ਪੁਲਿਸ ਨੇ ਚਾਰ ਦਿਨ ਬਾਅਦ ਵੀ ਜ਼ਖ਼ਮੀ ਪੀਏ ਦੇ ਬਿਆਨ ਨਹੀਂ ਲਏ

ਜਲੰਧਰ : ਸ਼ਹਿਰ ‘ਚ ਲੁਟੇਰੇ ਕਿਸ ਕਦਰ ਹਾਵੀ ਹੋ ਚੁੱਕੇ ਹਨ ਕਿ ਹੁਣ ਕੋਈ ਵੀਆਈਪੀ ਜਾਂ ਉਸ ਦਾ ਜਾਣਕਾਰੀ ਵੀ ਸੁਰੱਖਿਅਤ ਨਹੀਂ ਹੈ। ਬੀਤੇ ਦਿਨ ਜਲੰਧਰ ਕੇਂਦਰੀ ਦੇ ਵਿਧਾਇਕ ਦੇ ਪੀਏ ਮਹਿੰਦਰੂ ਮੁਹੱਲਾ ਨਿਵਾਸੀ ਹਿਤੇਸ਼ ਚੱਢਾ ‘ਤੇ ਥਾਣਾ ਰਾਮਾ ਮੰਡੀ ਤੋਂ ਮਹਿਜ਼ 200 ਮੀਟਰ ਦੀ ਦੂਰੀ ‘ਤੇ ਲੁਟੇਰਿਆਂ ਨੇ ਹਮਲਾ ਕਰ ਦਿੱਤਾ। ਹਿਤੇਸ਼ ਜ਼ਖਮੀ ਹੋਣ ਤੋਂ ਬਾਅਦ ਵੀ ਲੁਟੇਰਿਆਂ ਨਾਲ ਭਿੜ ਗਿਆ ਜਿਸ ਤੋਂ ਬਾਅਦ ਲੁਟੇਰੇ ਭੱਜਣ ਲਈ ਮਜਬੂਰ ਹੋ ਗਏ। ਹਮਲੇ ਦੀ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪੁੱਜੀ ਤੇ ਹਸਪਤਾਲ ਵੀ ਲੈ ਗਏ। ਇਸ ਦੇ ਬਾਵਜੂਦ ਲੁੱਟ ਨੂੰ ਚਾਰ ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਨੇ ਐੱਫਆਈਆਰ ਦਰਜ ਕਰਨੀ ਤਾਂ ਦੂਰ ਬਿਆਨ ਦਰਜ ਕਰਨ ਵੀ ਪੁਲਿਸ ਵਾਲੇ ਨਹੀਂ ਪੁੱਜੇ। ਉਥੇ ਜ਼ਖਮੀ ਹਿਤੇਸ਼ ਦਾ ਕਹਿਣਾ ਸੀ ਕਿ ਕੋਈ ਉਨ੍ਹਾਂ ਦੇ ਬਿਆਨ ਨਹੀਂ ਲੈਣ ਆਇਆ ਤੇ ਉਹ ਜ਼ਖਮੀ ਹੋਣ ਕਾਰਨ ਥਾਣੇ ਨਹੀਂ ਜਾ ਸਕੇ। ਉਹ ਠੀਕ ਹੋਣ ‘ਤੇ ਖੁਦ ਪੁਲਿਸ ਥਾਣੇ ਜਾ ਕੇ ਸ਼ਿਕਾਇਤ ਦਰਜ ਕਰਵਾਉਣਗੇ।

ਹਿਤੇਸ਼ ਨੇ ਦੱਸਿਆ ਕਿ ਬੀਤੇ ਦਿਨੀਂ ਸ਼ਾਮ ਸੱਤ ਵਜੇ ਦੇ ਕਰੀਬ ਆਪਣੇ ਘਰ ਮਹਿੰਦਰੂ ਮੁਹੱਲੇ ਵੱਲ ਗਏ। ਸੂਰਿਆ ਇਨਕਲੇਵ ਤੋਂ ਨਿਕਲ ਰਹੇ ਸਨ ਤਾਂ ਥਾਣਾ ਰਾਮਾ ਮੰਡੀ ਤੋਂ 200 ਮੀਟਰ ਦੀ ਦੂਰੀ ‘ਤੇ ਉਨ੍ਹਾਂ ਫੋਨ ਆਇਆ। ਉਹ ਫੋਨ ਸੁਣਨ ਲੱਗੇ ਤਾਂ ਉਥੋਂ ਨਿਕਲ ਰਹੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਨ੍ਹਾਂ ਦਾ ਮੋਬਾਈਲ ਖੋਹਣ ਦਾ ਯਤਨ ਕੀਤਾ। ਉਨ੍ਹਾਂ ਨੇ ਬਚਾਅ ਕੀਤਾ ਤਾਂ ਲੁਟੇਰਿਆਂ ਨੇ ਰਾਡ ਉਨ੍ਹਾਂ ਦੀ ਪਿੱਠ ‘ਤੇ ਹਮਲਾ ਕਰ ਦਿੱਤਾ ਉਹ ਡਿੱਗ ਪਏ। ਇਸ ਤੋਂ ਬਾਅਦ ਉਹ ਲੁਟੇਰਿਆਂ ਤੋਂ ਮੋਬਾਈਲ ਬਚਾਉਣ ਲਈ ਭਿੜ ਪਏ। ਉਥੋਂ ਨਿਕਲ ਰਹੇ ਲੋਕ ਵੀ ਉਹ ਦੇਖ ਉਥੇ ਪੁੱਜ ਗਏ ਤਾਂ ਲੁਟੇਰੇ ਉਥੋਂ ਫਰਾਰ ਹੋ ਗਏ। ਲੋਕ ਉਨ੍ਹਾਂ ਨੂੰ ਹਸਪਤਾਲ ਲੈ ਗਏ ਤੇ ਉਥੇ ਪੁਲਿਸ ਮੁਲਾਜ਼ਮ ਆਏ ਤੇ ਉਨ੍ਹਾਂ ਨੇ ਸਾਰੀ ਘਟਨਾ ਦੱਸੀ। ਇਸ ਤੋਂ ਬਾਅਦ ਕੋਈ ਵੀ ਉਨ੍ਹਾਂ ਦੇ ਬਿਆਨ ਲੈਣ ਨਹੀਂ ਆਇਆ।

hacklink al hack forum organik hit kayseri escort mariobet girişdeneme bonusu veren sitelerdeneme bonusu veren sitelerescortfixbetngsbahismarsbahis, marsbahis giriş,marsbahis güncel girişmersobahisimajbet,imajbet giriş,imajbet güncel girişlunabet, lunabet giriş,lunabet güncel girişcasinometropolbuy drugspubg mobile ucsuperbetphantomgrandpashabetsekabetNakitbahisTümbetmarsbahiskralbetBetciomegabahismarsbahisjojobetHoliganbetpusulabetpusulabet girişcasibomonwin