ਅਮੀਰ ਬਣਨ ਦੇ ਲਾਲਚ ‘ਚ ਔਰਤ ਦੀ ‘ਬਲੀ’ ਦੇਣ ਦੀ ਕੋਸ਼ਿਸ਼, ਪੁਲਿਸ ਵੱਲੋਂ 2 ਵਿਅਕਤੀ ਕਾਬੂ

ਫਤਿਹਗੜ੍ਹ ਸਾਹਿਬ ਪੁਲਿਸ ਨੇ 24 ਘੰਟੇ ਅੰਦਰ ਇਕ ਮਹਿਲਾ ਦੀ ਹੱਤਿਆ ਦੀ ਕੋਸ਼ਿਸ਼ ਦੀ ਗੁੱਥੀ ਨੂੰ ਸੁਲਝਾ ਲਿਆ ਹੈ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਮੁਤਾਬਕ ਮੁਲਜ਼ਮਾਂ ਨੇ ਅਮੀਰ ਹੋਣ ਲਈ ਨਹਿਰ ਕੋਲ ਇਕ ਮਹਿਲਾ ਦੀ ਬਲੀ ਦੇਣ ਦੀ ਕੋਸ਼ਿਸ਼ ਕੀਤੀ ਸੀ ਉਨ੍ਹਾਂ ਨੇ ਗਰਦਨਤੇ ਦਾਤਰ ਨਾਲ ਹਮਲਾ ਕਰਕੇ ਉਸ ਨੂੰ ਮਰਿਆ ਸਮਝ ਕੇ ਸੁੱਟ ਦਿੱਤਾ ਸੀ

ਆਈਜੀ ਰੂਪਨਗਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਤੇ ਐੱਸਐੱਸਪੀ ਫਤਿਹਗੜ੍ਹ ਸਾਹਿਬ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਘਟਨਾ 19 ਅਪ੍ਰੈਲ ਦੀ ਹੈ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਕ ਅਧਖੜ ਉਮਰ ਦੀ ਮਹਿਲਾ ਨੂੰ ਅਣਪਛਾਤੇ ਲੋਕਾਂ ਨੇ ਜਾਨ ਤੋਂ ਮਾਰਨ ਦੀ ਨੀਅਤ ਨਾਲ ਉਸ ਤੇ ਹਮਲਾ ਕੀਤਾ। ਸੀਆਈਏ ਸਰਹਿੰਦ ਦੀ ਟੀਮ ਨੇ ਸੰਯੁਕਤ ਤੌਰ ਤੇ ਜਾਂਚ ਕਰਕੇ ਕੁਝ ਘੰਟਿਆਂ ਵਿਚ ਮੁਲਜ਼ਮ ਕੁਲਦੀਪ ਸਿੰਘ ਤੇ ਜਸਵੀਰ ਸਿੰਘ ਉਰਫ ਜੱਸੀ ਵਾਸੀ ਪਿੰਡ ਫਿਰੋਜ਼ਪੁਰ (ਫਤਿਹਗੜ੍ਹ ਸਾਹਿਬ) ਦੇ ਥਾਣਾ ਅਮਲੋਹ ਇਲਾਕੇ ਤੋਂ ਗ੍ਰਿਫਤਾਰ ਕਰ ਲਿਆ ਸੀ। ਉਨ੍ਹਾਂ ਖਿਲਾਫ ਫਤਿਹਗੜ੍ਹ ਥਾਣਾ ਵਿਚ ਵੱਖਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ

ਆਈਜੀ ਭੁੱਲਰ ਨੇ ਦੱਸਿਆ ਕਿ ਪੁਲਿਸ ਨੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਵੇਂ ਪਿੰਡਾਂ ਵਿਚ ਜਾ ਕੇ ਸਾਈਕਲ ਸ਼ੋਅ ਦਿਖਾਉਣ ਦਾ ਕੰਮ ਕਰਦੇ ਸਨ। ਇਨ੍ਹਾਂ ਨੇ ਲਗਭਗ 18 ਮਹੀਨੇ ਪਹਿਲਾਂ ਮਹਿਲਾ ਬਲਵੀਰ ਕੌਰ ਦੇ ਪਿੰਡ ਫਰੋਰ ਵਿਚ ਸਾਈਕਲ ਸ਼ੋਅ ਕੀਤਾ ਸੀ। ਜਿਥੇ ਬਲਵੀਰ ਕੌਰ ਦੇ ਬੇਟੇ ਧਰਮਪ੍ਰੀਤ ਨਾਲ ਉਸ ਦੀ ਦੋਸਤੀ ਹੋ ਗਈ ਤੇ ਉਹ ਉਸ ਦੇ ਘਰ ਜਾਣ ਲੱਗਾ। 18 ਅਪ੍ਰੈਲ ਨੂੰ ਬਲਵੀਰ ਕੌਰ ਮੁਲਜ਼ਮਾਂ ਕੁਲਦੀਪ ਸਿੰਘ ਤੇ ਜਸਵੀਰ ਸਿੰਘ ਨਾਲ ਇਕ ਬਾਈਕ ਤੇ ਫਿਰੋਜ਼ਪੁਰ ਪਿੰਡ ਵਿਚ ਕਿਸੇ ਤਾਂਤ੍ਰਿਕ ਕੋਲ ਜਾ ਰਹੀ ਸੀ। ਦੁਪਹਿਰ ਬਾਅਦ ਲਗਭਗ 3 ਵਜੇ ਕੁਲਦੀਪ ਸਿੰਘ ਤੇ ਜਸਵੀਰ ਸਿੰਘ ਨੇ ਬਲਬੀਰ ਕੌਰ ਨੂੰ ਨਹਿਰ ਦੀ ਪਟੜੀ ਤੇ ਲਿਜਾ ਕੇ ਉਸ ਦੇ ਸਿਰ ਤੇ ਲੋਹੇ ਦੀ ਦਾਤਰ ਨਾਲ ਕਈ ਵਾਰ ਕੀਤੇ ਤੇ ਉਸ ਨੂੰ ਮਰਿਆ ਸਮਝ ਭੱਜ ਗਏ

ਆਈਜੀ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਕਿ ਕੁਲਦੀਪ ਸਿੰਘ ਤੇ ਜਸਵੀਰ ਸਿੰਘ ਉਰਫ ਜੱਸੀ ਇਕ ਤਾਂਤ੍ਰਿਕ ਕੋਲ ਜਾਂਦੇ ਸਨ, ਜੋ ਉਨ੍ਹਾਂ ਨੂੰ ਕਹਿੰਦਾ ਸੀ ਕਿ ਜੇਕਰ ਉਹ ਕਿਸੇ ਮਹਿਲਾ ਦੀ ਬਲੀ ਦੇਣਗੇ ਤਾਂ ਉਹ ਬਹੁਤ ਅਮੀਰ ਹੋ ਜਾਣਗੇ ਉਨ੍ਹਾਂ ਨੂੰ ਦਿਹਾੜੀ ਕਰਨ ਦੀ ਲੋੜ ਨਹੀਂ ਪਵੇਗੀ, ਉਨ੍ਹਾਂ ਦੀਆਂ ਫੈਕਟਰੀਆਂ ਬਣ ਜਾਣਗੀਆਂ ਦੋਵਾਂ ਨੇ ਮਿਲ ਕੇ ਘਟਨਾ ਨੂੰ ਅੰਜਾਮ ਦਿੱਤਾ ਹੁਣ ਪੁਲਿਸ ਤਾਂਤ੍ਰਿਕ ਦੀ ਭਾਲ ਕਰ ਰਹੀ ਹੈ

hacklink al hack forum organik hit kayseri escort mariobet girişMostbetslot sitelerideneme bonusu veren sitelertiktok downloadergrandpashabetdeneme bonusu veren sitelerescort1xbet girişstarzbetİzmit escortbahiscom giriş güncelparibahis giriş güncelextrabet giriş güncelpadişahbet güncelpadişahbet girişonwin