ਦੌਰਾਨ ਤਫਤੀਸ਼ ਦਵਿੰਦਰ ਸਿੰਘ ਉਰਫ਼ ਬੰਟੀ ਉਕਤ ਦੀ ਪੁੱਛਗਿੱਛ ਤੋਂ ਕੋਹਿਨੂਰ ਸਿੰਘ ਉਰਫ਼ ਟੀਟੂ ਅਤੇ ਹਰਪ੍ਰੀਤ ਸਿੰਘ ਉਰਫ਼ ਹਨੀ ਨੂੰ ਮੁਕੱਦਮਾ ਉਕਤ ਵਿੱਚ ਬਤੌਰ ਦੋਸ਼ੀ ਨਾਮਜਦ ਕੀਤਾ ਗਿਆ। ਮਿਤੀ 27.02:2023 ਨੂੰ ਦੋਸ਼ੀਆਨ ਕੋਹਿਨੂਰ ਉਰਫ਼ ਟੀਟੂ ਅਤੇ ਹਰਪ੍ਰੀਤ ਸਿੰਘ ਉਰਫ਼ ਹਨੀ ਪਾਸੋਂ 01 ਪਿਸਟਲ 32 ਬੋਰ ਸਮੇਤ 1 ਮੈਗਜ਼ੀਨ, 03 ਜਿੰਦਾ ਰੌਂਦ ਬ੍ਰਾਮਦ ਕੀਤੇ ਗਏ। 02.03.2023 ਨੂੰ ਦੋਸ਼ੀ ਦਵਿੰਦਰ ਸਿੰਘ ਉਰਫ਼ ਬੰਟੀ ਉਕਤ ਦੀ ਪੁੱਛਗਿਛ ਤੋਂ ਨਾਮਜ਼ਦ ਕੀਤੇ ਗਏ ਦੋਸ਼ੀ ਬਲਕਰਨ ਸਿੰਘ ਉਕਤ ਨੂੰ ਮੁਕੱਦਮਾ ਉਕਤ ਵਿੱਚ ਗ੍ਰਿਫਤਾਰ ਕੀਤਾ ਗਿਆ। ਮਿਤੀ 04.03.2023 ਨੂੰ ਦੋਸ਼ੀ ਕਮਲਜੀਤ ਸਿੰਘ ਉਰਫ਼ ਕੈਮ ਉਕਤ ਨੂੰ ਕਾਬੂ ਕਰਕੇ ਉਸ ਪਾਸੋਂ ਪਿਸਟਲ 32 ਬੋਰ ਸਮੇਤ 06 ਮੈਗਜ਼ੀਨ ਬ੍ਰਾਮਦ ਕੀਤੇ ਗਏ। ਮਿਤੀ 07.03.2023 ਨੂੰ ਦੋਸ਼ੀ ਬਲਕਰਨ ਸਿੰਘ ਪਾਸੋਂ 02 ਦੋਸੀ ਕੱਟੇ 3 ਬੋਰ ਬ੍ਰਾਮਦ ਕੀਤੇ। ਮਿਤੀ 09.03.2023 ਨੂੰ ਦੋਸ਼ੀ ਕੋਹੀਨੂਰ ਸਿੰਘ ਪਾਸੋਂ 02 ਪਿਸਟਲ 32 ਬੋਰ ਸਮੇਤ 02 ਮੈਗਜ਼ੀਨ ਬ੍ਰਾਮਦ ਕੀਤੇ ਗ ਹਨ।
ਜੋ ਖੰਨਾ ਪੁਲਿਸ ਦੀ ਮੁਸਤੈਦੀ ਕਾਰਨ ਇਹ ਉਕਤਾਨ 06 ਦੋਸ਼ੀਆਨ ਗ੍ਰਿਫਤਾਰ ਹੋ ਗਏ ਹਨ ਅਤੇ ਕਈ ਵੱਡੀਆਂ ਵਾਰਦਾਤਾਂ ਹੋਣ ਤੋਂ ਬਚ ਗਈਆਂ ਹਨ। ਦੋਸ਼ੀਆਨ ਪਾਸੋਂ ਪੁੰਚਗਿਛ ਜਾਰੀ ਹੈ। ਇਨ੍ਹਾਂ ਦੋਸ਼ੀਆਂ ਨੂੰ ਕਾਬੂ ਕਰਕੇ ਖੰਨਾ ਪੁਲਿਸ ਨੇ ਇੱਕ ਬਹੁਤ ਵੱਡੀ ਸਫਲਤਾ ਹਾਸਲ ਕੀਤੀ ਹੈ ਅਤੇ ਇਨ੍ਹਾਂ ਨੂੰ ਵਿਦੇਸ਼ਾਂ ਵਿੱਚ ਬੈਠ ਗੈਂਗਸਟਰਾਂ ਦੇ ਕਹਿਣ ਅਨੁਸਾਰ ਪੰਜਾਬ ਵਿੱਚ ਟਾਰਗੇਟ ਦੇ ਕੇ ਕਿਡਨੈਪਿੰਗ ਕਰਕੇ ਇਹਨਾਂ ਪਾਸੋਂ ਵੱਡੀਆਂ ਫਿਰੌਤੀਆਂ ਮੰਗਣ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਰੋਕਿਆ ਹੈ।