04/28/2024 1:13 PM

ਪੰਜਾਬ ’ਚ ਵਧੇਗੀ ਤਪਿਸ਼

ਲੁਧਿਆਣਾ – ਗਰਮੀ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸੋਮਵਾਰ ਨੂੰ ਵਧੇਰੇ ਤਪਿਸ਼ ਰਹੀ ਅਤੇ ਤਾਪਮਾਨ ’ਚ ਵੀ 0.8 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਜਦਕਿ ਸੂਬੇ ’ਚ ਇਹ ਸਾਧਾਰਨ ਨਾਲੋਂ 2.4 ਡਿਗਰੀ ਸੈਲਸੀਅਸ ਵੱਧ ਰਿਹਾ।ਸੂਬੇ ’ਚ ਸੋਮਵਾਰ ਸਭ ਤੋ ਵੱਧ ਤਾਪਮਾਨ ਫਰੀਦਕੋਟ ਦਾ 37.7 ਡਿਗਰੀ ਸੈਲਸੀਅਸ ਰਿਹਾ। ਇਸੇ ਤਰ੍ਹਾਂ ਘੱਟ ਤੋ ਘੱਟ ਤਾਪਮਾਨ ’ਚ ਵੀ 0.7 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਅਤੇ ਸੂਬੇ ’ਚ ਸਭ ਤੋਂ ਘੱਟ ਤਾਪਮਾਨ ਬੁੱਧ ਸਿੰਘ ਵਾਲਾ (ਮੋਗਾ) ਦਾ 13.2 ਡਿਗਰੀ ਸੈਲਸੀਅਸ ਰਿਹਾ।ਆਉਣ ਵਾਲੇ ਦਿਨਾਂ ’ਚ ਮੌਸਮ ਆਮ ਤੌਰ ’ਤੇ ਖੁਸ਼ਕ ਰਹਿਣ ਅਤੇ ਵੱਧ ਤੋਂ ਵੱਧ ਤਾਪਮਾਨ ’ਚ 38 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ, ਜਦਕਿ ਘੱਟ ਤੋਂ ਘੱਟ ਤਾਪਮਾਨ 19 ਡਿਗਰੀ ਸੈਲਸੀਅਸ ਰਹਿ ਸਕਦਾ ਹੈ। ਇਸ ਤੋਂ ਇਲਾਵਾ ਅਜੇ ਮੀਂਹ ਪੈਣ ਦੇ ਆਸਾਰ ਵੀ ਨਹੀਂ ਹਨ।