ਰਾਮਨੌਮੀ ਹਵਨ ਯੱਗ ਦੌਰਾਨ ਵਾਪਰਿਆ ਭਿਆਨਕ ਹਾਦਸਾ

ਇੰਦੌਰ ਦੇ ਇਕ ਮੰਦਰ ‘ਚ ਰਾਮਨੌਮੀ ‘ਤੇ ਵੀਰਵਾਰ ਨੂੰ ਹਵਨ ਦੌਰਾਨ ਪੁਰਾਤਨੀ ਬਾਊਲੀ ਦੀ ਛੱਤ ਧੱਸਣ ਨਾਲ 14 ਲੋਕਾਂ ਦੀ ਮੌਤ ਹੋ ਗਈ, ਜਦਕਿ ਬਾਊਲੀ ‘ਚ 5 ਹੋਰ ਲਾਸ਼ਾਂ ਹੋਣ ਦਾ ਖ਼ਦਸ਼ਾ ਹੈ। ਐੱਸ.ਡੀ.ਆਰ.ਐੱਫ. ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਐੱਸ.ਡੀ.ਆਰ.ਐੱਫ. ਦੇ ਡੀ.ਆਈ.ਜੀ. ਮਹੇਸ਼ ਚੰਦਰ ਜੈਨ ਨੇ ਪੱਤਰਕਾਰਾਂ ਨੂੰ ਦੱਸਿਆ, “ਅਸੀਂ ਆਪਣੀ ਬਚਾਅ ਮੁਹਿੰਮ ਦੌਰਾਨ ਬਾਊਲੀ ਤੋਂ 12 ਲਾਸ਼ਾਂ ਕੱਢੀਆਂ ਹਨ, ਜਦਕਿ ਇਕ ਔਰਤ ਤੇ ਇਕ ਪੁਰਸ਼ ਦੀ ਮੌਤ ਹਸਪਤਾਲ ਲੈ ਜਾਣ ਤੋਂ ਬਾਅਦ ਹੋਈ ਹੈ।” ਉਨ੍ਹਾਂ ਦੱਸਿਆ ਕਿ ਬਾਊਲੀ ਦਾ ਪਾਣੀ ਖਾਲੀ ਕੀਤੇ ਜਾਣ ਤੋਂ ਬਾਅਦ ਇਸ  ਵਿਚ 5 ਹੋਰ ਲਾਸ਼ਾਂ ਹੋਣ ਦਾ ਖਦਸ਼ਾ ਹੈ। ਖੇਤਰੀ ਨਾਗਰਿਕਾਂ ਦਾ ਦਾਅਵਾ ਹੈ ਕਿ ਹਾਦਸੇ ਦੌਰਾਨ ਮੰਦਰ ਵਿਚ ਮੌਜੂਦ ਘੱਟੋ-ਘੱਟ 10 ਲੋਕ ਅਜੇ ਤਕ ਲਾਪਤਾ ਹਨ।

ਜ਼ਿਲ੍ਹਾ ਅਧਿਕਾਰੀ ਡਾ. ਇਲਿਆ ਰਾਜਾ ਟੀ. ਨੇ ਦੱਸਿਆ ਕਿ ਵੀਰਵਾਰ ਦੁਪਹਿਰ ਤੋਂ ਸ਼ੁਰੂ ਹੋਈ ਬਚਾਅ ਮੁਹਿੰਮ ਜਾਰੀ ਹੈ ਤੇ ਬਾਊਲੀ ਦਾ ਪਾਣੀ ਖਾਲੀ ਕਰ ਕੇ ਲਾਪਤਾ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਤਕਰੀਬਨ 20 ਲੋਕਾਂ ਨੂੰ ਬਾਊਲੀ ਤੋਂ ਬਾਹਰ ਕੱਢ ਕੇ ਬਚਾਇਆ ਗਿਆ। ਉਨ੍ਹਾਂ ਕਿਹਾ ਕਿ ਹਾਦਸੇ ਦੀ ਮੈਜੀਸਟ੍ਰੇਟ ਜਾਂਚ ਕਰਵਾਈ ਜਾਵੇਗੀ। ਪ੍ਰਸ਼ਾਸਨ ਅਜਿਹੀਆਂ ਜਨਤਕ ਥਾਵਾਂ ਦੀ ਨਿਸ਼ਾਨਦੇਹੀ ਕੀਤੀ ਜਾਵੇਗੀ, ਜਿੱਥੇ ਇਸ ਤਰ੍ਹਾਂ ਦੇ ਹਾਦਸੇ ਵਾਪਰ ਸਕਦਾ ਹੈ।

ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਘਟਨਾ ‘ਤੇ ਸ਼ੱਕ ਜਤਾਉਂਦਿਆਂ ਕਿਹਾ ਕਿ ਇੰਦੌਰ ‘ਚ ਹੋਏ ਹਾਦਸਾ ਬਹੁਤ ਦੁੱਖਦਾਈ ਹੈ। ਉਨ੍ਹਾਂ ਮ੍ਰਿਤਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ। ਜ਼ਖ਼ਮੀਆਂ ਦੇ ਇਲਾਜ ਦਾ ਸਮੁੱਚਾ ਪ੍ਰਬੰਧ ਕੀਤਾ ਜਾ ਚੁੱਕਿਆ ਹੈ ਤੇ ਇਸ ਦਾ ਸਾਰਾ ਖ਼ਰਚਾ ਸੂਬਾ ਸਰਕਾਰ ਵੱਲੋਂ ਚੁੱਕਿਆ ਜਾਵੇਗਾ।

hacklink al hack forum organik hit kayseri escort mariobet girişMostbetslot sitelerideneme bonusu veren sitelertiktok downloadergrandpashabetdeneme bonusu veren sitelerescort1xbet giriştipobetstarzbetjojobetmatbetpadişahbetpadişahbetholiganbetİzmit escort