05/19/2024 5:46 PM

ਪੰਚਾਇਤ ਨੇ ਜਾਰੀ ਕੀਤਾ ਫਰਮਾਨ

ਜੁਨੈਦ-ਨਸੀਰ ਕਤਲ ਕਾਂਡ (Junaid-Nasir Murder Case) ਦੇ ਦੋਸ਼ੀਆਂ ਨੂੰ ਫੜਨ ਲਈ ਰਾਜਸਥਾਨ ਪੁਲਿਸ  (Rajasthan Police) ਲਗਾਤਾਰ ਹਰਿਆਣਾ ‘ਚ ਛਾਪੇਮਾਰੀ ਕਰ ਰਹੀ ਹੈ। ਪੁਲਿਸ ਹੁਣ ਤੱਕ ਇਸ ਕਤਲ ਕਾਂਡ ਦੇ ਇੱਕ ਦੋਸ਼ੀ ਰਿੰਕੂ ਸੈਣੀ ਨੂੰ ਫੜਨ ਵਿੱਚ ਕਾਮਯਾਬ ਰਹੀ ਹੈ। ਵੀਰਵਾਰ ਨੂੰ ਰਾਜਸਥਾਨ ਪੁਲਿਸ ਨੇ ਕਤਲ ਦੇ ਦੋਸ਼ੀ ਕਾਲੂ ਨੂੰ ਫੜਨ ਲਈ ਹਰਿਆਣਾ ਦੇ ਕੈਥਲ ਜ਼ਿਲੇ ‘ਚ ਸਥਿਤ ਬਾਬਾ ਲਡਾਣਾ ਦੇ ਉਸ ਦੇ ਪਿੰਡ ‘ਚ ਛਾਪੇਮਾਰੀ ਕੀਤੀ ਤਾਂ ਪੁਲਿਸ ਨੇ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਪਰ ਉਸ ਨੂੰ ਖਾਲੀ ਹੱਥ ਪਰਤਣਾ ਪਿਆ।

‘ਹੁਣ ਰਾਜਸਥਾਨ ਪੁਲਿਸ ਨੂੰ ਪਿੰਡ ‘ਚ ਨਹੀਂ ਵੜਨ ਦਿੱਤਾ ਜਾਵੇਗਾ’

ਇਸ ਤੋਂ ਬਾਅਦ ਕਾਲੂ ਦੇ ਪਰਿਵਾਰਕ ਮੈਂਬਰਾਂ ਨੇ ਰਾਜਸਥਾਨ ਪੁਲਿਸ ‘ਤੇ ਬਿਨਾਂ ਮਹਿਲਾ ਪੁਲਸ ਅਧਿਕਾਰੀ ਦੇ ਘਰ ‘ਚ ਜ਼ਬਰਦਸਤੀ ਦਾਖਲ ਹੋਣ ਦਾ ਦੋਸ਼ ਲਗਾਇਆ। ਕਾਲੂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਜਦੋਂ ਪੁਲਿਸ ਉਨ੍ਹਾਂ ਦੇ ਘਰ ਆਈ ਤਾਂ ਘਰ ‘ਚ ਸਿਰਫ ਕਾਲੂ ਦੀ ਭਰਜਾਈ ਮੌਜੂਦ ਸੀ, ਰਾਜਸਥਾਨ ਪੁਲਸ ਨੇ ਕਾਲੂ ਦੀ ਭਰਜਾਈ ਨਾਲ ਦੁਰਵਿਵਹਾਰ ਕੀਤਾ। ਇਸ ਤੋਂ ਨਾਰਾਜ਼ ਹੋ ਕੇ ਪਿੰਡ ਬਾਬਾ ਲਡਾਣਾ ਦੇ ਲੋਕਾਂ ਨੇ ਗਊ ਰਕਸ਼ਕ ਦਲ ਅਤੇ ਬਜੜ ਦਲ ਦੇ ਮੈਂਬਰਾਂ ਨਾਲ ਮਿਲ ਕੇ ਪੰਚਾਇਤ ਕੀਤੀ ਅਤੇ ਫੈਸਲਾ ਕੀਤਾ ਕਿ ਰਾਜਸਥਾਨ ਪੁਲਿਸ ਨੂੰ ਹੁਣ ਪਿੰਡ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ।

ਪੰਚਾਇਤ ਨੇ ਬਣਾਈ 15 ਮੈਂਬਰੀ ਕਮੇਟੀ 

ਪੰਚਾਇਤ ਨੇ 15 ਲੋਕਾਂ ਦੀ ਇੱਕ ਕਮੇਟੀ ਬਣਾਈ ਹੈ, ਜੋ 1 ਮਾਰਚ ਨੂੰ ਹੋਣ ਵਾਲੀ ਮਹਾਂਪੰਚਾਇਤ ਲਈ ਸਮਰਥਨ ਇਕੱਠਾ ਕਰਨ ਲਈ ਨੇੜਲੇ ਪਿੰਡਾਂ ਵਿੱਚ ਪਹੁੰਚ ਕਰੇਗੀ। ਪਿੰਡ ਵਾਸੀਆਂ ਦੀ ਮੰਗ ਹੈ ਕਿ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਜਾਵੇ। ਇਸ ਪੰਚਾਇਤ ਵਿੱਚ ਹਿੱਸਾ ਲੈਣ ਲਈ ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਅਭਿਸ਼ੇਕ ਵੀ ਪੁੱਜੇ ਹੋਏ ਸਨ।

ਰਾਜਸਥਾਨ ਪੁਲਿਸ ‘ਤੇ ਕਾਲੂ ਦੇ ਪਰਿਵਾਰਕ ਮੈਂਬਰਾਂ ਨਾਲ ਦੁਰਵਿਵਹਾਰ ਕਰਨ ਦਾ ਹੈ ਦੋਸ਼

ਦੋਸ਼ੀ ਕਾਲੂ ਦੇ ਪਿੰਡ ਬਾਬਾ ਲਡਾਣਾ ਦੇ ਸਰਪੰਚ ਗੁਰਨਾਮ ਸਿੰਘ ਦਾ ਕਹਿਣਾ ਹੈ ਕਿ ਅਸੀਂ 1 ਮਾਰਚ ਨੂੰ ਮਹਾਪੰਚਾਇਤ ਕਰਵਾਉਣ ਜਾ ਰਹੇ ਹਾਂ ਕਿਉਂਕਿ ਰਾਜਸਥਾਨ ਪੁਲਿਸ ਨੇ ਕਾਲੂ ਦੇ ਘਰ ਦੀ ਇਕ ਔਰਤ ਨਾਲ ਬਦਸਲੂਕੀ ਕੀਤੀ। ਉਨ੍ਹਾਂ ਕਿਹਾ ਕਿ ਰਾਜਸਥਾਨ ਪੁਲਿਸ ਨੇ ਜੋ ਵੀ ਪੁੱਛਗਿੱਛ ਕਰਨੀ ਹੈ, ਉਹ ਪੰਚਾਇਤ ਦੇ ਸਾਹਮਣੇ ਹੀ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਅਸੀਂ ਜੋ ਮਹਾਂਪੰਚਾਇਤ ਕਰਨ ਜਾ ਰਹੇ ਹਾਂ, ਉਸ ਵਿੱਚ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦਾ ਫੈਸਲਾ ਲਿਆ ਜਾਵੇਗਾ।

Related Posts