ਸਮਰਾਲਾ ਪੁਲਿਸ ਵਲੋਂ ਫਾਈਰਿੰਗ ਕਰਨ ਦੇ ਦੋਸ਼ ਹੇਠ 2 ਕਾਬੂ।

ਸਮਰਾਲਾ ( ਭੂਸ਼ਨ ਬਾਂਸਲ) ਸਮਰਾਲਾ ਵਿਖੇ 2 ਨੌਜਵਾਨ ਵਿਅਕਤੀਆਂ ਵੱਲੋਂ ਆਪਣੀ ਜਨਮ ਦਿਨ ਦੀ ਪਾਰਟੀ ਮਨਾਉਣੀ ਉਸ ਸਮੇਂ ਮਹਿੰਗੀ ਪੈ ਗਈ ਜਦੋਂ ਉਹ ਆਪਏ ਲਾਇਸੰਸੀ ਪਿਸਟਲ ਨਾਲ ਫਾਈਰਿੰਗ ਕਰਨ ਲੱਗੇ ਅਤੇ ਪੁਲਿਸ ਨੇ ਮੌਕੇ ਤੇ ਪਹੁੰਚਕੇ ਦੋਵੇਂ ਹੀ ਵਿਅਕਤੀਆਂ ਨੂੰ ਪਿਸਟਲ ਸਮੇਤ ਕਾਬੂ ਕਰ ਲਿਆ। ਇਸ ਸੰਬੰਧੀ ਡੀ.ਐਸ.ਪੀ. ਦਫਤਰ ਸਮਰਾਲਾ ਵਿਖੇ ਡੀ.ਐਸ.ਪੀ. ਸ: ਵਰਿਆਮ ਸਿੰਘ ਵੱਲੋਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ ਸ੍ਰੀਮਤੀ ਅਮਨੀਤ ਕੌਡਲ ਪੁਲਿਸ ਜ਼ਿਲ੍ਹਾ ਖੰਨਾ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀਮਤੀ ਡਾ: ਪ੍ਰਗਿਆ ਜੈਨ ਆਈ ਪੀ ਐਸ ਕਪਤਾਨ ਪੁਲਿਸ (ਆਈ) ਦੀ ਅਗਵਾਈ ਹੇਠ ਥਾਣੇਦਾਰ ਭਿੰਦਰ ਸਿੰਘ ਖੰਗੂੜਾ ਮੁੱਖ ਅਫਸਰ ਥਾਣਾ ਸਮਰਾਲਾ ਦੀਆਂ ਹਦਾਇਤਾਂ ਤੇ ਸਬ ਇੰਸਪੈਕਟਰ ਜੋਗਿੰਦਰ ਸਿੰਘ ਕੋਲ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਜਗਦੀਪ ਸਿੰਘ ਅਤੇ ਗੁਰਦੀਪ ਲਾਲ ਉਰਫ ਦੀਪੀ ਵਾਸੀਆਨ ਮਾਨੂੰਪੁਰ ਬੋਂਦਲ ਰੋਡ ਸਮਰਾਲਾ ਵੱਲੋਂ ਇੱਕ ਚਿਕਨ ਕਾਰਨਰ ਚਾਵਾ ਰੋਡ ਸਮਰਾਲਾ ਵਿਖੇ ਆਪਣੇ ਜਨਮ ਦਿਨ ਦੀ ਪਾਰਟੀ ਮਨਾ ਰਹੇ ਸਨ ਅਤੇ ਆਪਣੀ ਪਿਸਟਲ ਨਾਲ ਦੁਕਾਨ ਤੋਂ ਬਾਹਰ ਨਿਕਲਕੇ ਹਵਾਈ ਫਾਇਰ ਕਰ ਰਹੇ ਸਨ। ਜਿਸ ਤੇ ਪੁਲਿਸ ਵੱਲੋਂ ਮੁਕੱਦਮਾ ਆਰਮਜ਼ ਐਕਟ ਥਾਣਾ ਸਮਰਾਲਾ ਵਿਖੇ ਦਰਜ਼ ਕਰਕੇ ਗਿ੍ਰਫਤਾਰ ਕੀਤਾ ਗਿਆ। ਡੀ.ਐਸ.ਪੀ. ਸਮਰਾਲਾ ਸ: ਵਰਿਆਮ ਸਿੰਘ ਨੇ ਅੱਗੇ ਦੱਸਿਆ ਕਿ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੇ ਜਰੀਏ ਇਹਨਾਂ ਉਕਤਾਨ ਵਿਅਕਤੀਆਂ ਨੂੰ ਕਾਬੂ ਕਰਕੇ ਇਹਨਾਂ ਕੋਲੋਂ 32 ਬੋਰ ਪਿਸਟਲ ਅਤੇ ਫਾਇਰ ਕੀਤੇ 2 ਖੋਲ ਵੀ ਬਰਾਮਦ ਕੀਤੇ ਗਏ ਹਨ।

hacklink al hack forum organik hit kayseri escort mariobet girişslot sitelerideneme bonusu veren sitelertiktok downloadergrandpashabetdeneme bonusu veren sitelerescort1xbet girişgrandpashabetmarsbahisimajbetgrandpashabetpadişahbetpadişahbet girişmatbettekirdağ acil çilingir