ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਜਗ ਬਾਣੀ’ ਨਾਲ ਪੰਜਾਬ ਦੇ ਹਾਲਾਤ ’ਤੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ Exclusive ਗੱਲਬਾਤ ਕੀਤੀ ਹੈ। ਇਸ ਇੰਟਰਵਿਊ ਦੌਰਾਨ ਉਨ੍ਹਾਂ ਅੰਮ੍ਰਿਤਪਾਲ ਸਮੇਤ ਤਮਾਮ ਭਖ਼ਦੇ ਮਸਲਿਆਂ ’ਤੇ ਖੁੱਲ੍ਹ ਕੇ ਜਵਾਬ ਦਿੱਤੇ ਹਨ। ਪੰਜਾਬ ’ਚ ਵਿਰੋਧੀ ਧਿਰ ’ਤੇ ਸਾਰੇ ਸਵਾਲਾਂ, ਬਾਦਲਾਂ ਤੇ ਬੇਅਦਬੀ ਦੇ ਮਸਲੇ, ਸਿੱਧੂ ਮੂਸੇਵਾਲਾ ਕੇਸ, ਲਾਰੈਂਸ ਅਤੇ ਪੰਜਾਬ ਲਈ ਭਵਿੱਖ ਦੀਆਂ ਯੋਜਨਾਵਾਂ ਬਾਰੇ ਵੀ ਗੱਲਬਾਤ ਹੋਈ ਹੈ।
ਤੁਸੀਂ ਇਸ ਇੰਟਰਵਿਊ ਦਾ ਵੀਡੀਓ 21 ਮਾਰਚ ਦਿਨ ਮੰਗਲਵਾਰ ਸ਼ਾਮ 7 ਵਜੇ ‘ਜਗ ਬਾਣੀ’ ਦੇ ਫੇਸਬੁੱਕ ਪੇਜ ਅਤੇ ਯੂ-ਟਿਊਬ ਚੈਨਲ ’ਤੇ ਲਾਈਵ ਵੇਖ ਸਕੋਗੇ।