05/19/2024 1:51 PM

ਦਿਨ-ਦਿਹਾੜੇ ਪੁਲਸ ਮੁਲਾਜ਼ਮ ਦੇ ਘਰੋਂ ਲੱਖਾਂ ਰੁਪਏ ਦੇ ਗਹਿਣੇ ਲੈ ਚੋਰ ਹੋਇਆ ਰਫੂ ਚੱਕਰ

ਜਲੰਧਰ: ਸਰਕਾਰ ਵੱਲੋਂ ਲੋਕਾਂ ਦੀ ਹਿਫ਼ਾਜ਼ਤ ਲਈ ਪੁਲਸ ਫੋਰਸ ਦੇ ਨਾਲ ਨਾਲ ਪੁਲਸ ਦੀ ਤੀਜੀ ਅੱਖ ਸੀਸੀਟੀਵੀ ਕੈਮਰਿਆਂ ਲਗਵਾਏ ਹੋਏ ਹਨ। ਜਿਨਾਂ  ਦੇ ਸਹਾਰੇ ਲੋਕ ਚੈਨ ਦੀ ਨੀਂਦ ਸੌਂਦੇ ਹਨ। ਪਰ ਇਨਾਂ  ਗੱਲਾਂ ਨੂੰ ਝੁਠਲਾਉਂਦਿਆਂ ਹੋਇਆ ਪੀਸੀਆਰ ਦੀ ਡਿਊਟੀ ਨਿਭਾ ਰਹੇ ਪੁਲਿਸ ਮੁਲਾਜ਼ਮ ਦੇ ਘਰ ‘ਚੋਂ ਦਿਨ-ਦਿਹਾੜੇ ਚੋਰੀ ਕਰ ਕੇ ਚੋਰ ਨੇ ਸਾਬਤ ਕਰ ਦਿੱਤਾ ਕਿ ਚੋਰਾਂ ਨੂੰ ਨਾ ਤਾਂ ਪੁਲਿਸ, ਨਾ ਪੁਲਿਸ ਦੀ ਤੀਜੀ ਅੱਖ ਤੇ ਨਾ ਹੀ ਲੋਕਾਂ ਵੱਲੋਂ ਸੁਰੱਖਿਆ ਲਈ ਲਗਵਾਏ ਹੋਏ ਨਿੱਜੀ ਸੀਸੀਟੀਵੀ ਕੈਮਰਿਆਂ ਦਾ ਕੋਈ ਖੌਫ ਨਹੀਂ ਹੰੁਦਾ। ਇਸ ਸਬੰਧੀ ਪੀੜਤ ਪੁਲਿਸ ਮੁਲਾਜ਼ਮ  ਨੇ ਦੱਸਿਆ ਕਿ ਉਹ ਬੀਤੇ ਦਿਨੀਂ ਆਪਣੇ ਪਰਿਵਾਰ ਸਮੇਤ ਘਰ ਨੂੰ ਤਾਲਾ ਲਗਾ ਕੇ ਸਵੇਰੇ 11.15 ਵਜੇ ਵਿਆਹ ਸਮਾਗਮ ਵਿਚ ਗਏ ਸੀ ਤਾਂ ਜਦ ਸ਼ਾਮ ਨੂੰ ਤਕਰੀਬਨ 5 ਵਜੇ ਘਰ ਪਹੁੰਚੇ ਤਾਂ ਘਰ ਦਾ ਗੇਟ ਖੋਲ੍ਹ ਕੇ ਘਰ ਵਿਚ ਵੜੇ ਤਾਂ ਕਮਰੇ ਦਾ ਦਰਵਾਜਾ ਖੁੱਲ੍ਹਾ ਪਿਆ ਦੇਖ ਕੇ ਉਹ ਹੈਰਾਨ ਰਹਿ ਗਏ ਤੇ ਕਮਰੇ ਅੰਦਰ ਵੜ ਕੇ ਨਜ਼ਰ ਮਾਰੀ ਤਾਂ ਉਥੇ ਸਾਰਾ ਸਾਮਾਨ ਖਿੱਲਰਿਆ ਪਿਆ ਹੈ ਤੇ ਲੋਹੇ ਦੀ ਅਲਮਾਰੀ ਵੀ ਖੁੱਲ੍ਹੀ ਪਈ ਸੀ। ਜਦ ਅਲਮਾਰੀ ਦੇਖੀ ਤਾਂ ਉਸ ‘ਚੋਂ ਸੋਨਾ ਚੋਰੀ ਹੋ ਚੁੱਕਾ ਸੀ। ਉਨਾਂ੍ਹ ਦਾ ਕਹਿਣਾ ਹੈ ਕਿ ਉਸ ਨੂੰ ਸ਼ੱਕ ਹੈ ਕਿ ਉਨਾਂ ਦਾ ਵਿਆਹ ਸਮਾਗਮ ‘ਤੇ ਜਾਣ ਦੀ ਪਹਿਲਾਂ ਹੀ ਕਿਸੇ ਨੇ ਤਾੜ ਰੱਖੀ ਹੋਈ ਸੀ ਕਿਉਂਕਿ ਜਿਵੇਂ ਹੀ ਉਹ ਸਵੇਰੇ 11.15 ਘਰੋਂ ਗਏ ਤਾਂ 11.45 ਤੇ ਚੋਰ ਘਰ ਵਿਚ ਦਾਖਲ ਹੋ ਕੇ 12.45 ਤੇ ਚੋਰੀ ਕਰ ਕੇ ਘਰੋਂ ਚਲੇ ਗਿਆ। ਚੋਰੀ ਦੀ ਸੂਚਨਾ ਉਨਾਂ ਵੱਲੋਂ ਥਾਣਾ ਮਕਸੂਦਾਂ ਦੀ ਪੁਲਿਸ ਨੂੰ ਦਿੱਤੀ ਗਈ। ਥਾਣਾ ਮੁਖੀ  ਨੇ ਦੱਸਿਆ ਕਿ ਕੇਸ ਦਰਜ ਕਰ ਕੇ ਉਨਾਂ  ਵੱਲੋਂ ਪੁਲਿਸ ਪਾਰਟੀ ਸਮੇਤ ਤਫਤੀਸ਼ ਆਰੰਭ ਕਰ ਕੇ ਆਸ ਪਾਸ ਦੇ ਹੋਰ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ ਹੈ।

ਉਨਾਂ ਦੱਸਿਆ ਕਿ ਚੋਰ  ਚੋਰੀ ਦਾ ਸਬੂਤ ਮਿਟਾਉਣ ਲਈ ਘਰ ਵਿਚ ਲੱਗਾ ਹੋਇਆ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਚੋਰੀ ਕਰ ਕੇ ਲੈ ਗਿਆ। ਜਿਸ ਨੂੰ ਪੀੜਤ ਪੁਲਿਸ ਮੁਲਾਜ਼ਮ ਵੱਲੋਂ ਕੋਸ਼ਿਸ਼ ਕਰ ਕੇ ਥੋੜੀ ਦੂਰੀ ਤੇ ਖੇਤਾਂ ‘ਚੋਂ ਲੱਭ ਲਿਆ। ਜਿਸ ਦੀ ਸੀਸੀਟੀਵੀ ਫੁਟੇਜ ਖੰਗਾਲੀ ਗਈ ਤਾਂ ਉਸ ‘ਚ ਨਜ਼ਰ ਆ ਰਿਹਾ ਹੈ ਕਿ ਇਕ ਚੋਰ ਘਰ ਦਾ ਗੇਟ ਟੱਪ ਕੇ ਅੰਦਰੇ ਅੰਦਰ ਦਾਖਲ ਹੋਇਆ ਤੇ ਅੰਦਰਲਾ ਦਰਵਾਜ਼ੇ ਦਾ ਤਾਲਾ ਤੋੜ ਕੇ ਘਰ ਦੇ ਕਮਰੇ ਵਿਚ ਵੜ ਗਿਆ ਤੇ ਕਮਰੇ ‘ਚ ਪਈ ਲੋਹੇ ਦੀ ਅਲਮਾਰੀ ਦਾ ਤਾਲਾ ਤੋੜ ਕੇ ਉਸ ‘ਚੋਂ ਗਹਿਣੇ ਚੋਰੀ ਕਰ ਲਏ।

Related Posts