ਏਐੱਸਆਈ ਦੀ ਸ਼ੱਕੀ ਹਾਲਾਤਾਂ ‘ਚ ਮੌ.ਤ, ਜਾਂਚ ‘ਚ ਜੁਟੀ ਪੁਲਿਸ

ਬਟਾਲਾ ਦੇ ਵਾਲੀਆ ਇਨਕਲੇਵ ਵਿਚ ਵੀਰਵਾਰ ਸ਼ਾਮ ਨੂੰ ਇਕ ਸਫਾਰੀ ਗੱਡੀ ਵਿਚ ਗੋਲੀ ਲੱਗਣ ਨਾਲ ਪੰਜਾਬ ਪੁਲਿਸ ਦੇ ਏਐੱਸਆਈ ਦੀ ਮੌਤ ਹੋ ਗਈ ਉਸ ਦੀ ਲਾਸ਼ ਕਾਰ ਵਿਚ ਮਿਲੀ ਨਾਲ ਹੀ ਇਕ ਅਸਾਲਟ ਰਾਈਫਲ ਵੀ ਮਿਲੀ ਹੈ ਲਾਸ਼ ਚਾਲਕ ਦੇ ਨਾਲ ਵਾਲੀ ਸੀਟਤੇ ਸੀ ਪੁਲਿਸ ਅਜੇ ਇਸ ਨਤੀਜੇਤੇ ਨਹੀਂ ਪਹੁੰਚ ਸਕੀ ਹੈ ਕਿ ਏਐੱਸਆਈ ਨੇ ਆਤਮਹੱਤਿਆ ਕੀਤੀ ਹੈ ਜਾਂ ਕਿਸੇ ਨੇ ਉਸ ਦੀ ਹੱਤਿਆ ਕੀਤੀ ਹੈ

ਇਹ ਵੀ ਪਤਾ ਨਹੀਂ ਲੱਗ ਸਕਿਆ ਹੈ ਕਿ ਰਾਈਫਲ ਏਐੱਸਆਈ ਦੀ ਹੈ ਜਾਂ ਕਿਸੇ ਹੋਰ ਮੁਲਾਜ਼ਮ ਦੀ। ਮ੍ਰਿਤਕ ਏਐੱਸਆਈ ਦੀ ਪਛਾਣ ਰੁਪਿੰਦਰ ਸਿੰਘ ਵਾਸੀ ਸ਼ਾਸਤਰੀ ਨਗਰ, ਬਟਾਲਾ ਵਜੋਂ ਹੋਈ ਹੈ। ਏਐੱਸਆਈ 5 ਆਈਆਰਬੀ ਅੰਮ੍ਰਿਤਸਰ ਵਿਚ ਤਾਇਨਾਤ ਸੀ। ਪੁਲਿਸ ਮੁਤਾਬਕ ਏਐੱਸਆਈ ਦੋ ਮਹੀਨੇ ਦੀ ਛੁੱਟੀ ਤੇ ਚੱਲ ਰਿਹਾ ਸੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ

ਡੀਐੱਸਪੀ ਲਲਿਤ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਏਐੱਸਆਈ ਰੁਪਿੰਦਰ ਸਿੰਘ ਦੀ ਲਾਸ਼ ਬਟਾਲਾ ਦੇ ਵਾਲੀਆ ਇਨਕਲੇਵ ਵਿਚ ਇਕ ਸਫਾਰੀ ਗੱਡੀ ਵਿਚ ਮਿਲੀ ਹੈ ਪੁਲਿਸ ਟੀਮ ਨੇ ਮੌਕੇਤੇ ਜਾ ਕੇ ਦੇਖਿਆ ਤਾਂ ਉਸ ਦੀ ਕਨਪਟੀ ਤੋਂ ਖੂਨ ਵਗ ਰਿਹਾ ਸੀ ਉਨ੍ਹਾਂ ਨੇ ਏਐੱਸਆਈ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਘਰੇਲੂ ਹਾਲਾਤ ਬਿਲਕੁਲ ਠੀਕ ਸਨ ਹੁਣ ਪੁਲਿਸ ਹੋਰ ਐਂਗਲਾਂਤੇ ਵੀ ਜਾਂਚ ਕਰ ਰਹੀ ਹੈ