ਜੈ ਮਾਂ ਛਿੰਨਮਸਤਿਕਾ ਸੇਵਾ ਸੁਸਾਇਟੀ ਵੱਲੋਂ 25 ਬੱਸਾਂ ਦਾ ਕਾਫ਼ਲਾ ਰਵਾਨਾ

 

 

ਜਲੰਧਰ (ਵਿੱਕੀ ਸੂਰੀ) : ਜੈ ਮਾਂ ਛਿੰਨਮਸਤਿਕਾ ਸੇਵਾ ਸੁਸਾਇਟੀ ਵਲੋਂ 20ਵਾਂ ਸਾਲਾਨਾ ਜਾਗਰਣ,ਲਾਲਾ ਜਗਤ ਨਾਰਾਇਣ,ਧਰਮਸ਼ਾਲਾ, ਚਿੰਤਪੁਰਨੀ ਵਿਖੇ ਬੜੀ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ ਇਸ ਦੋਰਾਨ ਹਜਾਰਾ ਦੀ ਗਿਣਤੀ ’ਚ ਸੰਗਤਾ ਨੂੰ ਜਾਗਰਣ ਤੇ ਲਿਜਾਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਅਤੇ ਅੱਜ ਸਵੇਰੇ ਵੈਲਕਮ ਪੰਜਾਬ ਦੇ ਦਫਤਰ ’ਚ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੀਤਾ ਗਿਆ | ਜਿਸ ਵਿਚ ਜਾਣ ਵਾਲੀਆਂ ਸਾਰੀਆਂ ਸੰਗਤਾਂ ਨੇ ਲੰਗਰ ਛਕਿਆ |ਇਸ ਮੌਕੇ ਖ਼ਾਸ ਤੋਰ ਤੇ ਸਾਬਕਾ MLA ਸੁਸ਼ੀਲ ਕੁਮਾਰ ਰਿੰਕੂ ,ਬਾਲੀਵੁੱਡ ਐਕਟਰ ਵਰਿੰਦਰ ਸਿੰਘ ਘੁੰਮਣ,ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ, ਚੀਫ਼ ਐਡੀਟਰ ਅਮਰਪ੍ਰੀਤ ਸਿੰਘ,ਦਵਿੰਦਰ ਕੁਮਾਰ(ਗੋਲਾ ), ਐਡਵੋਕੇਟ ਸੰਦੀਪ ਵਰਮਾ , ਰਾਜਿੰਦਰ ਬੇਰੀ ,ਮਹਿੰਦਰ ਸਿੰਘ ਲਾਲਾ, ਸੰਦੀਪ ਵਰਮਾ , ਕਮਲ ਜੀਤ ਸਿੰਘ ਭਾਟੀਆ , ਨਵਦੀਪ ਭਾਰਦਵਾਜ (ਮੰਦਿਰ ਬਗਲਾਮੁਖੀ) ਰਜੇਸ਼ ਲੂਥਰ ,ਨੀਲ ਕੰਠ ਜੱਜ ,ਮਨੋਜ ਵੜਿੰਗ ਵਲੋਂ ਨਾਰੀਅਲ ਤੋੜ ਕੇ ਬੱਸਾਂ ਦੀ ਰਵਾਨਗੀ ਕੀਤੀ ।

 

ਪੰਡਿਤ ਅਸ਼ਵਨੀ ਡੋਗਰਾ ਵੱਲੋਂ ਨਾਵਗ੍ਰਹਿ ਪੂਜਾ ਕੀਤੀ ਗਈ ਅਤੇ ਰੀਤੂ ਸ਼ਰਮਾ ਨੇ ਆਪਣੀ ਭਜਨ ਮੰਡਲੀ ਨਾਲ ਮਾਤਾ ਦੀਆਂ ਭੇਟਾ ਗਾ ਕੇ ਆਈਆ ਸੰਗਤਾਂ ਨੂੰ ਪ੍ਰਮਾਤਮਾ ਦੇ ਨਾਮ ਨਾਲ ਜੋੜਿਆ |

 

ਸਾਬਕਾ MLA ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਕੇ ਸ. ਮਨਜੀਤ ਸਿੰਗ ਟੀਟੂ ਇਸ ਇਲਾਕੇ ਦੀ ਸ਼ਾਨ ਹਨ ਇਹਨਾਂ ਨੂੰ ਹਮੇਸ਼ਾਂ ਹੀ ਧਾਰਮਿਕ ਤੇ ਸਮਾਜਿਕ ਕੰਮਾਂ ਵਿਚ ਅੱਗੇ ਦੇਖਿਆ ਗਿਆ ਹੈ |ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਹੈ ਕੇ ਇਹ ਕਾਰਜ ਇਸੇ ਤਾਰਾ ਹਮੇਸ਼ਾਂ ਹੀ ਕਰਦੇ ਰਹਿਣ।

 

ਬਾਲੀਵੁੱਡ ਐਕਟਰ ਵਰਿੰਦਰ ਸਿੰਘ ਘੁੰਮਣ ਨੇ ਕਿਹਾ ਕਿ ਅਸੀਂ ਕਿਸੇ ਵੀ ਲੀਡਰ ਨੂੰ ਧਾਰਮਿਕ ਤੇ ਸਮਾਜਿਕ ਕੰਮਾਂ ਵਿਚ ਐਨੀ ਰੂਚੀ ਲੈਂਦੇ ਹੋਏ ਨਹੀਂ ਦੇਖਿਆ ਪਰ ਸ. ਮਨਜੀਤ ਸਿੰਘ ਟੀਟੂ ਵਿੱਚ ਇਹ ਸਾਰੇ ਗੁਣ ਹਨ ਉਹ ਹਮੇਸ਼ਾ ਹੀ ਧਾਰਮਿਕ ਅਤੇ ਸਮਾਜਿਕ ਕੰਮਾਂ ਵਿਚ ਖੜੇ ਮਿਲਦੇ ਹਨ |

 

ਉਨ੍ਹਾਂ ਕਿਹਾ ਕਿ ਹਰ ਸਾਲ ਮਾਤਾ ਰਾਣੀ ਦਾ ਜਾਗਰਣ ਬਹੁਤ ਹੀ ਧੂਮ ਥਾਮ ਨਾਲ ਮਨਾਇਆ ਜਾਂਦਾ ਹੈ ਅਤੇ ਪੰਡਾਲ ਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਸਜਾਇਆ ਜਾਂਦਾ ਹੈ ਇਸ ਦੋਰਾਨ ਰਸਤੇ ਵਿੱਚ ਥਾਂ ਥਾਂ ਤੇ ਸੰਗਤਾਂ ਲਈ ਲੰਗਰ ਵੀ ਲਗਇਆ ਜਾਂਦਾ ਹੈ ਅਤੇ ਉਹਨਾਂ ਦੀ ਹਰ ਇਕ ਜਰੂਰਤ ਦਾ ਧਿਆਨ ਰੱਖਿਆ ਜਾਂਦਾ ਹੈ |

 

ਇਸ ਮੌਕੇ ਖਾਸ ਤੋਰ ਤੇ ਤਰਲੋਚਨ ਸਿੰਘ ਛਾਬੜਾ ,ਗੁਰਜੀਤ ਸਿੰਘ ਪੋਪਲੀ, ਜੋੜਾ ,ਸੁਖਜਿੰਦਰ ਸਿੰਘ ਅਲੱਗ, ਨਵਜੋਤ ਮਾਲਟਾ , ਨਰਿੰਦਰ ਨੰਦਾ ,ਜੀਵਨ ਜੋਤਿ ਟੰਡਨ ,ਨੀਰਜ ਮੱਕੜ ,ਵਿੱਕੀ ਸੂਰੀ ,ਦਵਿੰਦਰ ਸਿੰਘ ਬੰਟੀ ,ਗੁਰਸ਼ਰਨ ਸਿੰਘ ਸ਼ਨੂ , ਪੱਪੂ ਜੀ ,ਰਮੇਸ਼ ਮੇਸ਼ੀ , ਲਾਲੀ , ਸੋਨੂੰ ਬਾਬਾ ,ਗੋਰੀ ਪਤੰਗਾ ਵਾਲੇ ਅਤੇ ਹੋਰ ਸਾਥੀ ਵੀ ਮੌਜੂਦ ਸਨ।

hacklink al hack forum organik hit kayseri escort deneme bonusu veren siteler deneme bonusu veren siteler canlı casino siteleri grandpashabet grandpashabet Mostbetdeneme bonusu veren sitelerMostbetSnaptikgrandpashabetgrandpashabetmarsbahisSekabetbets10Paribahisbahsegel yeni girişjojobetCasibom casibombahiscasino girişmatadorbetgamdom girişmobil ödeme bozdurmakocaeli escortsahabetpulibet girişjojobetjojobet