ਸਿਹਤ ਲਈ ਰਾਮਬਾਨ ਹੈ ਖਸਖਸ

ਹਰ ਕੋਈ ਆਪਣੀ ਸਿਹਤ ਪ੍ਰਤੀ ਸੁਚੇਤ ਹੁੰਦਾ ਹੈ। ਜੇਕਰ ਸਿਹਤ ਦਾ ਧਿਆਨ ਰੱਖਾਂਗੇ ਤਾਂ ਬੁਢਾਪਾ ਵੀ ਵਧੀਆ ਨਿਕਲੇਗਾ। ਕੀ ਤੁਸੀਂ ਜਾਣਦੇ ਹੋ ਅਫੀਮ ਵੀ ਸਿਹਤ ਲਈ ਕਾਫੀ ਲਾਭਦਾਇਕ ਹੁੰਦੀ ਹੈ। ਅਫੀਮ ਨੂੰ ਕਈ ਦਵਾਈਆਂ ਵਿੱਚ ਵੀ ਵਰਤਿਆ ਜਾਂਦਾ ਹੈ। ਸ਼ਾਇਦ ਬਹੁਤੇ ਲੋਕ ਨਹੀਂ ਜਾਣਦੇ ਕਿ ਅਫੀਮ ਖਸਖਸ ਦੇ ਪੌਦੇ ਤੋਂ ਹੀ ਤਿਆਰ ਹੁੰਦੀ ਹੈ।

ਦਰਅਸਲ ਖਸਖਸ ਦੇ ਬੀਜ ਚਿੱਟੇ ਰੰਗ ਦੇ ਹੁੰਦੇ ਹਨ। ਖਸਖਸ ਦੇ ਡੋਡਿਆਂ ਨੂੰ ਚਾਪ ਲਾਉਣ ਨਾਲ ਜੋ ਗਾੜ੍ਹਾ ਪਦਾਰਥ ਨਿਕਲਦਾ ਹੈ, ਉਸ ਤੋਂ ਹੀ ਅਫੀਮ ਤਿਆਰ ਹੁੰਦੀ ਹੈ। ਖਸਖਸ ਸਵਾਦ ਦੇ ਨਾਲ-ਨਾਲ ਸਿਹਤਮੰਦ ਵੀ ਹੁੰਦੀ ਹੈ। ਆਮ ਤੌਰ ‘ਤੇ ਪਜ਼ੀਰੀ ਬਣਾਉਣ ਜਾਂ ਫਿਰ ਸਬਜ਼ੀਆਂ ਦੀ ਗ੍ਰੇਵੀ ਨੂੰ ਗਾੜ੍ਹਾ ਕਰਨ ਲਈ ਵੀ ਖਸਖਸ ਵਰਤੀ ਜਾਂਦੀ ਹੈ।

ਇਸ ਦੇ ਹੋਰ ਵੀ ਕਈ ਉਪਯੋਗ ਹਨ ਜੋ ਲੋਕ ਨਹੀਂ ਜਾਣਦੇ। ਆਯੁਰਵੈਦਿਕ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਓਮੇਗਾ-6, ਤੇ 3 ਫੈਟੀ ਐਸਿਡ, ਪ੍ਰੋਟੀਨ, ਫਾਈਬਰ ਦੇ ਨਾਲ-ਨਾਲ ਫਾਈਟੋਕੈਮੀਕਲਸ, ਵਿਟਾਮਿਨ ਬੀ, ਥਿਆਮੀਨ, ਕੈਲਸ਼ੀਅਮ ਤੇ ਮੈਂਗਨੀਜ਼ ਪਾਇਆ ਜਾਂਦਾ ਹੈ ਕਿ ਇਹ ਪੋਸ਼ਣ ਦੇ ਲਿਹਾਜ਼ ਨਾਲ ਬਹੁਤ ਫਾਇਦੇਮੰਦ ਹੁੰਦਾ ਹੈ।

ਜਾਣੋ ਇਸ ਨੂੰ ਕਿਵੇਂ ਵਰਤਣਾ 

ਇੱਕ ਗਲਾਸ ਦੁੱਧ ਵਿਚ 1 ਚਮਚ ਖਸਖਸ ਉਬਾਲ ਕੇ ਸਵੇਰੇ ਜਾਂ ਰਾਤ ਨੂੰ ਸੌਂਦੇ ਸਮੇਂ ਪੀਓ।

ਸਰੀਰ ਨੂੰ ਠੰਢਾ ਰੱਖਦੀ

ਖਸਖਸ ਦੇ ਬੀਜ ਆਪਣੇ ਕੂਲਿੰਗ ਪ੍ਰਭਾਵ ਲਈ ਜਾਣੇ ਜਾਂਦੇ ਹਨ। ਇਹ ਸਰੀਰ ਦਾ ਤਾਪਮਾਨ ਘਟਾਉਂਦੇ ਹਨ। ਖਸਖਸ ਨੂੰ ਪੀਸ ਕੇ ਪਾਣੀ ਨਾਲ ਲੈਣ ਨਾਲ ਸਰੀਰ ਦਾ ਤਾਪਮਾਨ ਘੱਟ ਹੁੰਦਾ ਹੈ। ਗਰਮੀਆਂ ਵਿੱਚ ਸਰੀਰ ਨੂੰ ਠੰਢਾ ਰੱਖਣ ਲਈ ਇਹ ਸਭ ਤੋਂ ਵਧੀਆ ਦਵਾਈ ਹੈ।

ਭਾਰ ਘਟਾਉਣ ਵਿੱਚ ਮਦਦਗਾਰ

ਖਸਖਸ ਦੇ ਬੀਜਾਂ ਵਿੱਚ ਓਮੇਗਾ 3 ਫੈਟੀ ਐਸਿਡ ਹੁੰਦਾ ਹੈ ਜੋ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ। ਇਸ ਦੇ ਕੁਝ ਦਾਣੇ ਰੋਜ਼ਾਨਾ ਖਾਣੇ ਪੈਂਦੇ ਹਨ।

ਦਰਦ ਨੂੰ ਦੂਰ ਕਰਦਾ

ਇਸ ਵਿੱਚ ਪਾਏ ਜਾਣ ਵਾਲੇ ਅਫੀਮ ਐਲਕਾਲਾਇਡਸ ਹਰ ਤਰ੍ਹਾਂ ਦੇ ਦਰਦ ਤੋਂ ਛੁਟਕਾਰਾ ਪਾਉਂਦੇ ਹਨ। ਖਾਸ ਕਰਕੇ ਇਸ ਦੀ ਵਰਤੋਂ ਨਾਲ ਮਾਸਪੇਸ਼ੀਆਂ ਦਾ ਦਰਦ ਦੂਰ ਹੋ ਜਾਂਦਾ ਹੈ।

ਇਹ ਬਲਗਮ ਨੂੰ ਘੱਟ ਕਰਕੇ ਸਾਹ ਦੀ ਸਮੱਸਿਆ ਨੂੰ ਦੂਰ ਕਰਦਾ ਹੈ। ਲੰਬੇ ਸਮੇਂ ਤਕ ਇਸਦੀ ਵਰਤੋਂ ਨਾਲ ਸਾਹ ਦੀਆਂ ਬਿਮਾਰੀਆਂ ਪੂਰੀ ਤਰ੍ਹਾਂ ਠੀਕ ਹੋ ਜਾਂਦੀਆਂ ਹਨ।

ਸੌਣ ਤੋਂ ਪਹਿਲਾਂ ਖਸਖਸ ਨੂੰ ਗਰਮ ਦੁੱਧ ‘ਚ ਪਾ ਕੇ ਪੀਣ ਨਾਲ ਨੀਂਦ ਨਾ ਆਉਣਾ ਵਰਗੀਆਂ ਬਿਮਾਰੀਆਂ ਖਤਮ ਹੁੰਦੀਆਂ ਹਨ।

hacklink al hack forum organik hit kayseri escort mariobet girişMostbetslot sitelerideneme bonusu veren sitelertiktok downloadergrandpashabetdeneme bonusu veren sitelerescort1xbet girişstarzbetİzmir escortbahiscom giriş güncelparibahis giriş güncelextrabet giriş güncelpadişahbet güncelpadişahbet giriştipobet