ਫ਼ਿਰੌਤੀ ਮੰਗਣ ਵਾਲੇ ਗਿਰੋਹ ਦੇ ਸੱਤ ਮੈਂਬਰ ਗ੍ਰਿਫ਼ਤਾਰ, ਲੱਖਾਂ ਰੁਪਏ ਬਰਾਮਦ

ਜਲੰਧਰ : ਕ੍ਰਾਈਮ ਬਰਾਂਚ ਜਲੰਧਰ ਦਿਹਾਤ ਦੀ ਸਪੈਸ਼ਲ ਪੁਲਿਸ ਟੀਮ ਵੱਲੋਂ ਨਕੋਦਰ ਇਲਾਕੇ ਦੇ ਆਸ ਪਾਸ ਡਰ ਦਾ ਮਾਹੌਲ ਬਣਾ ਕੇ ਫ਼ਿਰੌਤੀ ਹਾਸਲ ਕਰਨ ਵਾਲੇ ਅਮਨ ਮਾਲੜੀ ਗਿਰੋਹ ਦੇ ਸੱਤ ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਫ਼ਿਰੌਤੀ ਦੀ ਹਾਸਲ ਕੀਤੀ ਗਈ 25 ਲੱਖ ਰੁਪਏ ਦੀ ਨਕਦੀ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਦਿਹਾਤੀ ਸਵਰਨਦੀਪ ਸਿੰਘ ਨੇ ਦੱਸਿਆ ਕਿ ਨਕੋਦਰ ਇਲਾਕੇ ਵਿਚ ਡਰ ਦਾ ਮਾਹੌਲ ਬਣਾ ਕੇ ਫ਼ਿਰੌਤੀ ਹਾਸਲ ਕਰਨ ਸਬੰਧੀ ਖ਼ੁਫ਼ੀਆ ਸ਼ਿਕਾਇਤਾਂ ਮਿਲ ਰਹੀਆਂ ਸਨ। ਇਸ ਸਬੰਧੀ ਖੁਦ ਮੋਨੀਟਰਿੰਗ ਕਰਦੇ ਹੋਏ ਐੱਸਪੀ (ਡੀ) ਸਰਬਜੀਤ ਸਿੰਘ ਬਹੀਆ ਵੱਲੋਂ ਇੱਕ ਟੀਮ ਤਿਆਰ ਕੀਤੀ ਗਈ ਜਿਸ ਵਿੱਚ ਡੀਐੱਸਪੀ ਹਰਜੀਤ ਸਿੰਘ ਕ੍ਰਾਈਮ ਬ੍ਰਾਂਚ ਦੇ ਮੁਖੀ ਪੁਸ਼ਪ ਬਾਲੀ ਅਤੇ ਸੀਆਈਏ ਸਟਾਫ ਦੀ ਟੀਮ ਬਣਾਈ ਗਈ। ਜਿਨ੍ਹਾਂ ਵੱਲੋਂ ਫ਼ਿਰੌਤੀ ਦੀਆਂ ਕਾਲਾਂ ‘ਤੇ ਦਿਨ-ਰਾਤ ਕੰਮ ਕੀਤਾ ਗਿਆ ਜਿਸ ਵਿਚ ਟੈਕਨੀਕਲ ਇੰਚਾਰਜ ਇੰਸਪੈਕਟਰ ਹਰਬੀਰ ਸਿੰਘ ਮੂੰਹ ਮੀਟੀ ਨਾਲ ਅਟੈਚ ਕੀਤਾ ਗਿਆ ਅਤੇ ਇਸ ਬਾਬਤ 14 ਮਾਰਚ ਨੂੰ ਥਾਣਾ ਨਕੋਦਰ ਵਿਚ ਧਾਰਾ 386 120 ਬੀ 506 507 148 149 ਤਹਿਤ ਮਾਮਲਾ ਦਰਜ ਕਰਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕੀਤੀ ਗਈ।

hacklink al hack forum organik hit kayseri escort mariobet girişslot sitelerideneme bonusu veren sitelertiktok downloadergrandpashabetdeneme bonusu veren sitelerescort1xbet girişAdana escortpadişahbetpadişahbetsweet bonanzasahabet