ਅਫਸਾਨਾ ਖ਼ਾਨ ਤੇ ਸਾਜ ਨੇ ਹਾਲ ਹੀ ‘ਚ ਆਪਣੇ ਘਰ ਵਿਖੇ ਸਾਈਂ ਸੰਧਿਆ ਦਾ ਆਯੋਜਨ ਕੀਤਾ। ਇਸ ਦੌਰਾਨ ਕਈ ਕਰੀਬੀ ਸੱਜਣ-ਮਿੱਤਰ ਪਹੁੰਚੇ। ਇਸ ਦੌਰਾਨ ਸਿੱਧੂ ਦੇ ਮਾਪਿਆਂ ਬਲਕੌਰ ਸਿੰਘ ਤੇ ਚਰਨ ਕੌਰ ਵੀ ਉਚੇਚੇ ਤੌਰ ‘ਤੇ ਸ਼ਾਮਲ ਹੋਏ। ਇਸ ਦੀ ਇਕ ਵੀਡੀਓ ਅਫਸਾਨਾ ਖ਼ਾਨ ਨੇ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਹੈ। ਵੀਡੀਓ ‘ਚ ਸਿੱਧੂ ਦੇ ਮਾਪਿਆਂ ਨੂੰ ਮੱਥਾ ਟੇਕਦੇ ਦੇਖਿਆ ਜਾ ਸਕਦਾ ਹੈ। ਵੀਡੀਓ ਦੀ ਕੈਪਸ਼ਨ ‘ਚ ਅਫਸਾਨਾ ਖ਼ਾਨ ਨੇ ਮੂਸੇਵਾਲਾ ਲਈ ਭਾਵੁਕ ਕੈਪਸ਼ਨ ਲਿਖੀ ਹੈ। ਅਫਸਾਨਾ ਖ਼ਾਨ ਨੇ ਲਿਖਿਆ, ”ਮਾਤਾ-ਪਿਤਾ ਆਏ ਅੱਜ, ਸਿੱਧੂ ਬਾਈ ਹੁੰਦੇ ਮੈਨੂੰ ਹੋਰ ਚੰਗਾ ਲੱਗਣਾ ਸੀ।” ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ 19 ਮਾਰਚ ਨੂੰ ਮਨਾਈ ਜਾ ਰਹੀ ਹੈ। ਨਵੀਂ ਅਨਾਜ ਮੰਡੀ, ਮਾਨਸਾ ਵਿਖੇ ਸ੍ਰੀ ਸਹਿਜ ਪਾਠ ਜੀ ਦੇ ਭੋਗ ‘ਚ ਸਭ ਨੂੰ ਪਹੁੰਚਣ ਦੀ ਬੇਨਤੀ ਵੀ ਪਰਿਵਾਰ ਵਲੋਂ ਕੀਤੀ ਗਈ ਹੈ।