ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਕਿਸੇ ਵੀ ਪ੍ਰਕਾਰ ਦੀ ਕੋਈ ਕਮੀ ਨਹੀਂ ਰਹਿਣ ਦੇਵੇਗੀ ਅਤੇ ਪਿੰਡਾਂ ਦੇ ਸਮੁੱਚੇ ਵਿਕਾਸ ਦਾ ਕੰਮ ਕਰਵਾਉਣ ਵਾਲੇ ਵਿਅਕਤੀਆਂ ਅਤੇ ਪੰਚਾਇਤਾਂ ਨੂੰ ਸਰਕਾਰ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ, ਇਹ ਪ੍ਰਗਟਾਵਾ ਡਾ.ਬਲਜੀਤ ਕੌਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਨੇ ਵਿਧਾਨ ਸਭਾ ਹਲਕਾ ਮਲੋਟ ਵਿੱਚ ਪੈਂਦੇ ਪਿੰਡ ਖੂੰਨਣ ਕਲਾਂ ਵਿਖੇ ਤਕਰੀਬਨ 17 ਪਿੰਡਾਂ ਦੀਆਂ ਪੰਚਾਇਤਾਂ ਨੂੰ ਗਰਾਟਾਂ ਤਕਸੀਮ ਕਰਨ ਮੌਕੇ ਕੀਤਾ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ ।
ਕੈਬਨਿਟ ਮੰਤਰੀ ਨੇ ਕਿਹਾ ਕਿ ਲੋਕਾਂ ਦਾ ਜੀਵਨ ਪੱਧਰ ਉਪਰ ਚੁੱਕਣ ਲਈ ਸੂਬੇ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਬੁਨਿਆਦੀ ਸਹੂਲਤਾਵਾਂ ਦਾ ਲਾਭ ਦਿੱਤਾ ਜਾ ਸਕੇ।
ਉਹਨਾਂ ਕਿਹਾ ਕਿ ਪਿੰਡ ਖੂੰਨਣ ਕਲਾਂ ਲਈ 51 ਲੱਖ ਰੁਪਏ, ਪਿੰਡ ਤਾਮਕੋਟ ਲਈ 55 ਲੱਖ 50 ਹਜ਼ਾਰ ਰੁਪਏ, ਪਿੰਡ ਲੱਕੜਵਾਲਾ ਲਈ 46 ਲੱਖ 46 ਹਜ਼ਾਰ ਰੁਪਏ, ਧਿਗਾਣਾ ਲਈ 33.50 ਲੱਖ ਰੁਪਏ, ਸੋਥਾ ਲਈ 23 ਲੱਖ ਰੁਪਏ, ਚੱਕ ਦੂਹੇਵਾਲਾ ਪਿੰਡ ਲਈ 19.50 ਲੱਖ ਰੁ., ਸ਼ੇਰਗੜ੍ਹ ਗਿਆਨ ਸਿੰਘ ਵਾਲਾ ਲਈ 18.60 ਲੱਖ ਰੁਪਏ, ਲਖਮੀਰੇਆਣਾ ਲਈ 18.26 ਲੱਖ ਰੁ., ਖਾਨੇ ਕੀ ਢਾਬ ਲਈ 17 ਲੱਖ ਰੁਪਏ, ਔਲਖ ਪਿੰਡ ਲਈ 16 ਲੱਖ ਰੁਪਏ, ਤਰਖਾਣਵਾਲਾ ਪਿੰਡ ਲਈ 15.40 ਲੱਖ ਰੁਪਏ, ਉੜਾਂਗ ਪਿੰਡ ਲਈ 6 ਲੱਖ ਰੁਪਏ,ਰਾਮ ਨਗਰ ਖਜ਼ਾਨ ਲਈ 4.25 ਲੱਖ ਰੁਪਏ ਅਤੇ ਪਿੰਡ ਬਾਮ ਪਿੰਡ ਲਈ 4.50 ਲੱਖ ਰੁਪਏ ਵੱਖ-ਵੱਖ ਵਿਕਾਸ ਕੰਮਾਂ ਲਈ ਦਿੱਤੇ।
ਆਪਣੇ ਇਸ ਦੌਰੇ ਦੌਰਾਨ ਉਹਨਾਂ ਪਿੰਡ ਮਦਰੱਸਾ ਦੇ ਵਸਨੀਕਾਂ ਨੂੰ ਸਾਫ ਸੁਥਰਾ ਪਾਣੀ ਮੁਹੱਈਆਂ ਕਰਵਾਉਣ ਲਈ ਆਰ.ਓ. ਸਿਸਟਮ ਦੇ ਨਵੀਨੀਕਰਨ ਦਾ ਉਦਘਾਟਨ ਵੀ ਕੀਤਾ ਜੋ ਇੰਡੀਅਨ ਬੈਂਕ ਦੇ ਸਹਿਯੋਗ ਨਾਲ ਮੁੜ ਸੁ਼ਰੂ ਕੀਤਾ ਗਿਆ ਹੈ ਅਤੇ ਪਿੰਡ ਮਦਰੱਸਾ ਦੇ ਆਂਗਣਵਾੜੀ ਸੈਂਟਰ ਲਈ 2 ਲੱਖ ਰੁਪਏ ਦੀ ਗਰਾਂਟ ਦੇਣ ਦਾ ਵੀ ਭਰੋਸਾ ਦਿੱਤਾ।