ਕੂੜੇ ਦੇ ਢੇਰ ‘ਚੋਂ ਮਿਲੀ ਨਵਜੰਮੇ ਬੱਚੇ ਦੀ ਮ੍ਰਿਤਕ ਦੇਹ

ਪੰਜਾਬ ਦੇ ਰਾਹੋ ਦੇ ਮੁਹੱਲਾ ਖੋਸਲਾ ‘ਚ ਇਕ ਨਵਜੰਮੇ ਬੱਚੇ ਨੂੰ ਕੂੜੇ ਦੇ ਢੇਰ ‘ਤੇ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਜਾਣਕਾਰੀ ਨਗਰ ਕੌਾਸਲ ਦੇ ਵਾਈਸ ਚੇਅਰਮੈਨ ਵੱਲੋਂ ਪੁਲਿਸ ਨੂੰ ਦਿੱਤੀ ਗਈ ਸੀ। ਜਦੋਂ ਉਹ ਰਸਤੇ ‘ਤੋਂ ਉਥੋਂ ਲੰਘ ਰਹੇ ਸੀ ‘ਤਾਂ ਉਨ੍ਹਾਂ ਦੀ ਨਜ਼ਰ ਕੂੜੇ ਦੇ ਢੇਰ ‘ਤੇ ਸੁੱਟੇ ਹੋਏ ਬੱਚੇ ‘ਤੇ ਪਈ। ਇਸ ‘ਤੋਂ ਬਾਅਦ ਉਨ੍ਹਾਂ ਨੇ ਇਸ ਦੀ ਸੂਚਨਾ ਥਾਣਾ ਰਾਹੋ ਪੁਲਿਸ ਨੂੰ ਦਿੱਤੀ। ਪੁਲਿਸ ਵੱਲੋਂ ਬੱਚੇ ਦੇ ਮਾਪਿਆਂ ਦੀ ਭਾਲ ਕੀਤੀ ਜਾ ਰਹੀ ਹੈ।ਇਸ ਘਟਣ ਸਬੰਧੀ ਥਾਣਾ ਰਾਹੋ ਦੇ SHO ਨੇ ਦੱਸਿਆ ਕਿ ਨਗਰ ਕੌਾਸਲ ਦੇ ਵਾਈਸ ਚੇਅਰਮੈਨ ਨੇ ਥਾਣਾ ਰਾਹੋਂ ਵਿਖੇ ਬਿਆਨ ਦਰਜ ਕਰਵਾਇਆ ਸੀ ਕਿ ਉਹ ਸਵੇਰੇ 7.15 ਵਜੇ ਆਪਣੇ ਘਰ ਤੋਂ ਪੀਰ ਦੇ ਦਰਬਾਰ ਵੱਲ ਜਾ ਰਹੇ ਸੀ। ਇਸ ਦੌਰਾਨ ਉਨ੍ਹਾਂ ਨੇ ਸੜਕ ‘ਤੇ ਕੂੜੇ ਦੇ ਢੇਰ ‘ਤੇ ਇੱਕ ਨਵਜੰਮੀ ਬੱਚੀ ਦੇਖੀ ਜੋ ਕਿ ਕੱਪੜੇ ਵਿੱਚ ਲਪੇਟਿਆ ਹੋਈ ਸੀ।ਮਾਮਲੇ ਦੀ ਸੂਚਨਾ ਮਿਲਦਿਆਂ ਹੀ ASI ’ ਪੁਲਿਸ ਦੀ ਟੀਮ ਸਮੇਤ ਮੌਕੇ ’ਤੇ ਪਹੁੰਚੀ। ਲੋਕਾਂ ਦੀ ਹਾਜ਼ਰੀ ਵਿੱਚ ਜਦੋਂ ਪੁਲਿਸ ਨੇ ਬੱਚੇ ਨੂੰ ਦੇਖਿਆ ਤਾਂ ਬੱਚੇ ਦੀ ਮੌਤ ਹੋ ਚੁੱਕੀ ਸੀ। ਪੁਲਿਸ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਵਾਂਸ਼ਹਿਰ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਪੁਲਿਸ ਦੀ ਟੀਮ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਸ ਬੱਚੇ ਨੂੰ ਕੁੜੇ ਦੇ ਢੇਰ ‘ਤੇ ਕਿਸ ਨੇ ਰੱਖਿਆ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

hacklink al hack forum organik hit kayseri escort mariobet girişslot sitelerideneme bonusu veren sitelertiktok downloadergrandpashabetdeneme bonusu veren sitelerescort1xbet girişpadişahbetpadişahbetmarsbahisgamdom1xbet giriş