ਆਗਾਮੀ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਨੇ ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸੇ ਲੜੀ ਤਹਿਤ ਰਾਮਾਂਮੰਡੀ ਦੇ ਨਾਲ ਲਗਦੇ ਦਾਤਾਰ ਨਗਰ ਵਾਰਡ ਨੰ 8 ਤੋ ਤਰਲੋਕ ਸਿੰਘ (ਸਰਾ) ਵਲੋ ਖੋਲ੍ਹੇ ਗਏ ਪਾਰਟੀ ਦੇ ਨਵੇਂ ਦਫ਼ਤਰ ਦਾ ਉਦਘਾਟਨ ਸ ਹਰਚੰਦ ਸਿੰਘ ਬਰਸਦ (ਪੰਜਾਬ ਮੰਡੀ ਬੋਰਡ ਚੇਅਰਮੈਨ) ਮੈਡਮ ਰਾਜਵਿੰਦਰ ਕੌਰ (ਪੰਜਾਬ ਰਾਜ ਕੰਟੇਨਰ ਐਂਡ ਵੇਅਰਹਾਊਸਿੰਗ ਕਾਰਪੋਰੇਸ਼ਨ ਲਿਮਟਿਡ) ਅਤੇ ਵਿਧਾਇਕ ਰਮਨ ਅਰੋੜਾ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ।ਇਸ ਮੌਕੇ ਆਪਣੇ ਸੰਬੋਧਨ ਵਿੱਚ ਵਿਧਾਇਕ ਰਮਨ ਅਰੋੜਾ ਨੇ ਕਿਹਾ ਕਿ ਹਰ ਵਾਰਡ ਵਿੱਚ ਦਫ਼ਤਰ ਖੋਲ੍ਹਣ ਦਾ ਮਕਸਦ ਪਾਰਟੀ ਨੂੰ ਮਜ਼ਬੂਤ ਕਰਨਾ ਹੈ। ਨਗਰ ਨਿਗਮ ਚੋਣਾਂ ਵਿੱਚ ਪਾਰਟੀ ਸ਼ਾਨਦਾਰ ਪ੍ਰਦਰਸ਼ਨ ਕਰੇਗੀ। ਅਤੇ ਕਿਹਾ ਕਿ ਸ.ਭਗਵੰਤ ਸਿੰਘ ਮਾਨ ਸਰਕਾਰ ਦਾ ਹੁਣ ਤੱਕ ਦਾ ਕੰਮ ਜਨਤਾ ਨੇ ਦੇਖ ਲਿਆ ਹੈ। ਸ਼ਹਿਰ ਦੀ ਸਰਕਾਰ ਬਣਨ ਤੋਂ ਬਾਅਦ ਨਿਗਮ ਵਿਚ ਵੀ ਅਜਿਹਾ ਹੀ ਕੰਮ ਦੇਖਣ ਨੂੰ ਮਿਲੇਗਾ। ਅਤੇ ਵਿਧਾਇਕ ਰਮਨ ਅਰੋੜਾ ਨੇ ਕਿਹਾ ਕਿ ਨਿਗਮ ਚੋਣਾਂ ‘ਚ ਸਭ ਤੋਂ ਵੱਡਾ ਮੁੱਦਾ ਵਿਕਾਸ ਹੈ ਅਤੇ ਆਮ ਆਦਮੀ ਪਾਰਟੀ ਇਸ ਮੁੱਦੇ ‘ਤੇ 100 ਫੀਸਦੀ ਖਰੀ ਉਤਰੇਗੀ। ਅਤੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਲੋਕ ਹਿੱਤ ਨੀਤੀਆਂ ਕਾਰਨ ਅੱਜ ਸੈਂਕੜੇ ਲੋਕ ‘ਆਪ’ ਵਿੱਚ ਸ਼ਾਮਲ ਹੋ ਰਹੇ ਹਨ।
ਇਸ ਮੌਕੇ ‘ਆਪ’ ਆਗੂ ਰਾਜੂ ਮਦਾਨ, ਤ੍ਰਿਲੋਕ ਸਿੰਘ (ਸਰਾ), ਦੀਨਾ ਨਾਥ,ਵਿੱਕੀ ਤੁਲਸੀ, ਗੌਰਵ ਅਰੋੜਾ, ਹੈਪੀ ਬ੍ਰਾਈਡ, ਹਨੀ ਭਾਟੀਆ, ਅਮਨਦੀਪ ਸੰਦਲ, ਸਿਮਰ ਸਿੰਘ, ਰਿੰਕੂ ਬਾਜਵਾ, ਦਰਬਾਰਾ ਸਿੰਘ, ਗੁਰਮੀਤ ਸਿੰਘ, ਕੁਲਵੰਤ ਸਿੰਘ, ਹਰਦੇਵ ਸਿੰਘ, ਕਮਲਜੀਤ ਕੌਰ, ਸ. ਐਸ.ਐਸ.ਨੰਗਲ, ਕਿਰਪਾਲ ਸਿੰਘ ਸੰਧੂ, ਮੋਹਨ ਸਿੰਘ, ਗੁਰਪਾਲ ਸਿੰਘ ਪਾਲੀ, ਗੁਰਦੀਪ ਸੈਣੀ, ਪਵਨ ਕੁਮਾਰ, ਸ਼ੀਤਲ, ਗੁਰਦੀਪ ਸਿੰਘ ਫਲੋਰਾ, ਰਵਿੰਦਰ ਸਿੰਘ, ਸਤਪਾਲ ਸਿੰਘ, ਸੁਰਿੰਦਰ ਸਿੰਘ, ਜਤਿੰਦਰ ਸਿੰਘ, ਵੰਦਨਾ, ਸੰਦੀਪ ਕੌਰ ਸਰਾ, ਮੋਨੂੰ, ਸ਼ਿਵਮ, ਡਾ. ਅਭੀ, ਮੀਨੂੰ ਕੁਮਾਰ, ਮਨਪ੍ਰੀਤ ਸਿੰਘ ਲਾਲੀ, ਬਬੀਤਾ ਚੁੱਘ, ਊਸ਼ਾ ਰਾਣਾ, ਡਾ: ਮੋਨਿਕਾ, ਕਾਕਾ ਉੱਪਲ, ਦੀਪਕ ਵਰਮਾ, ਜੋਗਿੰਦਰ ਸਿੰਘ, ਕੁਲਬੀਰ ਸਿੰਘ, ਮਨਪ੍ਰੀਤ ਸਿੰਘ, ਜੋਗਿੰਦਰ ਸਿੰਘ, ਹਰੀ ਸਿੰਘ, ਕੁਲਤਾਰ ਸਿੰਘ, ਸਾਹਿਲ ਅਰੋੜਾ, ਸ਼ੀਤਲ ਸਿੰਘ, ਮਨੂੰ ਸ਼ਰਮਾ, ਸੈਂਬੀ, ਪਾਲੀ, ਜੱਗਾ, ਅਮਰਜੀਤ, ਮਿੱਠੂ ਦਕੋਹਾ, ਹੈਪੀ, ਪਾਰਸ, ਰਾਹੁਲ, ਕਮਲ, ਵਿਕਾਸ ਭਾਰਤੀ, ਹਰਜਿੰਦਰ ਸਿੰਘ, ਮੰਨਾ ਸਿੰਘ, ਗੁਲਸ਼ਨ, ਡਾ: ਭੱਟੀ, ਰਿੰਕੂ ਸੰਧੂ ਆਦਿ ਵਰਕਰ ਹਾਜ਼ਰ ਸਨ |