ਪੰਜਾਬ ਦੇ ਲੁਧਿਆਣਾ ਜ਼ਿਲੇ ਦੇ ਜਵਾਹਰ ਨਗਰ ਡੇਰੇ ‘ਚ ਨਸ਼ਾ ਵਿਰੋਧੀ ਟੀਮ ਨੇ ਚਿਟਾ ਵੇਚਣ ਵਾਲੇ ਸਮੱਗਲਰਾਂ ‘ਤੇ ਛਾਪਾ ਮਾਰਿਆ। ਇਸ ਦੌਰਾਨ ਨਸ਼ਾ ਸਪਲਾਈ ਕਰਨ ਵਾਲਿਆਂ ਨੇ ਪੁਲਿਸ ‘ਤੇ ਹੀ ਹਮਲਾ ਕਰ ਦਿੱਤਾ। ਇਸ ‘ਤੇ ਛਾਪੇਮਾਰੀ ਕਰਨ ਗਈ ਟੀਮ ਨੇ CIA-1 ਅਤੇ ਆਸ-ਪਾਸ ਦੇ 2 ਤੋਂ 3 ਥਾਣਿਆਂ ਦੀ ਫੋਰਸ ਨੂੰ ਮੌਕੇ ‘ਤੇ ਬੁਲਾਇਆ।ਛਾਪੇਮਾਰੀ ਤੋਂ ਪਹਿਲਾਂ ਕੁਝ ਬਦਮਾਸ਼ ਭੱਜ ਗਏ, ਪਰ ਕੁਝ ਬਦਮਾਸ਼ਾਂ ਨੇ ਪੁਲਿਸ ਮੁਲਾਜ਼ਮਾਂ ‘ਤੇ ਪਥਰਾਅ ਆਦਿ ਕੀਤਾ ਅਤੇ ਫਰਾਰ ਹੋ ਗਏ। ਪਰ ਕਿਸੇ ਵੀ ਪੁਲਿਸ ਮੁਲਾਜ਼ਮ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ। ਮਾਮਲੇ ‘ਚ ਪੁਲਿਸ ਦੇ ਹੱਥ ਅਜੇ ਵੀ ਖਾਲੀ ਹਨ। ਪੁਲਿਸ ਨੇ ਫਰਾਰ ਮੁਲਜ਼ਮਾਂ ਬਾਰੇ ਇਲਾਕੇ ਦੇ ਲੋਕਾਂ ਤੋਂ ਪੁੱਛਗਿੱਛ ਵੀ ਕੀਤੀ। ਇਹ ਚਰਚਾ ਹੈ ਕਿ ਜਵਾਹਰ ਨਗਰ ਕੈਂਪ ਦੇ ਇਲਾਕੇ ‘ਚ ਵੱਡੀ ਗਿਣਤੀ ‘ਚ ਚਿੱਟਾ ਤਸਕਰ ਰਹਿੰਦੇ ਅਤੇ ਘੁੰਮਦੇ ਰਹਿੰਦੇ ਹਨ। ਇਸ ਇਲਾਕੇ ਵਿੱਚ ਚਿੱਟਾ ਸ਼ਰੇਆਮ ਵਿਕਦਾ ਹੈ। ਸੂਤਰਾਂ ਅਨੁਸਾਰ ਐਂਟੀ ਨਾਰਕੋਟਿਕ ਟੀਮ ਦੀ ਛਾਪੇਮਾਰੀ ਦੀ ਸੂਚਨਾ ਇਨ੍ਹਾਂ ਬਦਮਾਸ਼ਾਂ ਤੱਕ ਪਹੁੰਚ ਚੁੱਕੀ ਸੀ। ਅਜਿਹੇ ‘ਚ ਛਾਪੇਮਾਰੀ ਤੋਂ ਪਹਿਲਾਂ ਹੀ ਕੁਝ ਬਦਮਾਸ਼ ਫਰਾਰ ਹੋ ਗਏ। ਇਲਾਕੇ ਵਿੱਚ ਲੱਗੇ ਸੀਸੀਟੀਵੀ ਵਿੱਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਹੋਈ ਆਹਮੋ-ਸਾਹਮਣੀ ਮੁੱਠਭੇੜ ਕੈਦ ਹੋ ਗਈ ਹੈ।