ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਅੱਜ ਸਾਲ 2023-24 ਲਈ ਬਜਟ ਪੇਸ਼ ਕੀਤਾ। ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਇਹ ਦੂਜਾ ਪੇਪਰ ਰਹਿਤ ਬਜਟ ਹੈ। ਸ੍ਰੀ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਜਲਦੀ ਹੀ ਨਵੀਂ ਖੇਤੀ ਨੀਤੀ ਲਿਆਵੇਗੀ, ਜਿਸ ਲਈ ਮਾਹਿਰਾਂ ਦੀ ਕਮੇਟੀ ਬਣਾਈ ਗਈ ਹੈ।
ਪੰਜਾਬ ਸਰਕਾਰ ਵੱਲੋਂ ਫਸਲੀ ਵਿਭਿੰਨਤਾ ਲਈ 1000 ਕਰੋੜ ਰੁਪਏ ਦੀ ਅਲਾਟਮੈਂਟ ਦੀ ਤਜਵੀਜ਼। ਇਸ ਤੋਂ ਇਲਾਵਾ ਫਸਲ ਬੀਮਾ ਯੋਜਨਾ ਜਲਦੀ ਸ਼ੁਰੂ ਕੀਤੀ ਜਾਵੇਗੀ।
ਖੇਤੀ ਵਿਭਿੰਨਤਾ ਲਈ 1000 ਕਰੋੜ ਰੁਪਏ ਦੀ ਤਜਵੀਜ਼
ਬਿਜਲੀ ਸਬਸਿਡੀ ਲਈ 9331 ਕਰੋੜ ਰੁਪਏ ਰਾਖ਼ਵੇਂ ਰੱਖੇ
ਕਿਸਾਨਾਂ ਲਈ ਮੁਫ਼ਤ ਬਿਜਲੀ ਜਾਰੀ ਰਹੇਗੀ
ਝੋਨੇ ਦੀ ਬਿਜਾਈ ਤੇ ਮੂੰਗੀ ਦੀ ਸਿੱਧੀ ਖ਼ਰੀਦ ਲਈ 125 ਕਰੋੜ ਰੁਪਏ
ਪਰਾਲੀ ਪ੍ਰਬੰਧਨ ਲਈ 350 ਕਰੋੜ ਰੁਪਏ
ਬਾਗਵਾਨੀ ਵਿਭਾਗ ਲਈ 253 ਕਰੋੜ ਰੁਪਏ
ਸਿੱਖਿਆ
ਸਿੱਖਿਆ ਖੇਤਰ ਲਈ 17 ਹਜ਼ਾਰ 74 ਕਰੋੜ ਦਾ ਬਜਟ
ਸਰਕਾਰੀ ਸਕੂਲਾਂ ਦੀ ਸਾਂਭ-ਸੰਭਾਲ ਲਈ 99 ਕਰੋੜ
ਪ੍ਰਿੰਸੀਪਲਾਂ ਨੂੰ ਟਰੇਨਿੰਗ ਦੇਣ ਲਈ 20 ਕਰੋੋੜ
ਸਕੂਲਜ਼ ਆਫ਼ ਐਮੀਨੈਂਸ ਲਈ 200 ਕਰੋੜ
ਓਬੀਸੀ ਵਿਦਿਆਰਥੀਆਂ ਲਈ ਪ੍ਰੀ-ਮੈਟ੍ਰਿਕ ਵਜੀਫ਼ਾ ਸਕੀਮ ਲਈ 18 ਕਰੋੜ
ਐਸ.ਸੀ. ਵਿਦਿਆਰਥੀਆਂ ਲਈ ਪ੍ਰੀ-ਮੈਟ੍ਰਿਕ ਵਜੀਫ਼ਾ ਸਕੀਮ ਲਈ 60 ਕਰੋੜ
ਸਕੂਲਾਂ ਉੱਪਰ ਸੋਲਰ ਪੈਨਲ ਸਿਸਟਮ ਲਈ 100 ਕਰੋੜ
ਸਰਕਾਰੀ ਸਕੂਲਾਂ ਦੀ ਚਾਰਦੀਵਾਰੀ ਲਈ 324 ਕਰੋੜ
ਮਿਡ-ਡੇਅ-ਮੀਲ ਲਈ 456 ਕਰੋੜ
ਪ੍ਰੀ-ਪ੍ਰਾਇਮਰੀ ਜਮਾਤ ਦੇ ਵਿਦਿਆਰਥੀਆਂ ਦੀਆਂ ਵਰਦੀਆਂ ਲਈ 25 ਕਰੋੜ
ਸਮੱਗਰ ਸਿੱਖਿਆ ਅਭਿਆਨ ਲਈ 1425 ਕਰੋੜ
ਸਕੂਲਾਂ ਦੀ ਮੁਰੰਮਤ, ਸਾਂਭ-ਸੰਭਾਲ ਤੇ ਮੁਫਤ ਕਿਤਾਬਾਂ ਲਈ 90 ਕਰੋੜ
ਖੇਡਾਂ
ਖੇਡ ਬਜਟ ਵਿਚ ਪਿਛਲੇ ਸਾਲ ਨਾਲੋਂ 55 ਫ਼ੀਸਦੀ ਦਾ ਵਾਧਾ
ਖੇਡਾਂ ਦੀ ਬੁਨਿਆਦੀ ਢਾਂਚੇ ਲਈ 258 ਕਰੋੜ ਰੁਪਏ ਦਾ ਬਜਟ
ਖੇਡਾਂ ਦਾ ਸਮਾਨ ਖ਼ਰੀਦਣ ਲਈ 3 ਕਰੋੜ ਰੁਪਏ ਦੀ ਤਜਵੀਜ਼
ਸਿਹਤ
ਸਿਹਤ ਖੇਤਰ ਲਈ 4781 ਕਰੋੜ ਰੁਪਏ ਰੱਖੇ
ਹੁਸ਼ਿਆਰਪੁਰ ਤੇ ਕਪੂਰਥਲਾ ਵਿਚ ਦੋ ਨਵੇਂ ਮੈਡੀਕਲ ਕਾਲਜ ਖੋਲ੍ਹੇ ਜਾ ਰਹੇ ਹਨ
ਇਨ੍ਹਾਂ ਦੋਵਾਂ ਕਾਲਜਾਂ ਵਿਚ 100-100 ਐਮ.ਬੀ.ਬੀ.ਐਸ. ਸਰਕਾਰੀ ਸੀਟਾਂ
ਫ਼ਾਜ਼ਿਲਕਾ ਵਿਚ ਕੈਂਸਰ ਕੇਅਰ ਯੂਨਿਟ ਜਲਦ ਸ਼ੁਰੂ
ਮੈਡੀਕਲ ਸਿੱਖਿਆ ਤੇ ਖ਼ੋਜ ਲਈ 1015 ਕਰੋੜ ਰੁਪਏ ਰਾਖਵੇਂ
ਕਾਨੂੰਨ ਵਿਵਸਥਾ
ਪੰਜਾਬ ਦੀ ਕਾਨੂੰਨ ਵਿਵਸਥਾ ਲਈ 10523 ਕਰੋੜ ਰੁਪਏ ਦਾ ਬਜਟ
ਇਸ ਵਿਚ ਪਿਛਲੇ ਸਾਲ ਨਾਲੋਂ 11 ਫ਼ੀਸਦੀ ਦਾ ਵਾਧਾ
ਪੁਲਿਸ ਦੇ ਨਵੇਂ ਉਪਕਰਣਾਂ ਅਤੇ ਬੁਨਿਆਦੀ ਢਾਂਚੇ ਲਈ 40 ਕਰੋੜ ਰੁਪਏ
ਪੁਲਿਸ ਦੇ ਆਧੁਨਿਕੀਕਰਨ ਲਈ 64 ਕਰੋੜ ਰੁਪਏ
ਸਰਹੱਦ ਦੇ ਨੇੜਲੇ ਪਿੰਡਾਂ ਵਿਚ ਸੀਸੀਟੀਵੀ ਕੈਮਰੇ ਲੱਗਣਗੇ
ਸਾਈਬਰ ਕ੍ਰਾਈਮ ਨਾਲ ਨਜਿੱਠਣ ਲਈ 30 ਕਰੋੜ ਰੁਪਏ ਦੀ ਤਜਵੀਜ਼