ਫਲਾਈਟ ‘ਚ ਯਾਤਰੀਆਂ ਨੂੰ ਪਇਆ ਭੜਥੂ, ਸਫ਼ਰ ਕਰਨਾ ਵੀ ਹੋਇਆ ਔਖਾ

ਪੰਜਾਬ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅਹਿਮਦਾਬਾਦ ਜਾ ਰਹੀ ਇੰਡੀਗੋ ਦੀ ਉਡਾਣ ਦੇ ਯਾਤਰੀਆਂ ਨੂੰ 2 ਘੰਟੇ ਦੇ ਸਫਰ ਦੌਰਾਨ ਮੱਛਰਾਂ ਨੇ ਭੜਥੂ ਪਾ ਦਿੱਤੇ, ਜਿਸ ਕਰਕੇ ਸਾਰੀ ਯਾਤਰਾ ਦੌਰਾਨ ਯਾਤਰੀ ਪ੍ਰੇਸ਼ਾਨ ਰਹੇ

ਸਫਰ ਦੌਰਾਨ ਯਾਤਰੀਆਂ ਨੇ ਇਸ ਦੀ ਸ਼ਿਕਾਇਤ ਸਟਾਫ ਦੇ ਨਾਲਨਾਲ ਏਅਰਲਾਈਨਜ਼ ਨੂੰ ਵੀ ਕੀਤੀ। ਜਿਸ ਤੋਂ ਬਾਅਦ ਏਅਰਲਾਈਨਜ਼ ਨੇ ਇਸ ਲਈ ਮੁਆਫੀ ਮੰਗੀ ਅਤੇ ਭਵਿੱਖ ਇਸ ਦਾ ਧਿਆਨ ਰੱਖਣ ਦਾ ਵਾਅਦਾ ਵੀ ਕੀਤਾ ਹੈ

ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਹਵਾਈ ਅੱਡੇ ਤੋਂ ਅਹਿਮਦਾਬਾਦ ਲਈ ਉਡਾਣ ਨੰਬਰ 6E645 ਬੀਤੀ ਰਾਤ 8 ਵਜੇ ਰਵਾਨਾ ਹੋਈ ਅਤੇ ਰਾਤ 10:15 ਵਜੇ ਅਹਿਮਦਾਬਾਦ ਪਹੁੰਚੀ ਅਹਿਮਦਾਬਾਦ ਦੇ ਹੋਮਿਓਪੈਥਿਕ ਡਾਕਟਰ ਕਰਰ ਮਜੂਮਦਾਰ ਨੇ ਸ਼ਿਕਾਇਤ ਕੀਤੀ ਕਿ ਫਲਾਈਟ ਮੱਛਰਾਂ ਨਾਲ ਭਰੀ ਹੋਈ ਸੀ, ਜਿਸ ਕਾਰਨ ਇਹ ਯਾਤਰਾ ਸੁਖਾਵੀਂ ਨਹੀਂ ਰਹੀ