ਜਲੰਧਰ. (ਅਮਰਜੀਤ ਸਿੰਘ) ਪੱਤਰਕਾਰ ਪ੍ਰੈਸ ਐਸੋਸੀਏਸ਼ਨ (ਰਜਿ) ਵਲੋਂ ਗੁਰੂਦੁਆਰਾ ਦੁੱਖ ਨਿਵਾਰਨ ਸਾਹਿਬ ਜੀ.ਟੀ.ਬੀ ਨਗਰ ਜਲੰਧਰ ਵਿਖ਼ੇ 16-04-2023 ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਖੂਨ ਦਾਨ ਕੈਂਪ ਲਗਾਇਆ ਜਾ ਰਿਹਾ ਹੈ। ਜਿਸ ਵਿਚ ਹਾਜ਼ਰੀ ਭਰਨ ਲਈ ਆਪ ਸਭ ਨੂੰ ਹਾਰਦਿਕ ਸੱਦਾ ਦਿਤਾ ਜਾਂਦਾ ਹੈ, ਪੱਤਰਕਾਰ ਐਸੋਸੀਏਸ਼ਨ ਵਲੋਂ ਸਮੇਂ-ਸਮੇਂ ਤੇ ਹੋਰ ਵੀ ਇਸ ਤਰ੍ਹਾਂ ਸਮਾਜ ਸੇਵਾ ਲਈ ਵਧੀਆ ਉਪਰਾਲੇ ਕੀਤੇ ਜਾਣਗੇ। ਪੱਤਰਕਾਰ ਐਸੋਸੀਏਸ਼ਨ ਆਪ ਦਾ ਦਿਲੋਂ ਸਹਿਯੋਗ ਮੰਗਦੀ ਹੈ। ਪਤਰਕਾਰਾ ਭਰਾਵਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਵਧ ਤੋਂ ਵਧ ਕੈਂਪ ਵਿੱਚ ਆਕੇ ਆਪਣਾ ਯੋਗਦਾਨ ਪਾਉਣ, ਤੇ ਇਸ ਖੂਨ ਦਾਨ ਕੈਂਪ ਵਿਚ ਖੂਨਦਾਨ ਕੀਤਾ ਜਾਵੇ। ਪੱਤਰਕਾਰ ਐਸੋਸ਼ੀਏਸ਼ਨ ਦੇ ਚੇਅਰਮੈਨ ਸ ਕੁਲਪ੍ਰੀਤ ਸਿੰਘ ਵੱਲੋਂ ਕਿਹਾ ਗਿਆ ਕਿ ਖੂਨਦਾਨ ਮਹਾ ਦਾਨ ਹੈ। ਕੈਂਪ ਇਸ ਲਈ ਲਗਾਇਆ ਜਾ ਰਿਹਾ ਹੈ ਕਿ ਹਰ ਇੱਕ ਆਦਮੀ ਨੂੰ ਖੂਨ ਦੀ ਜ਼ਰੂਰਤ ਪੈਂਦੀ ਹੈ, ਹਰ ਇੱਕ ਆਦਮੀ ਨੂੰ ਖੂਨ ਦੀ ਘਾਟ ਹੋਣ ਕਾਰਨ ਕਈ ਮੁਸੀਬਤਾਂ ਝੱਲਣੀਆਂ ਪੈਂਦੀਆਂ ਹਨ ਇਸ ਲਈ ਖੂਨ ਦਾਨ ਕੀਤਾ ਜਾਵੇ। ਆਪ ਸਭ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਹਰ ਇੱਕ ਆਦਮੀ ਖੂਨ ਦਾਨ ਕਰੇ। ਤਾਂ ਕਿ ਹੋਰ ਕਿਸੇ ਦੇ ਕੰਮ ਆ ਸਕੇ। ਇਸ ਮੌਕੇ ਤੇ ਪ੍ਰਧਾਨ ਰਾਜ ਕੁਮਾਰ ਸੂਰੀ, ਜਰਨਲ ਸਕੱਤਰ ਅਮਿਤ ਗਾਂਧੀ, ਅਮਰਜੀਤ ਸਿੰਘ,ਅਸ਼ੋਕ ਹਿਬਾ,ਇੰਦਰਜੀਤ ਸਿੰਘ,ਸਤੀਸ਼ ਕੁਮਾਰ,ਨਿਰਮਲ ਸੋਨੂੰ,ਅਭਯ,ਮੋਹਨ ਲਾਲ,ਵਿਨੋਦ,ਸਾਹਿਲ,ਰਾਹੁਲ, ਅਤੇ ਹੋਰ ਪੱਤਰਕਾਰ ਵੀ ਹਾਜ਼ਰ ਸਨ।