ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਸ੍ਰੀ ਕੁਲਦੀਪ ਸਿੰਘ ਚਾਹਲ ਆਈ ਪੀ ਐੱਸ, ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਸ੍ਰੀਮਤੀ ਵਤਸਲਾ ਗੁਪਤਾ ਆਈ ਪੀ ਐਸ, ਡੀਸੀਪੀ ਸਥਾਨਕ ਜੀ ਦੀ ਅਗਵਾਈ ਹੇਠ ਸ੍ਰੀ ਅਦਿੱਤਿਆ ਆਈ ਪੀ ਐਸ, ਏਡੀਸੀਪੀ ਸਿਟੀ 2 ਅਤੇ ਏ ਸੀ ਪੀ ਨੋਰਥ ਸ੍ਰੀ ਦਮਨਬੀਰ ਸਿੰਘ ਪੀ ਪੀ ਐਸ, ਅਤੇ ਆਰ ਏ ਐਫ ਦੇ ਕਮਾਂਡੈਂਟ, ਡਿਪਟੀ ਕਮਾਂਡੈਂਟ ਨਾਲ ਭਾਰੀ ਪੁਲਿਸ ਬਲ ਪੈਰਾ ਮਿਲਟਰੀ ਫੋਰਸ ਅਤੇ ਕਮਿਸ਼ਨਰੇਟ ਦੇ ਹੋਰ ਪੁਲਿਸ ਆਫੀਸਰਜ਼ ਅਤੇ ਥਾਣਾ 3 ਦੀ ਪੁਲਿਸ ਦੇ ਨਾਲ ਮਿਲਾਪ ਚੌਂਕ ਜਲੰਧਰ ਤੋਂ ਲੈ ਕੇ ਫਗਵਾੜਾ ਗੇਟ, ਸ਼ਹੀਦ ਭਗਤ ਸਿੰਘ ਚੌਕ, ਦਮੋਰੀਆ ਪੁਲ,ਰੇਲਵੇ ਰੋਡ ਤੋਂ ਹੁੰਦਾ ਹੋਇਆ ਜਲੰਧਰ ਸਿਟੀ ਰੇਲਵੇ ਸਟੇਸ਼ਨ ਪਰ ਸਰਚ ਦੋਰਾਨ ਗਹਿਰਾਈ ਦੇ ਨਾਲ ਚੈਕਿੰਗ ਕੀਤੀ ਗਈ ਹੈ।
ਮਾਨਯੋਗ ਡੀਸੀਪੀ ਜੀ ਨੇ ਜਾਣਕਾਰੀ ਦਿੰਦੇ ਹੋਏ ਆਖਿਆ ਕਿ ਸ਼ਹਿਰ ਦਾ ਮਾਹੌਲ ਬਿਲਕੁਲ ਸ਼ਾਂਤ ਹੈ ਕਿਸੇ ਵੀ ਵਿਅਕਤੀ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਫਵਾਹਾਂ ਉਪਰ ਬਿਲਕੁਲ ਯਕੀਨ ਨਾ ਕੀਤਾ ਜਾਵੇ ਅਤੇ ਪੁਲੀਸ ਦਾ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇ। ਅਫਵਾਹਾਂ ਫੈਲਾਉਣ ਵਾਲਿਆਂ ਨੂੰ ਸਖਤ ਚੇਤਾਵਨੀ ਦਿਤੀ ਜਾਂਦੀ ਹੈ ਕਿ ਅਫਵਾਹ ਫੈਲਾਉਣ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਸ਼ਹਿਰ ਵਾਸੀਆ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸ਼ਹਿਰ ਭਰ ਵਿੱਚ ਅਲੱਗ-ਅਲੱਗ ਥਾਣਾ ਹਲਕੇ ਅਤੇ ਅਲੱਗ-ਅਲੱਗ ਸਮਾਂ ਮੁਤਾਬਕ ਫਲੈਗ ਮਾਰਚ ਕੱਢੇ ਜਾ ਰਹੇ ਹਨ। ਸਰਪਰਾਈਜ ਨਾਕੇ ਵੀ ਲਗਞਾਏ ਜਾ ਰਹੇ ਹਨ ਅਤੇ ਸ਼ਹਿਰ ਭਰ ਵਿਚ ਸ਼ੱਕੀ ਪੁਰਸ਼ਾਂ, ਮਾੜੇ ਅਨਸਰਾਂ ਅਤੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।