ਮੇਟਾ ਦੀ ਮਲਕੀਅਤ ਵਾਲੀ ਇੰਸਟੈਂਟ ਮੈਸੇਜਿੰਗ ਐਪ WhatsApp ਆਪਣੇ ਯੂਜ਼ਰਸ ਲਈ ਫੀਚਰ ‘ਚ ਲਗਾਤਾਰ ਨਵੇਂ ਅਪਡੇਟ ਲੈ ਕੇ ਆ ਰਹੀ ਹੈ। ਹੁਣ ਵਟਸਐਪ ਇਕ ਹੋਰ ਸ਼ਾਨਦਾਰ ਫੀਚਰ ਲੈ ਕੇ ਆਇਆ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਇਕ ਹੀ ਵਟਸਐਪ ਅਕਾਊਂਟ ਨੂੰ 4 ਡਿਵਾਈਸਿਜ਼ ‘ਤੇ ਇਸਤੇਮਾਲ ਕਰ ਸਕਦੇ ਹਨ। ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਖੁਦ ਇਸ ਦਾ ਐਲਾਨ ਕੀਤਾ ਹੈ। ਉਨ੍ਹਾਂ ਫੇਸਬੁੱਕ ‘ਤੇ ਲਿਖਿਆ ਕਿ ਅੱਜ ਤੋਂ ਤੁਸੀਂ ਵੱਧ ਤੋਂ ਵੱਧ 4 ਮੋਬਾਇਲ ਫੋਨਾਂ ‘ਚ ਇਕ ਹੀ ਵਟਸਐਪ ਅਕਾਊਂਟ ‘ਤੇ ਲਾਗਇਨ ਕਰ ਸਕਦੇ ਹੋ।
ਦਰਅਸਲ, ਵਰਤਮਾਨ ‘ਚ ਯੂਜ਼ਰਸ ਸਿਰਫ ਇਕ ਫੋਨ ਵਿੱਚ WhatsApp ਚਲਾ ਸਕਦੇ ਹਨ। ਜੇਕਰ ਕੋਈ ਯੂਜ਼ਰ ਵਟਸਐਪ ਨੂੰ ਕਿਸੇ ਹੋਰ ਫੋਨ ‘ਚ ਐਕਟੀਵੇਟ ਕਰਨਾ ਚਾਹੁੰਦਾ ਹੈ ਤਾਂ ਇਹ ਆਪਣੇ-ਆਪ ਹੀ ਪਿਛਲੇ ਫੋਨ ਤੋਂ ਡੀਐਕਟੀਵੇਟ ਹੋ ਜਾਂਦਾ ਹੈ ਪਰ ਮਲਟੀ ਡਿਵਾਈਸ ਸਪੋਰਟ (Multi Device Support) ਫੀਚਰ ਦੇ ਲਾਂਚ ਹੋਣ ਤੋਂ ਬਾਅਦ ਇਹ ਸਮੱਸਿਆ ਖਤਮ ਹੋ ਜਾਵੇਗੀ। ਨਵੇਂ ਫੀਚਰ ‘ਚ ਇਹ ਫੀਚਰ ਦਿੱਤਾ ਗਿਆ ਹੈ ਕਿ ਯੂਜ਼ਰਸ ਨੂੰ ਇਕ ਫੋਨ ਤੋਂ ਦੂਜੇ ਫੋਨ ‘ਚ ਲਾਗਇਨ ਕਰਨ ਲਈ ਵਟਸਐਪ ਨੂੰ ਡਿਲੀਟ ਨਹੀਂ ਕਰਨਾ ਹੋਵੇਗਾ।
ਇਹ ਫੀਚਰਸ ਵੀ ਮਿਲਣਗੇ
ਯੂਜ਼ਰਸ ਨੂੰ ਨਵੇਂ-ਨਵੇਂ ਫੀਚਰਸ ਦੀ ਸੁਵਿਧਾ ਮਿਲਦੀ ਰਹੇਗੀ। ਮਲਟੀ ਡਿਵਾਈਸ ਸਪੋਰਟ ਫੀਚਰ ਦੀ ਸ਼ੁਰੂਆਤ ਤੋਂ ਬਾਅਦ ਵਟਸਐਪ ਡਿਸਅਪੀਅਰਿੰਗ ਮੋਡ (Disappearing Mode) ਅਤੇ ਇਕ ਵਾਰ (View Once) ਦੇਖਣ ਦੀ ਯੋਜਨਾ ਬਣਾ ਰਿਹਾ ਹੈ। ਡਿਸਅਪੀਅਰਿੰਗ ਫੀਚਰ ‘ਚ ਮੈਸੇਜ ਇਕ ਨਿਸ਼ਚਿਤ ਸਮੇਂ ਤੋਂ ਬਾਅਦ ਆਪਣੇ-ਆਪ ਡਿਲੀਟ ਹੋ ਜਾਣਗੇ। ਵਟਸਐਪ ਦਾ ਵਿਊ ਵਨ ਫੀਚਰ ਡਿਸਅਪੀਅਰਿੰਗ ਫੀਚਰ ਦੇ ਨਾਲ ਕੰਮ ਕਰੇਗਾ। ਇਸ ਦਾ ਮਤਲਬ ਹੈ ਕਿ ਉਪਭੋਗਤਾ ਚੈਟ ਵਿੱਚ ਸ਼ਾਮਲ ਫੋਟੋਆਂ ਅਤੇ ਵੀਡੀਓਜ਼ ਨੂੰ ਦੇਖ ਸਕਣਗੇ ਪਰ ਇਨ੍ਹਾਂ ਨੂੰ ਡਾਊਨਲੋਡ ਕਰਨ ਦੀ ਸਹੂਲਤ ਨਹੀਂ ਮਿਲ ਪਾਏਗੀ।