ਭਗਵੰਤ ਮਾਨ ਸਰਕਾਰ ਵੱਲੋਂ ਅੱਜ ਇੱਕ ਟੌਲ ਪਲਾਜ਼ਾ ਬੰਦ ਕਰਵਾ ਦਿੱਤਾ ਗਿਆ ਹੈ। ਪਟਿਆਲਾ-ਸਮਾਣਾ ਰੋਡ ਉਪਰ ਟੌਲ ਪਲਾਜ਼ਾ ਅੱਜ ਬੰਦ ਹੋ ਗਿਆ ਗਿਆ। ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਇਹ 9ਵਾਂ ਟੋਲ ਪਲਾਜ਼ਾ ਹੈ ਜਿਸ ਨੂੰ ‘ਆਪ’ ਸਰਕਾਰ 2022 ‘ਚ ਸੱਤਾ ‘ਚ ਆਉਣ ਤੋਂ ਬਾਅਦ ਬੰਦ ਕੀਤਾ ਗਿਆ ਹੈ।
ਦੱਸ ਦਈਏ ਕਿ ਪੰਜਾਬ ਅੰਦਰ ਟੌਲ ਪਲਾਜ਼ਿਆਂ ਦੀ ਮਿਆਦ ਖਤਮ ਹੋਣ ਮਗਰੋਂ ਵੀ ਇਨ੍ਹਾਂ ਨੂੰ ਹੋਰ ਸਮਾਂ ਦਿੱਤਾ ਜਾ ਰਿਹਾ ਸੀ। ਭਗਵੰਤ ਮਾਨ ਸਰਕਾਰ ਨੇ ਇਲਜ਼ਾਮ ਲਾਏ ਸੀ ਕਿ ਪਿਛਲੀਆਂ ਸਰਕਾਰਾਂ ਟੌਲ ਕੰਪਨੀਆਂ ਨਾਲ ਮਿਲ ਕੇ ਲੋਕਾਂ ਦੀ ਲੁੱਟ ਕਰਵਾ ਰਹੀਆਂ ਸੀ। ਇਸ ਲਈ ਕਿਸੇ ਵੀ ਟੌਲ ਕੰਪਨੀ ਨੂੰ ਹੋਰ ਸਮਾਂ ਨਹੀਂ ਦਿੱਤਾ ਜਾਏਗਾ।