ਜਿਹੜਾ ਸਰ੍ਹੋਂ ਦਾ ਤੇਲ ਤੁਸੀਂ ਵਰਤ ਰਹੇ ਹੋ ਕੀ ਉਹ ਅਸਲੀ ਹੈ ਜਾਂ ਨਹੀਂ? ਇੰਝ ਕਰੋ ਜਾਂਚ…

ਅਸੀਂ ਅਕਸਰ ਘਰ ਵਿੱਚ ਖਾਣਾ ਬਣਾਉਣ ਲਈ ਸਰ੍ਹੋਂ ਦੇ ਤੇਲ ਜਾਂ ਰਿਫਾਇੰਡ ਤੇਲ ਦੀ ਵਰਤੋਂ ਕਰਦੇ ਹਾਂ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਸੀਂ ਬਜ਼ਾਰ ਵਿੱਚ ਵਿਕਣ ਵਾਲੇ ਇਸ ਰਸੋਈ ਦੇ ਤੇਲ ਦੀ ਅੰਨ੍ਹੇਵਾਹ ਵਰਤੋਂ ਕਿਵੇਂ ਕਰਦੇ ਹਾਂ। ਕੀ ਇਹ ਸਿਹਤ ਲਈ ਚੰਗਾ ਹੈ? ਇਸ ਦੇ ਨਾਲ ਹੀ ਅਸੀਂ ਇਹ ਵੀ ਸੋਚਦੇ ਹਾਂ ਕਿ ਕੀ ਬਾਜ਼ਾਰ ਵਿੱਚ ਉਪਲਬਧ ਇਹ ਤੇਲ ਅਸਲੀ ਹੈ ਜਾਂ ਨਕਲੀ? ਅੱਜ ਕੱਲ੍ਹ ਬਜ਼ਾਰ ਵਿੱਚ ਤੇਲ ਦੇ ਇੰਨੇ ਸਾਰੇ ਬ੍ਰਾਂਡ ਉਪਲਬਧ ਹਨ ਕਿ ਉਹਨਾਂ ਵਿੱਚ ਫਰਕ ਕਰਨਾ ਬਹੁਤ ਮੁਸ਼ਕਲ ਹੈ ਕਿ ਅਸਲੀ ਹੈ ਜਾਂ ਨਕਲੀ? ਇਸ ਸਭ ਦੇ ਬਾਵਜੂਦ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਜਿਹੜੇ ਤੇਲ ਦੀ ਵਰਤੋਂ ਕਰ ਰਹੇ ਹੋ, ਉਹ ਤੁਹਾਡੀ ਸਿਹਤ ਲਈ ਚੰਗਾ ਹੈ ਜਾਂ ਨਹੀਂ ਇਹ ਕਿਵੇਂ ਜਾਣੀਏ। ਅੱਜ ਇਸ ਲੇਖ ਵਿਚ ਅਸੀਂ ਤੁਹਾਨੂੰ ਅਜਿਹੇ ਟਿਪਸ ਦੱਸਾਂਗੇ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਸਾਨੀ ਨਾਲ ਪਤਾ ਲਗਾ ਸਕਦੇ ਹੋ ਕਿ ਸਰ੍ਹੋਂ ਦਾ ਤੇਲ ਅਸਲੀ ਹੈ ਜਾਂ ਨਕਲੀ?

ਮਿਲਾਵਟੀ ਸਰ੍ਹੋਂ ਦੇ ਤੇਲ ਦੇ ਮਾੜੇ ਪ੍ਰਭਾਵ

ਉਲਟੀਆਂ ਅਤੇ ਢਿੱਡ ਖਰਾਬ ਹੋਣਾ

ਪੇਟ ਫੁੱਲਣਾ

ਸਾਰੇ ਸਰੀਰ ‘ਤੇ ਧੱਫੜ

ਗਲੂਕੋਮਾ ਅਤੇ ਅੱਖਾਂ ਦੀ ਰੋਸ਼ਨੀ ਵੀ ਜਾ ਸਕਦੀ ਹੈ।

ਦਿਲ ਅਤੇ ਸਾਹ ਦੀ ਬਿਮਾਰੀ

ਅਨੀਮੀਆ ਦਾ ਖਤਰਾ

ਘਰ ਵਿੱਚ ਨਕਲੀ ਤੇਲ ਦੀ ਪਛਾਣ ਇੰਝ ਕਰੋ

ਇੱਕ ਸ਼ੀਸ਼ੇ ਦੀ ਟਿਊਬ ਲਓ ਅਤੇ ਉਸ ਵਿੱਚ 5 ਮਿਲੀਲੀਟਰ ਸਰ੍ਹੋਂ ਦਾ ਤੇਲ ਪਾਓ। ਇਸ ਤੋਂ ਬਾਅਦ ਇਸ ਵਿੱਚ 5 ਮਿਲੀਲੀਟਰ ਨਾਈਟ੍ਰਿਕ ਐਸਿਡ ਮਿਲਾਓ। ਇਨ੍ਹਾਂ ਦੋਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ। ਮਿਕਸ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਕਿ ਜੇਕਰ ਤੇਲ ਦਾ ਰੰਗ ਸੁਨਹਿਰੀ ਤੋਂ ਸੰਤਰੀ ਹੋ ਜਾਵੇ ਤਾਂ ਸਮਝੋ ਕਿ ਤੇਲ ਮਿਲਾਵਟੀ ਹੈ। ਦੂਜੇ ਪਾਸੇ ਜੇਕਰ ਤੇਲ ਦਾ ਰੰਗ ਨਹੀਂ ਬਦਲਦਾ ਤਾਂ ਇਸ ਦਾ ਮਤਲਬ ਹੈ ਕਿ ਤੇਲ ਅਸਲੀ ਹੈ।

ਜਦੋਂ ਵੀ ਸਰ੍ਹੋਂ ਦਾ ਤੇਲ ਖਰੀਦਣ ਜਾਓ ਤਾਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ

ਜਦੋਂ ਵੀ ਤੁਸੀਂ ਸਰ੍ਹੋਂ ਦਾ ਤੇਲ ਖਰੀਦਣ ਜਾਂਦੇ ਹੋ ਤਾਂ ਹਮੇਸ਼ਾ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ ਕਿ ਇਹ ਚੰਗੇ ਬ੍ਰਾਂਡ ਦਾ ਅਤੇ ਪੈਕ ਕੀਤਾ ਹੋਵੇ। ਇਸ ਤੋਂ ਇਲਾਵਾ ਸਰ੍ਹੋਂ ਦਾ ਤੇਲ ਪੂਰੀ ਤਰ੍ਹਾਂ ਪੈਕ ਹੋਣਾ ਚਾਹੀਦਾ ਹੈ ਅਤੇ ਇਸ ਵਿੱਚ FSSAI (ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ਼ ਇੰਡੀਆ) ਦਾ ਪ੍ਰਮਾਣ ਪੱਤਰ ਹੋਣਾ ਚਾਹੀਦਾ ਹੈ। ਜਦੋਂ ਵੀ ਤੁਸੀਂ ਤੇਲ ਖਰੀਦਦੇ ਹੋ, ਸਿਰਫ FSSAI ਪ੍ਰਮਾਣੀਕਰਣ ਵਾਲਾ ਤੇਲ ਖਰੀਦੋ

hacklink al hack forum organik hit kayseri escort mariobet girişslot sitelerideneme bonusu veren sitelertiktok downloadergrandpashabetdeneme bonusu veren sitelerescort1xbet girişAdana escortpadişahbetpadişahbetsweet bonanzasahabet