮੁੰਡਾ ਲੁਕਣ ਦੀ ਕੋਸ਼ਿਸ਼ ਕਰਦਾ ਹੈ ਪਰ ਮਾਂ ਦੀ ਨਜ਼ਰ ਉਸ ‘ਤੇ ਪੈ ਜਾਂਦੀ ਹੈ ਅਤੇ ਲੜਕੇ ਨੂੰ ਕੁੱਟਣਾ ਸ਼ੁਰੂ ਕਰ ਦਿੰਦੀ ਹੈ। ਮੁੰਡਾ ਕੁੱਟ ਖਾ ਕੇ ਉੱਥੋਂ ਫਟਾਫਟ ਭੱਜ ਜਾਂਦਾ ਹੈ। ਫਿਰ ਮਾਂ ਮੁੜ ਕੇ ਕੁੜੀ ਵੱਲ ਵਧਦੀ ਹੈ। ਫਿਰ ਇਹ ਵੀਡੀਓ ਇੱਥੇ ਹੀ ਖਤਮ ਹੋ ਜਾਂਦੀ ਹੈ। ਇਸ ਵੀਡੀਓ ਨੂੰ ਜਿਸ ਤਰ੍ਹਾਂ ਨਾਲ ਪੇਸ਼ ਕੀਤਾ ਗਿਆ ਹੈ, ਉਹ ਕਾਫੀ ਮਜ਼ੇਦਾਰ ਹੈ। ਪਰ ਕਾਫੀ ਹੱਦ ਤੱਕ ਇਹ ਵੀਡੀਓ ਡਰਾਮਾ ਲੱਗ ਰਿਹਾ ਹੈ।