ਜਲੰਧਰ : ਪੁਲਿਸ ਵੱਲੋਂ ਮੰਗਲਵਾਰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤਕ ਆਪ੍ਰਰੇਸ਼ਨ ਕਾਸੋ ਚਲਾਇਆ ਗਿਆ। ਇਸ ‘ਚ ਐੱਸਪੀਡੀ ਸਰਬਜੀਤ ਸਿੰਘ ਬਾਹੀਆ ਤੇ ਮਨਜੀਤ ਕੌਰ ਦੀ ਨਿਗਰਾਨੀ ਹੇਠ ਸਬ-ਡਵੀਜ਼ਨਾਂ ਦੇ ਇਲਾਕੇ ‘ਚ 24 ਨਾਕੇ 5 ਪੈਟਰੋਲਿਗ ਪਾਰਟੀਆਂ, 15 ਹਾਟ ਸਪਾਟ ਇਲਾਕਿਆਂ ਦੀ ਤਲਾਸ਼ੀ ਤੇ 172 ਲੋਕਾਂ ਦੀ ਚੈਕਿੰਗ ਕੀਤੀ ਗਈ। ਇਸ ਵਾਰ ਪੁਲਿਸ ਵੱਲੋਂ 6 ਨਸ਼ਾ ਤਸਕਰਾਂ ਨੂੰ ਗਿ੍ਫਤਾਰ ਕਰਕੇ ਉਨ੍ਹਾਂ ਕੋਲੋਂ 10 ਕਿਲੋ ਡੋਡੇ ਚੂਰਾ ਪੋਸਤ , 365 ਪਾਬੰਦੀਸ਼ੁਦਾ ਗੋਲੀਆਂ, ਚਾਰ ਗ੍ਰਾਮ ਹੈਰੋਇਨ, ਇਕ ਲੱਖ 87 ਹਜ਼ਾਰ ਰੁਪਏ ਡਰੱਗ ਮਨੀ, 50 ਬੋਤਲਾਂ ਨਾਜਾਇਜ਼ ਸ਼ਰਾਬ, 200 ਗ੍ਰਾਮ ਅਫੀਮ ਬਰਾਮਦ ਕੀਤੀ। ਇਸ ਤੋਂ ਇਲਾਵਾ ਲਾਏ ਗਏ ਨਾਕਿਆਂ ‘ਚ 30 ਟ੍ਰੈਫਿਕ ਚਲਾਨ ਵੀ ਕੀਤੇ ਗਏ। ਪੁਲਿਸ ਵੱਲੋਂ ਇਕ ਭਗੌੜਾ ਗਿ੍ਫ਼ਤਾਰ ਕਰਨ ਤੋਂ ਇਲਾਵਾ ਮੋਟਰ ਵਹੀਕਲ ਐਕਟ ਤਹਿਤ ਇਕ ਮੋਟਰ ਸਾਈਕਲ ਵੀ ਜ਼ਬਤ ਕੀਤਾ ਗਿਆ।