ਜਲੰਧਰ : ਥਾਣਾ 8 ਦੀ ਸਬ-ਚੌਕੀ ਫੋਕਲ ਪੁਆਇੰਟ ਦੀ ਪੁਲਿਸ ਨੇ ਇਕ ਫੈਕਟਰੀ ‘ਚੋਂ ਚੋਰੀ ਕਰਨ ਵਾਲੇ ਨੌਜਵਾਨ ਨੂੰ ਕਾਬੂ ਕਰ ਕੇ ਉਸ ਕੋਲੋਂ ਚੋਰੀ ਕੀਤੇ ਦੋ ਪੱਖੇ ਬਰਾਮਦ ਕੀਤੇ ਹਨ। ਥਾਣਾ ਮੁਖੀ ਸਬ-ਇੰਸਪੈਕਟਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਫੋਕਲ ਪੁਆਇੰਟ ‘ਚ ਸਥਿਤ ਇਕ ਫੈਕਟਰੀ ‘ਚੋਂ ਚੌਕੀ ਫੋਕਲ ਪੁਆਇੰਟ ਦੇ ਇੰਚਾਰਜ ਸਬ-ਇੰਸਪੈਕਟਰ ਨਰਿੰਦਰ ਮੋਹਨ ਨੂੰ ਸੁਰੱਖਿਆ ਗਾਰਡ ਦਾ ਫੋਨ ਆਇਆ ਸੀ ਕਿ ਫੈਕਟਰੀ ‘ਚੋਂ 2 ਪੱਖੇ ਚੋਰੀ ਹੋ ਗਏ ਹਨ। ਪੁਲਿਸ ਨੇ ਰਣਜੀਤ ਸਿੰਘ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰ ਕੇ ਇਸ ਮਾਮਲੇ ਦੇ ਮੁਲਜ਼ਮ ਰਾਮੇਸ਼ ਕੁਮਾਰ ਵਾਸੀ ਸੋਢਲ ਨਗਰ ਨੂੰ ਕਾਬੂ ਕਰ ਕੇ ਉਸ ਕੋਲੋਂ ਚੋਰੀ ਕੀਤੇ ਹੋਏ ਦੋ ਪੱਖੇ ਬਰਾਮਦ ਕਰ ਲਏ। ਫੜੇ ਗਏ ਮੁਲਜ਼ਮ ਨੂੰ ਅਦਾਲਤ ‘ਚੋ ਪੁਲਿਸ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ।