ਪੁਲਸ ਨੇ ਨਾਕਾਬੰਦੀ ਦੌਰਾਨ ਦੋ ਨੌਜਵਾਨਾਂ ਨੂੰ ਕਾਬੂ ਕਰ ਕੀਤੀ ਹੈਰੋਇਨ ਬਰਾਮਦ

ਜਲੰਧਰ– ਥਾਣਾ ਰਾਮਾ ਮੰਡੀ ਦੀ ਸਬ ਚੌਕੀ ਦਕੋਹਾ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਦੋ ਨੌਜਵਾਨਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਹੈਰੋਇਨ ਬਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਚੌਕੀ ਦਕੋਹਾ ਦੇ ਇੰਚਾਰਜ ਥਾਣੇਦਾਰ ਮਦਨ ਸਿੰਘ ਨੇ ਪੁਲਿਸ ਪਾਰਟੀ ਸਮੇਤ ਜਗਜੀਤ ਕਾਲੋਨੀ ਪਾਣੀ ਵਾਲੀ ਟੈਂਕੀ ਕੋਲ ਨਾਕਾਬੰਦੀ ਕੀਤੀ ਹੋਈ ਸੀ ਕਿ ਮੋਟਰਸਾਈਕਲ ‘ਤੇ ਆ ਰਹੇ ਦੋ ਨੌਜਵਾਨਾਂ ਨੇ ਜਦ ਪੁਲਿਸ ਨਾਕਾ ਦੇਖਿਆ ਤਾਂ ਉਹ ਇਕ ਦਮ ਘਬਰਾ ਗਏ ਅਤੇ ਪਿੱਛੇ ਮੁੜਨ ਲੱਗੇ। ਪਿੱਛੇ ਮੁੜਦੇ ਹੋਏ ਉਨ੍ਹਾਂ ਦਾ ਮੋਟਰਸਾਈਕਲ ਤਿਲਕ ਗਿਆ ਅਤੇ ਦੋਵੇਂ ਡਿੱਗ ਪਏ। ਪੁਲਿਸ ਪਾਰਟੀ ਨੇ ਦੋਹਾਂ ਨੂੰ ਰੋਕ ਕੇ ਜਦ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਦੀ ਜੇਬ ਵਿਚੋਂ 15-15 ਗ੍ਰਾਮ ਹੈਰੋਇਨ ਬਰਾਮਦ ਹੋਏ। ਜਿਸਦੇ ਦੋਹਾਂ ਨੌਜਵਾਨਾਂ ਜਿਨ੍ਹਾਂ ਦੀ ਪਛਾਣ ਗੋਪਾਲ ਵਰਮਾ ਵਾਸੀ ਨਿਊ ਗਣੇਸ਼ ਨਗਰ ਅਤੇ ਬਲਰਾਜ ਸਿੰਘ ਵਾਸੀ ਦਾਦੂਵਾਲ ਦੇ ਰੂਪ ਵਿਚ ਹੋਈ ਹੈ ਨੂੰ ਗਿ੍ਫਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਦੋਹਾਂ ਦੇ ਖਿਲਾਫ ਐੱਨਡੀਪੀਐੱਸ ਮਾਮਲਾ ਦਰਜ ਕਰ ਕੇ ਪੁੱਛਗਿਛ ਲਈ ਪੁਲਸ ਰਿਮਾਂਡ ਲਿਆ ਜਾਵੇਗਾ।

hacklink al hack forum organik hit kayseri escort mariobet girişMostbetslot siteleritiktok downloadergrandpashabetbetwoonbahiscasinobetturkeygamdom girişJojobetsapanca escortlidodeneme bonusu veren sitelermatadorbet twitterDamabetsahabetDiyarbakır escortdeneme bonusu veren siteleraviatorgrandpashabetsekabet