Sleep Loss Effects : ਨੀਂਦ ਡੇਲੀ ਲਾਈਫ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਇਸ ਨੂੰ ਪੂਰਾ ਕੀਤੇ ਬਿਨਾਂ, ਸਿਹਤਮੰਦ ਵਿਅਕਤੀ ਦਾ ਸਾਰਾ ਦਿਨ ਦਾ ਲਾਈਫ ਸਰਕਲ ਸਿਹਤਮੰਦ ਨਹੀਂ ਮੰਨਿਆ ਜਾਂਦਾ ਹੈ। ਹਰ ਵਿਅਕਤੀ ਨੂੰ 7 ਤੋਂ 8 ਘੰਟੇ ਸੌਣਾ ਚਾਹੀਦਾ ਹੈ। ਕਈ ਅਧਿਐਨਾਂ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਵਿਅਕਤੀ ਨੂੰ ਰਾਤ ਨੂੰ 7 ਤੋਂ 8 ਘੰਟੇ ਦੀ ਨੀਂਦ ਜ਼ਰੂਰ ਲੈਣੀ ਚਾਹੀਦੀ ਹੈ। ਘੱਟ ਨੀਂਦ ਲੈਣ ਵਾਲੇ ਲੋਕਾਂ ਵਿੱਚ ਚਿੰਤਾ, ਡਿਪਰੈਸ਼ਨ ਅਤੇ ਹੋਰ ਮਾਨਸਿਕ ਬਿਮਾਰੀਆਂ ਦੇਖੀਆਂ ਜਾਂਦੀਆਂ ਹਨ। ਇਸ ਦੇ ਨਾਲ ਹੀ ਹੁਣ ਇੱਕ ਨਵੇਂ ਅਧਿਐਨ ਨੇ ਘੱਟ ਨੀਂਦ ਲੈਣ ਵਾਲਿਆਂ ਲਈ ਹੋਰ ਚਿੰਤਾ ਵਧਾ ਦਿੱਤੀ ਹੈ। ਹੁਣ ਸਾਹ ਦੀ ਬਿਮਾਰੀ ਨਾਲ ਨੀਂਦ ਦਾ ਲਿੰਕ ਸਾਹਮਣੇ ਆ ਗਿਆ ਹੈ।
ਘੱਟ ਸੌਣ ‘ਤੇ ਰਹਿੰਦਾ ਹੈ ਦਮੇ (Asthama) ਦੇ ਰੋਗ ਦਾ ਖਤਰਾ
ਹਾਲ ਹੀ ਵਿੱਚ ਘੱਟ ਨੀਂਦ ਲੈਣ ਵਾਲਿਆਂ ਬਾਰੇ ਇੱਕ ਅਧਿਐਨ ਕੀਤਾ ਗਿਆ ਸੀ। ਅਧਿਐਨ ਵਿੱਚ ਨੀਂਦ ਦੇ ਪੈਟਰਨ ਦੇਖੇ ਗਏ। ਖੋਜਕਾਰਾਂ ਨੇ ਦੱਸਿਆ ਕਿ ਜਿਹੜੇ ਲੋਕ ਘੱਟ ਸੌਂ ਰਹੇ ਸਨ। ਉਨ੍ਹਾਂ ਨੂੰ ਸਾਧਾਰਨ ਲੋਕਾਂ ਨਾਲੋਂ ਸਾਹ ਦੀਆਂ ਬਿਮਾਰੀਆਂ ਦਾ ਜ਼ਿਆਦਾ ਖ਼ਤਰਾ ਸੀ। ਉਨ੍ਹਾਂ ਵਿੱਚ ਦਮੇ ਦੀ ਬਿਮਾਰੀ (Asthama) ਦਾ ਖ਼ਤਰਾ ਵੱਧ ਗਿਆ ਸੀ। ਅਜਿਹੇ ‘ਚ ਇਹ ਜਾਣਨਾ ਜ਼ਰੂਰੀ ਹੈ ਕਿ ਅਸਥਮਾ ਕੀ ਹੈ ਅਤੇ ਇਸ ਤੋਂ ਕਿਵੇਂ ਰਾਹਤ ਮਿਲ ਸਕਦੀ ਹੈ।
ਕੀ ਹੈ ਅਸਥਮਾ ??
ਜ਼ਿੰਦਾ ਰਹਿਣ ਲਈ, ਵਿਅਕਤੀ ਵਾਤਾਵਰਣ ਤੋਂ ਆਕਸੀਜਨ ਲੈਂਦਾ ਹੈ ਅਤੇ ਕਾਰਬਨ ਡਾਈਆਕਸਾਈਡ ਛੱਡਦਾ ਹੈ। ਆਕਸੀਜਨ ਸਮੇਤ ਹੋਰ ਗੈਸਾਂ ਨੱਕ ਅਤੇ ਮੂੰਹ ਰਾਹੀਂ ਜਾਂਦੀਆਂ ਹਨ। ਹਵਾ ਦੀ ਪਾਈਪ ਨੱਕ ਵਿੱਚੋਂ ਲੰਘਦੀ ਹੈ, ਜੋ ਫੇਫੜਿਆਂ ਵਿੱਚ ਆਕਸੀਜਨ ਪਹੁੰਚਾਉਂਦੀ ਹੈ। ਜਦੋਂ ਵੀ ਸਾਹ ਨਲੀ ਵਿੱਚ ਕਿਸੇ ਜਾਨਵਰ, ਕੱਪੜਿਆਂ, ਜ਼ੁਕਾਮ ਜਾਂ ਕਿਸੇ ਹੋਰ ਤਰੀਕੇ ਨਾਲ ਐਲਰਜੀ ਹੁੰਦੀ ਹੈ ਤਾਂ ਸਾਹ ਨਲੀ ਸੁੰਗੜਨ ਲੱਗ ਜਾਂਦੀ ਹੈ ਜਾਂ ਇਸ ਕਾਰਨ ਫੇਫੜੇ ਕੰਮ ਕਰਨਾ ਬੰਦ ਕਰ ਦਿੰਦੇ ਹਨ ਤਾਂ ਇਸ ਸਮੱਸਿਆ ਨੂੰ ਦਮੇ ਦਾ ਰੋਗ ਕਿਹਾ ਜਾਂਦਾ ਹੈ।
ਕਿਦਾਂ ਕਰਨਾ ਚਾਹੀਦਾ ਹੈ ਬਚਾਅ
ਅਜਵਾਇਨ ਨੂੰ ਪਾਣੀ ਵਿੱਚ ਉਬਾਲ ਕੇ ਭਾਪ, ਪ੍ਰਾਣਾਯਾਮ, ਅਨੁਲੋਮ-ਵਿਲੋਮ, ਯੋਗਾ ਜਿਵੇਂ ਕਪਾਲਭਾਤੀ, ਬਲੈਕ ਕੌਫੀ ਪੀਣਾ, ਅਦਰਕ ਦਾ ਸੇਵਨ, ਸਹੀ ਨੀਂਦ ਲੈਣਾ, ਪੌਸ਼ਟਿਕ ਆਹਾਰ, ਘੱਟ ਠੰਡੀਆਂ ਚੀਜ਼ਾਂ ਖਾਣ ਨਾਲ ਦਮੇ ਤੋਂ ਬਚਿਆ ਜਾ ਸਕਦਾ ਹੈ। ਜੇਕਰ ਕੋਈ ਸਮੱਸਿਆ ਹੈ ਤਾਂ ਡਾਕਟਰ ਨੂੰ ਦਿਖਾਉਣ ਦੀ ਲੋੜ ਹੈ।