ਸ਼ਰਧਾਲੂਆਂ ਲਈ 20 ਮਈ ਨੂੰ ਖੋਲ੍ਹ ਦਿੱਤੇ ਜਾਣਗੇ ਸ਼੍ਰੀ ਹੇਮਕੁੰਟ ਸਾਹਿਬ ਦੇ ਕਪਾਟ

ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਮੁੱਖ ਸਕੱਤਰ ਐਸਐਸ ਸੰਧੂ ਨਾਲ ਮੁਲਾਕਾਤ ਕੀਤੀ  ਇਸ ਗੱਲਬਾਤ ਦੌਰਾਨ ਇਹ ਫ਼ੈਸਲਾ ਲਿਆ ਗਿਆ ਕਿ ਸੂਬਾ ਸਰਕਾਰ ਦੇ ਸਹਿਯੋਗ ਨਾਲ ਗੁਰਦੁਆਰਾ ਟਰੱਸਟ ਵੱਲੋਂ ਇਸ ਸਾਲ ਹੇਮਕੁੰਟ ਦੀ ਯਾਤਰਾ 20 ਮਈ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ ਉਥੇ ਹੀ ਇਸ ਵਾਰ ਚਾਰਧਾਮ ਯਾਤਰਾ ਦੀ ਸ਼ੁਰੂਆਤ 22 ਅਪ੍ਰੈਲ ਤੋਂ ਹੋਵੇਗੀ 

ਅਗਲੀ 20 ਮਈ ਨੂੰ ਸ਼੍ਰੀ ਹੇਮਕੁੰਟ ਸਾਹਿਬ ਦੇ ਕਪਾਟ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਜਾਣਗੇ  ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਦੀ ਹਾਜ਼ਰੀ ਹੋਈ ਕਮੇਟੀ ਦੀ ਬੈਠਕ 20 ਮਈ ਨੂੰ ਹੇਮਕੁੰਟ ਸਾਹਿਬ ਦੇ ਕਪਾਟ ਸ਼ਰਧਾਲੂਆਂ ਲਈ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਹੈ ਇਥੇ ਦੁਨੀਆ ਭਰ ਤੋਂ ਆਉਣ ਵਾਲੇ ਤੀਰਥ ਯਾਤਰੀਆਂ ਦੀ ਯਾਤਰਾ ਨੂੰ ਲੈ ਕੇ ਸਰਕਾਰ ਵੀ ਤਿਆਰੀਆਂ ਜੁਟੀ ਹੋਈ ਹੈ  ਸਰਕਾਰ ਨੂੰ ਉਮੀਦ ਹੈ ਕਿ ਚਾਰਧਾਮ ਯਾਤਰਾ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਇੱਕ ਨਵਾਂ ਰਿਕਾਰਡ ਬਣਾਏਗੀ ਬਦਰੀਨਾਥ ਅਤੇ ਕੇਦਾਰਨਾਥ ਧਾਮ ਦੇ ਕਪਾਟ ਖੁੱਲ੍ਹਣ ਦੀ ਤਾਰੀਕ ਤੈਅ ਹੋ ਗਈ ਹੈ ਬਦਰੀਨਾਥ ਦੇ 27 ਅਪ੍ਰੈਲ ਅਤੇ ਕੇਦਾਰਨਾਥ ਧਾਮ ਦੇ ਕਪਾਟ 25 ਅਪ੍ਰੈਲ ਨੂੰ ਖੁਲ੍ਹਣਗੇ