ਭਾਰਤ ਵਿੱਚ ਲੋਕ ਚਾਹ ਪੀਣਾ ਬਹੁਤ ਪਸੰਦ ਕਰਦੇ ਹਨ। ਇਸ ਲਈ ਤੁਸੀਂ ਦੇਖੋਗੇ ਕਿ ਤੁਹਾਨੂੰ ਭਾਰਤ ਦੇ ਹਰ ਗਲੀ-ਮੁਹੱਲੇ ‘ਚ ਚਾਹ ਦੇ ਸਟਾਲ ਜਾਂ ਦੁਕਾਨਾਂ ਆਸਾਨੀ ਨਾਲ ਮਿਲ ਜਾਣਗੀਆਂ। ਇੱਥੇ ਅਜਿਹੇ ਚਾਹ ਦੇ ਪ੍ਰੇਮੀ ਮਿਲ ਜਾਣਗੇ ਜਿਨ੍ਹਾਂ ਨੂੰ ਸਵੇਰੇ ਅੱਖ ਖੁਲ੍ਹਦਿਆਂ ਹੀ ਬੈਡ ‘ਤੇ ਚਾਹ ਚਾਹੀਦੀ ਹੈ। ਜੇਕਰ ਤੁਹਾਨੂੰ ਵੀ ਖਾਲੀ ਪੇਟ ਚਾਹ ਪੀਣ ਦੀ ਆਦਤ ਹੈ ਤਾਂ ਸਾਵਧਾਨ ਹੋ ਜਾਓ ਕਿਉਂਕਿ ਇਹ ਤੁਹਾਡੇ ਪੇਟ ਲਈ ਬਹੁਤ ਨੁਕਸਾਨਦਾਇਕ ਹੋ ਸਕਦਾ ਹੈ। ਜੇਕਰ ਤੁਸੀਂ ਸਵੇਰੇ ਖਾਲੀ ਪੇਟ ਚਾਹ ਜਾਂ ਕੌਫੀ ਪੀਣਾ ਪਸੰਦ ਕਰਦੇ ਹੋ ਤਾਂ ਇਸ ਦਾ ਸਿੱਧਾ ਅਸਰ ਤੁਹਾਡੇ ਪਾਚਨ ‘ਤੇ ਪੈਂਦਾ ਹੈ।
ਆਓ ਜਾਣਦੇ ਹਾਂ ਆਖਿਰ ਡਾਕਟਰ ਕਿਉਂ ਖਾਲੀ ਪੇਟ ਚਾਹ ਪੀਣ ਤੋਂ ਇਨਕਾਰ ਕਰਦੇ ਹਨ :-
ਨੀਂਦ ਦੀ ਕੰਮੀ
ਹੈਲਥਲਾਈਨ ‘ਚ ਛਪੀ ਇਕ ਰਿਪੋਰਟ ਮੁਤਾਬਕ ਜ਼ਿਆਦਾ ਚਾਹ ਜਾਂ ਦੇਰ ਰਾਤ ਚਾਹ ਪੀਣ ਨਾਲ ਨੀਂਦ ਦੀ ਕੰਮੀ ਹੋ ਜਾਂਦੀ ਹੈ। ਇਸ ਦੇ ਨਾਲ ਤੁਹਾਨੂੰ ਚਿੜਚਿੜਾ ਪਨ ਅਤੇ ਥਕਾਵਟ ਮਹਿਸੂਸ ਹੋਵੇਗੀ।
ਹੱਡੀਆਂ ਨੂੰ ਕਮਜ਼ੋਰ ਕਰਦਾ ਹੈ
ਜੇਕਰ ਤੁਸੀਂ ਰੋਜ਼ ਸਵੇਰੇ ਖਾਲੀ ਪੇਟ ਚਾਹ ਜਾਂ ਕੌਫੀ ਪੀਂਦੇ ਹੋ, ਤਾਂ ਇਸ ਨਾਲ ਹੱਡੀਆਂ ਅਤੇ ਜੋੜਾਂ ਵਿੱਚ ਦਰਦ ਹੁੰਦਾ ਹੈ। ਜਿਸ ਕਾਰਨ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ।
ਐਸੀਡਿਟੀ
ਖਾਲੀ ਪੇਟ ਚਾਹ ਪੀਣ ਨਾਲ ਪੇਟ ਵਿੱਚ ਐਸੀਡਿਟੀ ਹੁੰਦੀ ਹੈ, ਜਿਸ ਕਾਰਨ ਭੁੱਖ ਨਹੀਂ ਲੱਗਦੀ। ਪੇਟ ਵਿੱਚ ਐਸੀਡਿਟੀ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਇਸ ਲਈ ਸਵੇਰੇ ਖਾਲੀ ਪੇਟ ਚਾਹ ਬਿਲਕੁਲ ਵੀ ਨਹੀਂ ਪੀਣੀ ਚਾਹੀਦੀ।
ਪੋਸ਼ਣ ਦੀ ਘਾਟ
ਜੇਕਰ ਤੁਸੀਂ ਰੋਜ਼ਾਨਾ ਖਾਲੀ ਚਾਹ ਪੀਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ‘ਚ ਪੋਸ਼ਕ ਤੱਤਾਂ ਦੀ ਕਮੀ ਵੀ ਹੋ ਸਕਦੀ ਹੈ। ਜਿਸ ਕਾਰਨ ਤੁਹਾਨੂੰ ਭੁੱਖ ਘੱਟ ਲੱਗ ਸਕਦੀ ਹੈ।
ਦੰਦਾਂ ਲਈ ਨੁਕਸਾਨਦਾਇਕ
ਜਦੋਂ ਵੀ ਤੁਸੀਂ ਖਾਲੀ ਪੇਟ ਚਾਹ ਪੀਂਦੇ ਹੋ, ਤਾਂ ਇਹ ਤੁਹਾਡੇ ਸਰੀਰ ਅਤੇ ਦੰਦਾਂ ਲਈ ਸਿੱਧੇ ਤੌਰ ‘ਤੇ ਨੁਕਸਾਨਦੇਹ ਸਾਬਤ ਹੁੰਦੀ ਹੈ। ਖਾਲੀ ਪੇਟ ਚਾਹ ਪੀਣ ਨਾਲ ਦੰਦਾਂ ਦੇ ਪਰਲੇ ਨੂੰ ਨੁਕਸਾਨ ਪਹੁੰਚਦਾ ਹੈ। ਜਿਸ ਕਾਰਨ ਮਸੂੜਿਆਂ ਵਿੱਚ ਸੋਜ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਸਵੇਰੇ ਖਾਲੀ ਪੇਟ ਚਾਹ ਪੀਣ ਨਾਲ ਦੰਦਾਂ ਨੂੰ ਬਹੁਤ ਨੁਕਸਾਨ ਹੁੰਦਾ ਹੈ।